11 C
Toronto
Thursday, October 8, 2026
spot_img
HomeਕੈਨੇਡਾFrontਜਿਓ ਪ੍ਰਾਈਮ : 300 ਰੁਪਏ ਵਿੱਚ ਇੱਕ ਸਾਲ ਤੱਕ ਰੀਚਾਰਜ ਮਹਿੰਗਾ ਹੋਣ...

ਜਿਓ ਪ੍ਰਾਈਮ : 300 ਰੁਪਏ ਵਿੱਚ ਇੱਕ ਸਾਲ ਤੱਕ ਰੀਚਾਰਜ ਮਹਿੰਗਾ ਹੋਣ ਦੀ ਚਿੰਤਾ ਖਤਮ

ਜਿਓ ਪ੍ਰਾਈਮ : 300 ਰੁਪਏ ਵਿੱਚ ਇੱਕ ਸਾਲ ਤੱਕ ਰੀਚਾਰਜ ਮਹਿੰਗਾ ਹੋਣ ਦੀ ਚਿੰਤਾ ਖਤਮ
ਜਿਓ ਦਾ ਐਲਾਨ ਜਾਰੀ ਰਹੇਗਾ 299 ਵਾਲਾ ਪਲਾਨ
20 ਅਗਸਤ ਤੋਂ ਮਿਲੇਗੀ ਮੈਂਬਰਸ਼ਿਪ ਮੌਜੂਦਾ ਯੋਗ ਪਲਾਨ ਦੀ ਕੀਮਤ 5 ਸਤੰਬਰ 2027 ਤੱਕ ਹੋਵੇਗੀ ਲੌਕ
ਪਲਾਨ ਬਦਲਣ ਦੀ ਵੀ ਆਜ਼ਾਦੀ, ਪ੍ਰੀਪੇਡ-ਪੋਸਟਪੇਡ ਅਤੇ ਨਵੇਂ ਗਾਹਕ ਸਾਰੇ ਲੈ ਸਕਣਗੇ ਪ੍ਰਾਈਮ
ਮੁੰਬਈ/ਬਿਊਰੋ ਨਿਊਜ਼
ਮੋਬਾਈਲ ਰੀਚਾਰਜ ਦੇ ਵਧਦੇ ਖਰਚ ਤੋਂ ਬਚਣਾ ਚਾਹੁੰਦੇ ਹੋ ਤਾਂ ਜਿਓ ਪ੍ਰਾਈਮ ਗਾਹਕਾਂ ਨੂੰ ਇੱਕ ਸਾਲ ਦੀ ਕੀਮਤ ਦੀ ਗਾਰੰਟੀ ਦੇਵੇਗਾ। 300 ਦੀ ਇੱਕਮੁਸ਼ਤ ਮੈਂਬਰਸ਼ਿਪ ਲੈ ਕੇ ਗਾਹਕ ਆਪਣੇ ਮੌਜੂਦਾ ਜਿਓ ਪਲਾਨ ਦੀ ਅੱਜ ਦੀ ਕੀਮਤ 5 ਸਤੰਬਰ 2027 ਤੱਕ ਲੌਕ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਪ੍ਰਾਈਮ ਮੈਂਬਰ ਆਪਣੀ ਮੈਂਬਰਸ਼ਿਪ ਦੀ ਪੂਰੀ ਮਿਆਦ ਦੌਰਾਨ ਆਪਣੇ ਪਲਾਨ ਨੂੰ ਮੌਜੂਦਾ ਕੀਮਤ ’ਤੇ ਹੀ ਰੀਚਾਰਜ ਕਰ ਸਕਣਗੇ।
ਚੰਗੀ ਗੱਲ ਇਹ ਹੈ ਕਿ ਪ੍ਰਾਈਮ ਲੈਣ ਤੋਂ ਬਾਅਦ ਗਾਹਕ ਕਿਸੇ ਇੱਕ ਪਲਾਨ ਨਾਲ ਬੱਝੇ ਨਹੀਂ ਰਹਿਣਗੇ। ਉਹ ਚਾਹੁਣ ਤਾਂ ਕਿਸੇ ਹੋਰ ਜਿਓ ਪਲਾਨ ਨਾਲ ਵੀ ਰੀਚਾਰਜ ਕਰ ਸਕਦੇ ਹਨ ਅਤੇ ਪ੍ਰਾਈਮ ਮੈਂਬਰਸ਼ਿਪ ਦੇ ਫਾਇਦੇ ਲੈ ਸਕਦੇ ਹਨ।
ਜਿਓ ਪ੍ਰਾਈਮ 20 ਅਗਸਤ ਤੋਂ ਉਪਲਬਧ ਹੋਵੇਗਾ। ਗਾਹਕ ਮਾਈਜਿਓ ਐਪ Jio.com ਜਿਓ ਸਟੋਰਾਂ ਜਾਂ ਅਧਿਕਾਰਤ ਜਿਓ ਪਾਰਟਨਰ ਸਟੋਰਾਂ ਤੋਂ ਮੈਂਬਰਸ਼ਿਪ ਲੈ ਸਕਣਗੇ। ਪ੍ਰਾਈਮ ਮੌਜੂਦਾ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਦੇ ਨਾਲ-ਨਾਲ ਨਵੇਂ ਜਿਓ ਗਾਹਕਾਂ ਲਈ ਵੀ ਉਪਲਬਧ ਹੈ। ਦੂਜੇ ਨੈੱਟਵਰਕ ਦੇ ਗਾਹਕ ਆਪਣਾ ਨੰਬਰ ਪੋਰਟ ਕਰਵਾ ਕੇ ਜਾਂ ਨਵਾਂ ਜਿਓ ਕਨੈਕਸ਼ਨ ਲੈ ਕੇ ਇਸ ਵਿੱਚ ਸ਼ਾਮਲ ਹੋ ਸਕਦੇ ਹਨ।
ਜਿਓ ਪ੍ਰਾਈਮ ਅਜਿਹੇ ਸਮੇਂ ਆਇਆ ਹੈ ਜਦੋਂ ਟੈਲੀਕਾਮ ਬਾਜ਼ਾਰ ਵਿੱਚ ਰੀਚਾਰਜ ਦੀਆਂ ਕੀਮਤਾਂ ਇੱਕ ਵਾਰ ਫਿਰ ਚਰਚਾ ਵਿੱਚ ਹਨ। ਏਅਰਟੈਲ ਨੇ ਹਾਲ ਹੀ ਵਿੱਚ ਆਪਣੇ ਪ੍ਰੀਪੇਡ ਪੋਰਟਫੋਲੀਓ ਵਿੱਚ ਬਦਲਾਅ ਕਰਦੇ ਹੋਏ 299 ਰੁਪਏ ਸਮੇਤ ਕੁਝ ਲੋਕਪਿ੍ਰਯ ਪਲਾਨ ਹਟਾ ਦਿੱਤੇ ਹਨ। ਇਸ ਤੋਂ ਬਾਅਦ 28 ਦਿਨਾਂ ਵਾਲੀ ਰੋਜ਼ਾਨਾ ਡਾਟਾ ਸ਼੍ਰੇਣੀ ਵਿੱਚ 349 ਵਾਲਾ ਪਲਾਨ ਸ਼ੁਰੂਆਤੀ ਵਿਕਲਪ ਬਣ ਗਿਆ ਹੈ। ਦੂਜੇ ਪਾਸੇ, ਜਿਓ ਨੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਮੌਜੂਦਾ 299 ਵਾਲਾ ਪਲਾਨ ਜਾਰੀ ਰਹੇਗਾ। ਅਜਿਹੇ ਮਾਹੌਲ ਵਿੱਚ ਪ੍ਰਾਈਮ ਰਾਹੀਂ ਇੱਕ ਸਾਲ ਲਈ ਮੌਜੂਦਾ ਕੀਮਤ ਲੌਕ ਕਰਨ ਦਾ ਵਿਕਲਪ ਗਾਹਕਾਂ ਲਈ ਖਾਸ ਮਹੱਤਵ ਰੱਖਦਾ ਹੈ।
ਪ੍ਰਾਈਮ ਕੋਈ ਨਵਾਂ ਲਾਜ਼ਮੀ ਰੀਚਾਰਜ ਪਲਾਨ ਨਹੀਂ ਹੈ। ਪ੍ਰਾਈਮ ਮੈਂਬਰਸ਼ਿਪ ਦੇ ਨਾਲ ਕੁੱਲ 600 ਦੇ ਦੋ ਕੈਸ਼ਬੈਕ ਵਾਊਚਰ ਵੀ ਮਿਲਣਗੇ। ਇਨ੍ਹਾਂ ਵਿੱਚ 300 ਰੁਪਏ ਦਾ ਇੱਕ ਵਾਊਚਰ ਨਵਾਂ ਜਿਓਹੋਮ ਜਾਂ ਜਿਓਪੀਸੀ ਕਨੈਕਸ਼ਨ ਲੈਣ ਅਤੇ ਦੂਜਾ 300 ਰੁਪਏ ਦਾ ਵਾਊਚਰ ਪਰਿਵਾਰ ਜਾਂ ਦੋਸਤ ਲਈ ਨਵਾਂ ਜਿਓ ਸਿਮ ਲੈਣ ’ਤੇ ਇਸਤੇਮਾਲ ਕੀਤਾ ਜਾ ਸਕੇਗਾ। ਮੈਂਬਰਾਂ ਨੂੰ ਨਵੇਂ ਜਿਓ ਪ੍ਰੋਡਕਟਸ ਅਤੇ ਸੇਵਾਵਾਂ ਦਾ ਅਰਲੀ ਐਕਸੈਸ ਅਤੇ ਵੱਖਰੇ ਚੈਨਲ ਰਾਹੀਂ ਪ੍ਰਾਇਓਰਿਟੀ ਕਸਟਮਰ ਸਪੋਰਟ ਵੀ ਮਿਲੇਗਾ।

RELATED ARTICLES

POPULAR POSTS