9.6 C
Toronto
Friday, November 20, 2026
spot_img
HomeਕੈਨੇਡਾFrontਈਡੀ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਣ

ਈਡੀ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਣ

ਈਡੀ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਣ
ਵਿਊਨਾਓ ਗਰੁੱਪ ਦੀਆਂ ਕੰਪਨੀਆਂ ਦੇ ਫੰਡ ਮਾਮਲੇ ’ਚ ਜਲੰਧਰ ਦਫਤਰ ਵਿਚ ਪੇਸ਼ ਹੋਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਜ ਸਭਾ ਦੇ ਨਾਮਜ਼ਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਕੁਝ ਫੰਡਾਂ ਦੇ ਲੈਣ-ਦੇਣ ਦੇ ਮਾਮਲੇ ਵਿਚ ਪੁੱਛ ਪੜਤਾਲ ਲਈ ਸੰਮਣ ਜਾਰੀ ਕੀਤਾ ਹੈ। ਉਨ੍ਹਾਂ ਨੂੰ ਆਉਂਦੀ 25 ਦਸੰਬਰ ਨੂੰ ਈਡੀ ਦੇ ਜਲੰਧਰ ਸਥਿਤ ਦਫਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਈਡੀ ਦੇ ਸੂਤਰਾਂ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੰਧੂ ਨੂੰ ਕਥਿਤ ਤੌਰ ’ਤੇ ਵਿਊਨਾਓ ਗਰੁੱਪ ਦੀਆਂ ਕੰਪਨੀਆਂ ਤੋਂ ਕੁਝ ਫੰਡ ਮਿਲੇ ਸਨ। ਇਨ੍ਹਾਂ ਕੰਪਨੀਆਂ ਦੀ ਈਡੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਲਜ਼ਾਮ ਹੈ ਕਿ ਇਸ ਗਰੁੱਪ ਨੇ ਪੌਂਜ਼ੀ ਸਕੀਮ ਚਲਾਈ ਸੀ, ਜਿਸ ਰਾਹੀਂ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਗਿਆ ਸੀ। ਸਤਨਾਮ ਸਿੰਘ ਸੰਧੂ ਨੂੰ ਇਨ੍ਹਾਂ ਲੈਣ-ਦੇਣ ਦੀ ਕਿਸਮ ਅਤੇ ਮਕਸਦ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੱਦਿਆ ਗਿਆ ਹੈ। ਈਡੀ ਦੇ ਸੂਤਰਾਂ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਤਨਾਮ ਸਿੰਘ ਸੰਧੂ ਨੂੰ ਮਨੀ ਲਾਂਡਰਿੰਗ ਦੇ ਕਿਸੇ ਮਾਮਲੇ ਵਿਚ ਸਿੱਧੀ ਭੂਮਿਕਾ ਹੋਣ ਕਾਰਨ ਸੰਮਣ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਸਿਰਫ ਫੰਡਾਂ ਦੇ ਲੈਣ-ਦੇਣ ਸਬੰਧੀ ਤੱਥਾਂ ਦੀ ਪੁਸ਼ਟੀ ਕਰਨ ਲਈ ਸੱਦਿਆ ਗਿਆ ਹੈ।

RELATED ARTICLES
POPULAR POSTS