-4.9 C
Toronto
Friday, December 26, 2025
spot_img
Homeਦੁਨੀਆਸਿੱਧੂ ਮੂਸੇਵਾਲਾ ਮੰਨਦਾ ਸੀ legend , 26 ਸਾਲਾਂ ਬਾਅਦ ਮੁੜ ਹੋਵੇਗੀ...

ਸਿੱਧੂ ਮੂਸੇਵਾਲਾ ਮੰਨਦਾ ਸੀ legend , 26 ਸਾਲਾਂ ਬਾਅਦ ਮੁੜ ਹੋਵੇਗੀ ਟੂਪੈਕ ਸ਼ਕੂਰ ਦੇ ਕਤਲ ਦੀ ਜਾਂਚ  

ਸਿੱਧੂ ਮੂਸੇਵਾਲਾ ਮੰਨਦਾ ਸੀ legend ,  26 ਸਾਲਾਂ ਬਾਅਦ ਮੁੜ ਹੋਵੇਗੀ ਟੂਪੈਕ ਸ਼ਕੂਰ ਦੇ ਕਤਲ ਦੀ ਜਾਂਚ

Tupac Shakur : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਲਾ ਜਿਸਨੂੰ ਕਰਦਾ ਸੀ ਦਿਲੋ ਪਿਆਰ , ਜਿਸਦਾ ਹਮੇਸ਼ਾ ਆਪਣੇ ਗਲੇ ਦੇ ਵਿੱਚ ਪਾ ਕੇ ਰੱਖਦਾ ਸੀ ਲੋਕਟ । ਅਸੀ ਇੱਕ ਇੰਟਰਵਿਊ ਵਿੱਚ ਵੀ ਸੁਣਿਆ ਸੀ  ਜਦੋਂ ਸਿੱਧੂ ਮੂਸੇਵਾਲੇ ਨੇ ਜਿਕਰ ਕੀਤਾ ਸੀ ਕਿ ਜੇਕਰ ਮੈਂ ਬਣਨਾ ਚਾਹਾ ਕਿਸੇ ਵਰਗਾ ਤਾਂ ਓਹ ਹੈ ਟੁਪੈਕ ਸ਼ਕੂਰ।

ਆਪਣੇ ਆਖਰੀ ਗੀਤ ਦੀ ਲਾਸਟ ਰਾਈਡ ਵਿੱਚ ਵੀ ਸਿੱਧੂ ਮੂਸੇਵਾਲਾ ਨੇ  ਟੂਪੈਕ ਦੀ ਮੌਤ ਦੀ ਕਹਾਣੀ ਦਾ ਜਿਕਰ ਕੀਤਾ ਸੀ।

ਨੇਵਾਡਾ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਰੈਪਰ ਟੂਪੈਕ ਸ਼ਕੂਰ ਦੇ ਕਤਲ ਦੇ ਅਣਸੁਲਝੇ ਮਾਮਲੇ ਚ ਇਕ ਸਰਚ ਵਰੰਟ ਕੱਢਿਆ ਹੈ।

ਜਦੋਂ ਟੂਪੈਕ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਹੁਣ ਤਕ ਇਸ ਮਾਮਲੇ ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ।

ਜਾਂਚ ਕਰਤਾਵਾਂ ਨੇ ਲਾਸ ਵੇਗਾਸ ਦੇ ਹੈਂਡਰਸਨ ਨਾਮੀ ਕਸਬੇ ਵਿਚ ਇਕ ਘਰ ਵਿਚ ਤਲਾਸ਼ੀ ਲਈ ਜਿਹੜਾ ਉਸ ਸੜਕ ਤੋਂ 20 ਮੀਲ ਤੋਂ ਵੀ ਘਟ ਦੂਰ ਹੈ ਜਿੱਥੇ ਟੂਪੈਕ ਤੇ ਗੋਲੀਆਂ ਚੱਲੀਆਂ ਸਨ।

RELATED ARTICLES
POPULAR POSTS