8.1 C
Toronto
Thursday, October 16, 2025
spot_img
Homeਭਾਰਤਪੀ. ਸਾਈਨਾਥ ਦੀ ਫੁਕੂਓਕਾ ਪੁਰਸਕਾਰ ਲਈ ਚੋਣ

ਪੀ. ਸਾਈਨਾਥ ਦੀ ਫੁਕੂਓਕਾ ਪੁਰਸਕਾਰ ਲਈ ਚੋਣ

ਸਮਾਜਿਕ ਮਿਲਵਰਤਨ ਦੇ ਪ੍ਰਚਾਰ ਪਾਸਾਰ ਲਈ ਮਿਲੇਗਾ ਪੁਰਸਕਾਰ
ਚੰਡੀਗੜ੍ਹ : ਉੱਘੇ ਪੱਤਰਕਾਰ ਪੀ.ਸਾਈਨਾਥ ਨੂੰ ਆਪਣੀਆਂ ਲਿਖਤਾਂ ਜ਼ਰੀਏ ਸਮਾਜਿਕ ਮਿਲਵਰਤਨ ਦੇ ਪ੍ਰਚਾਰ ਪਾਸਾਰ ਲਈ ਫੁਕੂਓਕਾ ਪੁਰਸਕਾਰ 2021 ਲਈ ਚੁਣਿਆ ਗਿਆ ਹੈ। ਫੁਕੂਓਕਾ ਪੁਰਸਕਾਰਾਂ ਲਈ ਤਿੰਨ ਹਸਤੀਆਂ ਨੂੰ ਚੁਣਿਆ ਗਿਆ ਹੈ। ਸਾਈਨਾਥ ਨੂੰ ਜਿੱਥੇ ਫੁਕੂਓਕਾ ਪੁਰਸਕਾਰ ਦਾ ‘ਗਰੈਂਡ ਪੁਰਸਕਾਰ’ ਮਿਲੇਗਾ, ਉਥੇ ਅਕਾਦਮਿਕ ਪੁਰਸਕਾਰ ਅਤੇ ਕਲਾ ਤੇ ਸਭਿਆਚਾਰ ਲਈ ਪੁਰਸਕਾਰ ਕ੍ਰਮਵਾਰ ਜਾਪਾਨ ਦੇ ਪ੍ਰੋ. ਕਿਸ਼ੀਮੋਟੋ ਮਾਇਓ ਤੇ ਥਾਈਲੈਂਡ ਦੇ ਫਿਲਮਸਾਜ਼ ਪ੍ਰਭਦਾ ਯੂਨ ਨੂੰ ਦਿੱਤਾ ਜਾਵੇਗਾ। ਫੁਕੂਓਕਾ ਪੁਰਸਕਾਰ ਕਮੇਟੀ ਦੇ ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਕ ਸਾਈਨਾਥ ਨੂੰ ਫੁਕੂਓਕਾ ਪੁਰਸਕਾਰ ਦੇ ਗ੍ਰੈਂਡ ਪੁਰਸਕਾਰ ਲਈ ਸਭ ਤੋਂ ਕਾਬਲ ਹਸਤੀ ਦੱਸਿਆ ਗਿਆ ਹੈ।

 

RELATED ARTICLES
POPULAR POSTS