0.8 C
Toronto
Wednesday, December 3, 2025
spot_img
Homeਭਾਰਤਮਿਲਖਾ ਸਿੰਘ ਨੂੰ ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਵਿਚ ਕੀਤਾ ਯਾਦ

ਮਿਲਖਾ ਸਿੰਘ ਨੂੰ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਵਿਚ ਕੀਤਾ ਯਾਦ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਉਹ ਟਰੈਕ ਲੀਜੈਂਡ ਮਿਲਖਾ ਸਿੰਘ ਤੋਂ ਪ੍ਰੇਰਿਤ ਸਨ। ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਸਮਾਗਮ ‘ਮਨ ਕੀ ਬਾਤ’ ਦੌਰਾਨ ਮਿਲਖਾ ਸਿੰਘ ਤੇ ਆਉਣ ਵਾਲੀ ਟੋਕਿਓ ਓਲੰਪਿਕ ਬਾਰੇ ਗੱਲ ਕੀਤੀ। ਟੋਕਿਓ ਓਲੰਪਿਕ ਖੇਡਾਂ ‘ਚ ਹੁਣ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ, ਜਦਕਿ ਪਦਮਸ੍ਰੀ ਮਿਲਖਾ ਸਿੰਘ ਦਾ ਦੇਹਾਂਤ ਪਿਛਲੇ ਦਿਨੀਂ ਹੋ ਗਿਆ ਸੀ। ਮੋਦੀ ਨੇ ‘ਮਨ ਕੀ ਬਾਤ’ ਸਮਾਗਮ ‘ਚ ਕਿਹਾ ਕਿ ਅਸੀਂ ਗੱਲ ਕਰ ਰਹੇ ਹਾਂ ਟੋਕਿਓ ਓਲੰਪਿਕ ਦੀ ਤਾਂ ਮਿਲਖਾ ਸਿੰਘ ਵਰਗੇ ਦਿੱਗਜ ਐਥਲੀਟ ਨੂੰ ਕਿਵੇਂ ਕੋਈ ਭੁੱਲ ਸਕਦਾ ਹੈ। ਕੁਝ ਦਿਨ ਪਹਿਲਾਂ, ਅਸੀਂ ਮਿਲਖਾ ਸਿੰਘ ਨੂੰ ਖੋਹ ਦਿੱਤਾ ਕਿਉਂਕਿ ਉਹ ਕੋਵਿਡ -19 ਤੋਂ ਆਪਣੀ ਲੜਾਈ ਹਾਰ ਗਏ ਸਨ। ਜਦੋਂ ਉਹ ਹਸਪਤਾਲ ‘ਚ ਸਨ ਤਾਂ ਮੈਨੂੰ ਉਨ੍ਹਾਂ ਨਾਲ ਗੱਲ਼ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ 1964 ਦੇ ਟੋਕੀਓ ਓਲੰਪਿਕ ‘ਚ ਭਾਰਤੀ ਦਲ ਦੀ ਅਗਵਾਈ ਕੀਤੀ ਸੀ ਤੇ ਇਸ ਲਈ ਤੁਹਾਨੂੰ ਹੁਣ ਵੀ ਭਾਰਤੀ ਦਲ ਨਾਲ ਗੱਲ ਕਰਨ ਦੀ ਲੋੜ ਹੈ ਜੋ ਇਸ ਸਾਲ ਟੋਕੀਓ ਓਲੰਪਿਕ ਲਈ ਰਵਾਨਾ ਹੋਣਗੇ।

RELATED ARTICLES
POPULAR POSTS