![](https://parvasinewspaper.com/wp-content/uploads/2020/06/priyanka-gandhi-300x180-1.jpg)
ਕਿਹਾ – ਮੈਂ ਇੰਦਰਾ ਗਾਂਧੀ ਦੀ ਪੋਤੀ, ਫਜੂਲ ਦੇ ਡਰਾਵੇ ਨਾ ਦਿਓ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਗਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਦਿੱਤੇ ਤਾਜ਼ਾ ਨੋਟਿਸ ਬਾਰੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਆਪਣੇ ਵਿਭਾਗਾਂ ਰਾਹੀਂ ਉਸ ਨੂੰ ਜਿੰਨੀਆਂ ਮਰਜ਼ੀ ਧਮਕੀਆਂ ਦੇਵੇ, ਉਹ ਸੱਚ ਨੂੰ ਜ਼ਰੂਰ ਸਾਹਮਣੇ ਰੱਖੇਗੀ। ਪ੍ਰਿਅੰਕਾ ਨੇ ਕਿਹਾ ਕਿ ਉਹ ਇੰਦਰਾ ਗਾਂਧੀ ਦੀ ਪੋਤੀ ਹੈ ਅਤੇ ਉਸ ਨੂੰ ਫਜ਼ੂਲ ਦੀਆਂ ਧਮਕੀਆਂ ਨਾ ਦਿਓ। ਉਨ੍ਹਾਂ ਕਿਹਾ ਕਿ ਉਹ ਜਨਤਾ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦੇ ਹੋਏ ਸੱਚ ਨੂੰ ਸਾਹਮਣੇ ਜ਼ਰੂਰ ਰੱਖੇਗੀ। ਜ਼ਿਕਰਯੋਗ ਹੈ ਕਿ ਕਾਨਪੁਰ ਵਿਚ ਇਕ ਸੈਲਟਰ ਹੋਮ ਵਿਚ 57 ਲੜਕੀਆਂ ਕਰੋਨਾ ਤੋਂ ਪੀੜਤ ਸਨ ਅਤੇ ਇਨ੍ਹਾਂ ਲੜਕੀਆਂ ਵਿਚੋਂ 5 ਗਰਭਪਤੀ ਮਿਲਣ ਤੋਂ ਬਾਅਦ ਯੋਗੀ ਸਰਕਾਰ ਅਤੇ ਪ੍ਰਿਅੰਕਾ ਆਹਮੋ ਸਾਹਮਣੇ ਹਨ।