14.8 C
Toronto
Friday, October 9, 2026
spot_img
HomeਕੈਨੇਡਾFrontਅਮਰੀਕਾ ’ਚ ਅੱਜ ਤੋਂ 12 ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ ਬੈਨ

ਅਮਰੀਕਾ ’ਚ ਅੱਜ ਤੋਂ 12 ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ ਬੈਨ

ਅਮਰੀਕਾ ’ਚ ਅੱਜ ਤੋਂ 12 ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ ਬੈਨ
ਟਰੰਪ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਲਗਾਈ ਰੋਕ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਅੱਜ ਤੋਂ 12 ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ ’ਤੇ ਬੈਨ ਲਾਗੂ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਘੀ 4 ਜੂਨ ਨੂੰ ਇਸ ਨੂੰ ਲੈ ਕੇ ਇਕ ਆਦੇਸ਼ ਜਾਰੀ ਕੀਤਾ ਸੀ, ਜੋ ਅੱਜ 9 ਜੂਨ ਤੋਂ ਲਾਗੂ ਹੋਇਆ ਹੈ। ਇਨ੍ਹਾਂ 12 ਦੇਸ਼ਾਂ ਤੋਂ ਇਲਾਵਾ 7 ਦੇਸ਼ਾਂ ਦੇ ਨਾਗਰਿਕਾਂ ’ਤੇ ਅੰਸ਼ਿਕ ਰੋਕ ਲਾਗੂ ਹੋਵੇਗੀ ਅਤੇ ਇਹ ਇਮੀਗਰੇਸ਼ਨ ਅਤੇ ਨਾਨ-ਇਮੀਗ੍ਰੇਸ਼ਨ ਦੋਵਾਂ ਤਰ੍ਹਾਂ ਦੇ ਵੀਜ਼ਿਆਂ ’ਤੇ ਲਾਗੂ ਹੋਵੇਗੀ। ਟਰੰਪ ਨੇ ਆਪਣੇ ਇਸ ਫੈਸਲੇ ਦੇ ਪਿੱਛੇ ਅਮਰੀਕੀ ਲੋਕਾਂ ਦੀ ਸੁਰੱਖਿਆ ਅਤੇ ਜਾਨ ਦੀ ਹਿਫਾਜਤ ਦਾ ਹਵਾਲਾ ਦਿੱਤਾ ਹੈ। ਟਰੰਪ ਨੇ ਕਿਹਾ ਸੀ ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਤੋਂ ਸੁਰੱਖਿਅਤ ਰਹਿਣਾ ਜ਼ਰੂਰੀ ਹੈ ਜੋ ਨੁਕਸਾਨ ਪਹੁੰਚਾਉਂਦੇ ਹਨ ਅਤੇ ਨਫਰਤ ਫੈਲਾਉਣ ਜਾਂ ਇਮੀਗਰੇਸ਼ਨ ਕਾਨੂੰਨਾਂ ਦਾ ਗਲਤ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ।
RELATED ARTICLES
POPULAR POSTS