0.4 C
Toronto
Tuesday, November 24, 2026
spot_img
HomeਕੈਨੇਡਾFrontਲੰਡਨ ਜਾਣ ਤੋਂ ਰੋਕੇ ਜਾਣ ’ਤੇ ਸੀਜੇਪੀ ਆਗੂ ਸੌਰਵ ਦਾਸ ਨੇ ਭਾਜਪਾ...

ਲੰਡਨ ਜਾਣ ਤੋਂ ਰੋਕੇ ਜਾਣ ’ਤੇ ਸੀਜੇਪੀ ਆਗੂ ਸੌਰਵ ਦਾਸ ਨੇ ਭਾਜਪਾ ’ਤੇ ਕੱਸਿਆ ਤਨਜ਼

ਲੰਡਨ ਜਾਣ ਤੋਂ ਰੋਕੇ ਜਾਣ ’ਤੇ ਸੀਜੇਪੀ ਆਗੂ ਸੌਰਵ ਦਾਸ ਨੇ ਭਾਜਪਾ ’ਤੇ ਕੱਸਿਆ ਤਨਜ਼
ਕਿਹਾ : ‘ਜੇ ਮੈਂ ਵਿਜੇ ਮਾਲਿਆ ਹੁੰਦਾ ਤਾਂ ਮੈਨੂੰ ਵੀ ਜਾਣ ਦਿੱਤਾ ਜਾਂਦਾ’
ਨਵੀਂ ਦਿੱਲੀ/ਬਿਊਰੋ ਨਿਊਜ਼
‘ਕਾਕਰੋਚ ਜਨਤਾ ਪਾਰਟੀ’ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਇਹ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੰਡਨ ਜਾਣ ਵਾਲੀ ਉਡਾਨ ਵਿਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਸੌਰਵ ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਵੱਕਾਰੀ ‘ਆਕਸਫੋਰਡ ਯੂਨੀਅਨ’ ਵਿਚ ਭਾਸ਼ਣ ਦੇਣ ਲਈ ਜਾਣਾ ਸੀ। ਸੌਰਵ ਦਾਸ ਨੇ ਸ਼ੋਸ਼ਲ ਮੀਡੀਆ ਰਾਹੀਂ ਇਸ ਕਾਰਵਾਈ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸਦੇ ਚੱਲਦਿਆਂ ਭਾਜਪਾ ’ਤੇ ਤਿੱਖਾ ਤਨਜ਼ ਕੱਸਦਿਆਂ ਸੌਰਵ ਦਾਸ ਨੇ ਕਿਹਾ ਕਿ ਜੇਕਰ ਮੈਂ ਸਰਕਾਰ ਨਾਲ ਠੱਗੀ ਮਾਰਨ ਵਾਲਾ ਕੋਈ ਵਿਅਕਤੀ ਹੁੰਦਾ, ਤਾਂ ਮੈਨੂੰ ਵੀ ਦੇਸ਼ ਤੋਂ ਬਾਹਰ ਜਾਣ ਦੀ ਇਜ਼ਾਜਤ ਮਿਲ ਜਾਣੀ ਸੀ। ਉਨ੍ਹਾਂ ਕਿਹਾ ਕਿ ‘ਜੇ ਮੈਂ ਵਿਜੇ ਮਾਲਿਆ ਹੁੰਦਾ ਤਾਂ ਮੈਨੂੰ ਜਾਣ ਦਿੱਤਾ ਜਾਂਦਾ’। ਜ਼ਿਕਰਯੋਗ ਹੈ ਕਿ ਸੌਰਵ ਦਾਸ ਉਨ੍ਹਾਂ ਸੀਜੇਪੀ ਆਗੂਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਜਥੇਬੰਦੀ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ 10 ਅਕਤੂਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਜਧਾਨੀ ਦਿੱਲੀ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ‘ਕਾਕਰੋਚ ਜਨਤਾ ਪਾਰਟੀ’ ਦੇ ਆਗੂਆਂ ਖਿਲਾਫ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਹੈ।

RELATED ARTICLES
POPULAR POSTS