24.8 C
Toronto
Tuesday, September 8, 2026
spot_img
Homeਹਫ਼ਤਾਵਾਰੀ ਫੇਰੀਇਜ਼ਰਾਈਲ 'ਚ ਹੁਣ ਚੱਲੇਗਾ ਭਾਰਤੀ UPI

ਇਜ਼ਰਾਈਲ ‘ਚ ਹੁਣ ਚੱਲੇਗਾ ਭਾਰਤੀ UPI

ਇਜ਼ਰਾਈਲ ‘ਚ ਹੁਣ ਚੱਲੇਗਾ ਭਾਰਤੀ UPIਭਾਰਤ ਤੇ ਇਜ਼ਰਾਈਲ ਦਰਮਿਆਨ ਅਹਿਮ ਸਮਝੌਤਾ
ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਦਾ ਵੀਰਵਾਰ ਨੂੰ ਆਖਰੀ ਦਿਨ ਸੀ ਅਤੇ ਇਸ ਦੌਰਾਨ ਭਾਰਤ ਤੇ ਇਜ਼ਰਾਈਲ ਵਿਚਾਲੇ ਕਈ ਵੱਡੇ ਸਮਝੌਤੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਵਿਚਾਲੇ ਹੋਈ ਦੁਵੱਲੀ ਬੈਠਕ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਐਲਾਨ ਕੀਤਾ ਗਿਆ ਕਿ ਹੁਣ ਇਜ਼ਰਾਈਲ ਵਿੱਚ ਵੀ ਭਾਰਤ ਦਾ ਯੂਪੀਆਈ ਪੇਮੈਂਟ ਸਿਸਟਮ ਕੰਮ ਕਰੇਗਾ, ਜਿਸ ਨਾਲ ਉੱਥੇ ਜਾਣ ਵਾਲੇ ਭਾਰਤੀਆਂ ਨੂੰ ਭੁਗਤਾਨ ਕਰਨ ਵਿੱਚ ਬਹੁਤ ਆਸਾਨੀ ਹੋਵੇਗੀ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਜਲਦੀ ਹੀ ਇਜ਼ਰਾਈਲ ਨਾਲ ਮੁਫਤ ਵਪਾਰ ਸਮਝੌਤਾ ਕਰੇਗਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਜ਼ਰਾਈਲ ਆਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੁਣ ਇੱਕ ਨਵੀਂ ਉਚਾਈ ‘ਤੇ ਪਹੁੰਚ ਗਏ ਹਨ।
ਇਸ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਯੇਰੂਸ਼ਲਮ ਦੇ ਹੋਲੋਕਾਸਟ ਮੈਮੋਰੀਅਲ ਪਹੁੰਚੇ, ਜਿੱਥੇ ਉਨ੍ਹਾਂ ਨੇ ਹਿਟਲਰ ਦੇ ਨਾਜ਼ੀ ਸ਼ਾਸਨ ਦੌਰਾਨ ਮਾਰੇ ਗਏ 60 ਲੱਖ ਯਹੂਦੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਮੁਲਾਕਾਤ ਕੀਤੀ।

 

 

RELATED ARTICLES
POPULAR POSTS