ਸਤਪਾਲ ਸਿੰਘ ਜੌਹਲ ਨੇ ਕੀਤਾ ਮੰਦਭਾਗੀ ਘਟਨਾ ‘ਤੇ ਅਫ਼ਸੋਸ ਦਾ ਪ੍ਰਗਟਾਵਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 18 ਅਕਤੂਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋ. ਅਤੈ ਸਿੰਘ ਨਾਲ ਕੀਤਾ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਪ੍ਰੋ. ਅਤੈ ਸਿੰਘ ਨੇ ਸਾਹਿਤ ਤੇ ਸੱਭਿਆਚਾਰ ਦਾ ਪੰਜਾਬੀ ਬੋਲੀ ਨਾਲ ਸਰੋਕਾਰ ਸਬੰਧਿਤ ਅੱਧਾ ਘੰਟਾ ਭਾਵਪੂਰਤ ਭਾਸ਼ਨ ਦਿੱਤਾ, ਜਿਸ ਨੂੰ ਸਰੋਤਿਆਂ ਨੇ ਸਾਹ ਸੂਤ ਕੇ ਸੁਣਿਆਂ। ਉਪਰੰਤ, ਕਈ ਵਿਦਵਾਨਾਂ ਵੱਲੋਂ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਪ੍ਰੋ. ਅਤੈ ਸਿੰਘ ਦੇ ਨਾਲ ਪ੍ਰੋ. ਰਾਮ ਸਿੰਘ, ਸਤਪਾਲ ਸਿੰਘ ਜੌਹਲ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ। ਇਸ ਤੋਂ ਪਹਿਲਾਂ ਸਮਾਗਮ ਦੇ ਆਰੰਭ ਵਿਚ ਤੋਂ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋ ਰਹੇ ਰਿਸਾਲੇ ‘ਮੇਘਲਾ’ ਦਾ ‘ਮਲਵਿੰਦਰ ਵਿਸ਼ੇਸ਼ ਅੰਕ’ ਲੋਕ-ਅਰਪਿਤ ਕੀਤਾ ਗਿਆ।
ਸਮਾਗ਼ਮ ਦੇ ਆਰੰਭ ਵਿੱਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਸਮਾਗਮ ਦੇ ਮੁੱਖ-ਬੁਲਾਰੇ ਪ੍ਰੋ. ਅਤੈ ਸਿੰਘ, ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਉਨ÷ ਾਂ ਨੂੰ ਜੀ-ਆਇਆਂ ਕਿਹਾ। ਉਪਰੰਤ, ਮੰਚ-ਸੰਚਾਲਕ ਪ੍ਰੋ. ਤਲਵਿੰਦਰ ਸਿੰਘ ਮੰਡ ਵੱਲੋਂ ਸਭਾ ਦੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਨੂੰ ਪ੍ਰੋ. ਅਤੈ ਸਿੰਘ ਬਾਰੇ ਜਾਣ-ਪਛਾਣ ਵਜੋਂ ਕੁਝ ਸ਼ਬਦ ਕਹਿਣ ਲਈ ਸੱਦਾ ਦਿੱਤਾ ਗਿਆ, ਜਿਨ÷ ਾਂ ਨੇ ਪ੍ਰੋ. ਅਤੈ ਸਿੰਘ ਬਾਰੇ ਦੱਸਦਿਆਂ ਕਿਹਾ ਕਿ ਉਹ ਪੰਜਾਬ ਦੇ ਅਜੋਕੇ ਜ਼ਿਲੇ÷ ਤਰਨਤਾਰਨ (ਪਹਿਲਾਂ ਅੰਮ੍ਰਿਤਸਰ) ਦੇ ਪਿੰਡ ‘ਬੁਰਜ ਨੱਥੂ ਕੇ’ ਦੇ ਜੰਮ-ਪਲ਼ ਹਨ। ਪਿੰਡ ਦੇ ਸਕੂਲ ਤੋਂ ਮੈਟ੍ਰਿਕ ਕਰਨ ਤੋਂ ਬਾਅਦ ਉਨ÷ ਾਂ ਨੇ ਬੀ.ਏ. ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਤੋਂ ਕੀਤੀ, ਜਿਸ ਨੂੰ ‘ਚੋਰਾਂ ਵਾਲੀ ਸਰਹਾਲੀ’ ਵੀ ਕਿਹਾ ਜਾਂਦਾ ਹੈ। ਉਂਜ, ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾ ਮਾਰੂ) ਨੂੰ ਕੈਨੇਡਾ ਲਿਜਾਣ ਵਾਲੇ ‘ਮਹਾਨ ਨਾਇਕ’ ਬਾਬਾ ਗੁਰਦਿੱਤ ਸਿੰਘ ਵੀ ਏਸੇ ਇਤਿਹਾਸਕ ਪਿੰਡ ਦੇ ਵਸਨੀਕ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ÷ ਤੋਂ ਪੰਜਾਬੀ ਵਿੱਚ ਐੱਮ.ਏ. ਤੇ ਐੱਮ.ਫ਼ਿਲ. ਕਰਨ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਪ੍ਰੋਫ਼ੈਸਰ ਰਹੇ ਅਤੇ ਪੰਜਾਬੀ ਕਵਿਤਾ, ਨਾਟਕ, ਜੀਵਨੀ ਅਤੇ ਆਲੋਚਨਾ ਦੇ ਖ਼ੇਤਰਾਂ ਵਿੱਚ ਮਹੱਤਵਪੂਰਨ ਕਾਰਜ ਕਰਨ ਦੇ ਨਾਲ-ਨਾਲ ਉਨ÷ ਾਂ ਜਲੰਧਰ ਦੂਰ-ਦਰਸ਼ਨ ਤੋਂ ‘ਕੱਚ ਦੀਆਂ ਮੁੰਦਰਾਂ’ ਸਿਰਲੇਖ ਹੇਠ ਕਈ ਸਾਹਿਤਕ ਪ੍ਰੋਗਰਾਮ ਪੇਸ਼ ਕੀਤੇ ਅਤੇ ਪੰਜਾਬੀ ਕਹਾਣੀਆਂ ਦੇ ਆਧਾਰਿਤ ਕਈ ਨਾਟਕ ਲਿਖੇ, ਜਿਨ÷ ਾਂ ਦਾ ਦੂਰ-ਦਰਸ਼ਨ ‘ਤੇ ਸਫ਼ਲ ਮੰਚਨ ਹੋਇਆ।
ਪ੍ਰੋ. ਅਤੈ ਸਿੰਘ ਨੇ ਬੋਲੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਬਾਰੇ ਗੱਲ ਕਰਦਿਆਂ ਕਿਹਾ ਕਿ ‘ਬੋਲੀ’ ਬੋਲੇ ਜਾਣ ਦਾ ‘ਜ਼ਰੀਹਾ’ ਜਾਂ ‘ਸਾਧਨ’ ਹੈ, ਜਦਕਿ ਭਾਸ਼ਾ ਅਤੇ ਸਾਹਿਤ ਇਸ ਦੇ ਲਿਖਤੀ ਰੂਪ ਹਨ। ਸਾਹਿਤ ਕਿਸੇ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ, ਜਦਕਿ ਖਾਣ-ਪੀਣ, ਪਾਉਣ-ਹੰਢਾਉਣ ਤੇ ਗੌਣ-ਵਜਾਉਣ ਦਾ ਸਿਲਸਿਲਾ ਸੱਭਿਆਚਾਰ ਅਖਵਾਉਂਦਾ ਹੈ। ਉਨ÷ ਾਂ ਦੱਸਿਆ ਕਿ ‘ਸੱਚ’ ਦੇ ਸਮਾਨਅੰਤਰ ਸਿਰਜਿਆ ਜਾਂਦਾ ਸੱਚ ਸੰਸਾਰ ਵਿਚਲਾ ‘ਸਾਹਿਤ’ ਹੈ। ਇਸਦੀ ਇੱਕ ਉਦਾਹਰਨ ਦਿੰਦਿਆਂ ਉਨ÷ ਾਂ ਕਿਹਾ ਕਿ ਇਸ ਸਾਲ ਆਈ ਪਾਕਿਸਤਾਨੀ ਸਫ਼ਰਨਾਮੇ ਬਾਰੇ ਰਜਵੰਤ ਕੌਰ ਸੰਧੂ ਦੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ’ ਸਾਹਿਤਕ ਸੱਚ ਹੈ, ਜਿਸ ਨੂੰ ਅੰਗਰੇਜ਼ੀ ਵਾਲੇ ‘ਪੋਇਟਿਕ ਟਰੁੱਥ’ ਦਾ ਨਾਂ ਦਿੰਦੇ ਹਨ ਅਤੇ ਇਹ ਮਨੁੱਖ ਦੇ ਮੰਨਣ ਦੀ ਗੱਲ ਹੈ।
ਬੋਲੀ ਬਾਰੇ ਉਨ÷ ਾਂ ਹੋਰ ਕਿਹਾ ਕਿ ਇਹ ਬਾਹਰੋਂ ਕਿਤਿਉਂ ਨਹੀਂ ਆਉਂਦੀ, ਸਗੋਂ ਇਹ ਤਾਂ ਸਾਡੇ ਅੰਦਰੋਂ ਹੀ ਆਉਂਦੀ ਹੈ ਅਤੇ ਬੁੱਲਾਂ ‘ਤੇ ਆਈ ਹੋਈ ਬੋਲੀ ਵਾਪਸ ਨਹੀਂ ਮੁੜਦੀ। ਇਸ ਦੀ ਪ੍ਰੋੜ÷ ਤਾ ਵਜੋਂ ਉਨ÷ ਾਂ ਵੱਲੋਂ ਪ੍ਰੋ. ਪੂਰਨ ਸਿੰਘ, ਡਾ. ਹਰਿਭਜਨ ਸਿੰਘ ਅਤੇ ਕਈ ਹੋਰ ਵਿਦਵਾਨਾਂ ਦੇ ਕਥਨਾਂ ਦੇ ਹਵਾਲੇ ਦਿੱਤੇ ਗਏ। ਉਨ÷ ਾਂ ਕਿਹਾ ਕਿ ਬੋਲਣਾ, ਸੁਣਨਾ ਅਤੇ ਸੁਣਨ ਦੇ ਨਾਲ ਸਮਝਣਾ ਜ਼ਰੂਰੀ ਹੈ।
ਪੰਜਾਬੀ ਭਾਸ਼ਾ ਦੀ ਗੱਲ ਕਰਦਿਆਂ ਉਨ÷ ਾਂ ਕਿਹਾ ਕਿ ਇਹ ‘ਵੇਦਾਂ’ ਤੋ ਆਰੰਭ ਹੋ ਕੇ ਲੰਡੇ ਤੇ ਗੁਰਮੁਖੀ ਅੱਖਰਾਂ ਵਿੱਚੋਂ ਲੰਘਦੀ ਹੋਈ ਸਾਧ ਭਾਸ਼ਾ, ਭਗਤਾਂ, ਗੁਰੂਆਂ ਅਤੇ ਵਿਦਵਾਨਾਂ ਦੀ ਭਾਸ਼ਾ ਬਣੀ। ਇਸ ਵਿੱਚ ਪੁਰਾਤਨ, ਮੱਧ-ਕਾਲੀਨ ਅਤੇ ਅਜੋਕਾ ਸਾਹਿਤ ਰਚਿਆ ਗਿਆ ਜੋ ਅੱਜ ਸਾਡੇ ਸਾਹਮਣੇ ਹੈ। ਅਜੋਕੇ ਪੰਜਾਬੀ ਸਾਹਿਤ ਬਾਰੇ ਉਨ÷ ਾਂ ਕਿਹਾ ਕਿ ਇਹ ਬੜਾ ਵਿਸ਼ਾਲ ਵਿਸ਼ਾ ਹੈ ਅਤੇ ਇਸ ਦੇ ਬਾਰੇ ਗੱਲ ਕਰਨ ਲਈ ਖੁੱਲ÷ ਾ ਸਮਾਂ ਚਾਹੀਦਾ ਹੈ।
ਇਸ ਵਿਸ਼ੇ ਨੂੰ ਅੱਗੇ ਤੋਰਦਿਆਂ ਪ੍ਰੋ. ਰਾਮ ਸਿੰਘ ਨੇ ਕਿਹਾ ਕਿ ਬੋਲੀ ਅਤੇ ਭਾਸ਼ਾ ਦੋਵੇਂ ਵੱਖੋ-ਵੱਖਰੀਆਂ ਹਨ। ਬੋਲੀ ਬੋਲਣ ਦਾ ਵਿਸ਼ਾ ਹੈ। ਇਸ ਨੂੰ ਸੰਵਾਰਿਆ ਅਤੇ ਲਿਖਿਆ ਜਾਂਦਾ ਹੈ ਅਤੇ ਲਿਖਤ ਰੂਪ ਵਿੱਚ ਇਸ ਦੀ ‘ਭਾਸ਼ਾ’ ਵਜੋਂ ਸਿਰਜਣਾ ਹੁੰਦੀ ਹੈ। ਉਨ÷ ਾਂ ਕਿਹਾ ਕਿ ਭਾਸ਼ਾ ਤੋਂ ਬਿਨਾਂ ਸਾਹਿਤ ਸੰਭਵ ਨਹੀਂ ਹੈ ਅਤੇ ਸੱਭਿਆਚਾਚਾਰ ਤੋਂ ਬਿਨਾਂ ਵੀ ਸਾਹਿਤ ਵੀ ਨਹੀਂ ਰਚਿਆ ਜਾ ਸਕਦਾ। ਉਨ÷ ਾਂ ਕਿਹਾ ਕਿ ਇਸ ਤਰ÷ ਾਂ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਬੜਾ ਗੂੜ÷ ਾ ਆਪਸੀ ਸਬੰਧ ਹੈ।
ਆਪਣੇ ਸੰਬੋਧਨ ਦੌਰਾਨ ਉਨ÷ ਾਂ 1976-77 ਵਿੱਚ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਨੂੰ ਭੇਂਟ ਕੀਤੇ ਗਏ ‘ਅਭਿਨੰਦਨ ਗ੍ਰੰਥ’ ਬਾਰੇ ਵੀ ਚਰਚਾ ਕੀਤੀ ਜੋ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਸਬੰਧਿਤ ਸੀ ਅਤੇ ਉਸ ਵਿੱਚ ਉਨ÷ ਾਂ ਵੱਲੋਂ ਵੀ ਸਰਦਾ-ਪੁੱਜਦਾ ਯੋਗਦਾਨ ਪਾਇਆ ਗਿਆ ਸੀ।
ਇਸ ਸਾਹਿਤਕ ਚਰਚਾ ਵਿੱਚ ਭਾਗ ਲੈਂਦਿਆਂ ਸਤਪਾਲ ਸਿੰਘ ਜੌਹਲ ਜੋ ਵਾਰਡ ਨੰਬਰ 9 ਤੇ 10 ਵਿੱਚੋਂ ਰੀਜਨਲ ਕੌਂਸਲਰ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਨੇ ਕਿਹਾ ਇਹ ਵਿਚਾਰ-ਚਰਚਾ ਉਨ÷ ਾਂ ਨੂੰ ਕਈ ਸਾਲ ਪਿੱਛੇ ਲੈ ਗਈ ਹੈ ਅਤੇ ਉਨ÷ ਾਂ ਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਗਏ ਹਨ, ਜਦੋਂ ਉਹ ਆਪਣੇ ਪ੍ਰੋਫ਼ੈਸਰਾਂ ਕੋਲੋਂ ਪੰਜਾਬੀ, ਭਾਸ਼ਾ ਤੇ ਸੱਭਿਆਚਾਰ ਬਾਰੇ ਗੱਲਾਂ-ਬਾਤਾਂ ਸੁਣਿਆਂ ਕਰਦੇ ਸਨ। ਉਨ÷ ਾਂ ਕਿਹਾ ਕਿ ਐੱਮ.ਏ. ਕਰਨ ਤੋਂ ਬਾਅਦ ਉਨ÷ ਾਂ ਦਾ ਝੁਕਾਅ ਪੱਤਰਕਾਰੀ ਵੱਲ ਹੋ ਗਿਆ ਅਤੇ ਫਿਰ ਕੈਨੇਡਾ ਆ ਕੇ 2000 ਵਿੱਚ ਉਨ÷ ਾਂ ਨੇ ਜਲੰਧਰ ਦੇ ਅਖ਼ਬਾਰ ‘ਰੋਜ਼ਾਨਾ ਅਜੀਤ’ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਵਿਸਤ੍ਰਿਤ ਲੇਖ ਲਿਖ ਕੇ ਭੇਜਿਆ ਜਿਸ ਵਿਚਲੀ ਜਾਣਕਾਰੀ ਨਾਲ ਪੰਜਾਬ ਤੋਂ ਕੈਨੇਡਾ ਆਉਣ ਵਾਲੇ ਚਾਹਵਾਨਾਂ ਨੂੰ ਕਾਫ਼ੀ ਫ਼ਾਇਦਾ ਹੋਇਆ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਇਸ ਦੌਰਾਨ ਪ੍ਰੋ. ਅਤੈ ਸਿੰਘ ਨਾਲ ਕਾਲਜ ਅਧਿਆਪਕ ਵਜੋਂ ਆਪਣੀ ਸਾਂਝ ਬਾਰੇ ਜ਼ਿਕਰ ਕਰਦਿਆਂ ਬੀਤੇ ਸਮੇਂ ਨੂੰ ਯਾਦ ਕੀਤਾ, ਜਦਕਿ ਮਲੂਕ ਸਿੰਘ ਕਾਹਲੋਂ ਵੱਲੋਂ ਪੰਜਾਬੀ ਭਾਸਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਲੀ ਤੌਰ ‘ਤੇ ਉਪਰਾਲੇ ਕਤਾਰ ਸਿੰਘ ਮੁਲਤਾਨੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦੇ ਇਸ ਪਹਿਲੇ ਸੈਸ਼ਨ ਨੂੰ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸੰਖੇਪ ਰੂਪ ਵਿੱਚ ਸਮੇਟਦਿਆਂ ਹੋਇਆਂ ਸਮਾਗਮ ਦੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਦਾ ਸੰਚਾਲਣ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਕਵਿੱਤਰੀ ਅਮਰਜੀਤ ਕੌਰ ਦਾਖਾ, ਪ੍ਰੋ. ਆਸ਼ਿਕ ਰਹੀਲ ਅਤੇ ਸਭਾ ਦੇ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਤੇ ਸੁਰਿੰਦਰਜੀਤ ਕੌਰ ਸ਼ਾਮਲ ਸਨ। ਕਵੀ-ਦਰਬਾਰ ਆਰੰਭ ਕਰਦਿਆਂ ਮੰਚ-ਸੰਚਾਲਕ ਵੱਲੋਂ ਸੱਭ ਤੋਂ ਪਹਿਲਾਂ ਜੱਸੀ ਭੁੱਲਰ ਢਪਾਲੀ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਸ ਨੇ ਆਪਣੇ ਪਿੰਡ ਨਾਲ ਜੁੜੀਆਂ ਹੋਈਆਂ ਯਾਦਾਂ ਸਬੰਧੀ ਖ਼ੂਬਸੂਰਤ ਸੁਣਾਈ। ਉਪਰੰਤ, ਵਾਰੋ-ਵਾਰੀ ਭੁਪਿੰਦਰ ਭੋਡੇ, ਸੁਖਚਰਨਜੀਤ ਗਿੱਲ, ਪ੍ਰੋ. ਅਤੈ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਪ੍ਰਿੰ. ਗਿਆਨ ਸਿੰਘ ਘਈ, ਪ੍ਰਿੰ. ਸਵਿੰਦਰ ਸਿੰਘ ਚਾਹਲ, ਡਾ. ਸੁਖਦੇਵ ਸਿੰਘ ਝੰਡ, ਮਲਵਿੰਦਰ, ਨਵਰੀਤ ਪਾਬਲਾ, ਸੁਰਿੰਦਰ ਸੂਰ, ਰਾਜਕੁਮਾਰ ਓਸ਼ੋਰਾਜ, ਗੁਰਦਾਸ ਥਾਬਲ, ਬੌਬੀ ਪੰਧੇਰ, ਕਰਨ ਅਜਾਇਬ ਸਿੰਘ ਸੰਘਾ, ਹਰਜੀਤ ਸਿੰਘ, ਹਰਭਜਨ ਕੌਰ ਗਿੱਲ, ਪਰਮਜੀਤ ਦਿਓਲ, ਇਕਬਾਲ ਬਰਾੜ, ਹਰਮੇਸ਼ ਜਿੰਦੋਵਾਲ, ਦਿਵਰੂਪ ਸੰਧੂ, ਪਰਮਜੀਤ ਢਿੱਲੋਂ ਅਤੇ ਪ੍ਰਧਾਨਗੀ-ਮੰਡਲ ਵਿੱਚੋਂ ਅਮਰਜੀਤ ਦਾਖਾ, ਸੁਰਿੰਦਰਜੀਤ ਕੌਰ, ਪ੍ਰੋ. ਆਸ਼ਿਕ ਰਹੀਲ ਅਤੇ ਡਾ. ਜਗਮੋਹਨ ਸੰਘਾ ਵੱਲੋਂ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ। ਸਮਾਗਮ ‘ਚ ਚਾਹ-ਪਾਣੀ ਤੇ ਸਨੈਕਸ ਦੀ ਸੇਵਾ ਗੁਰਦਾਸ ਥਬਲ ਪਰਿਵਾਰ ਵੱਲੋਂ ਕੀਤੀ ਗਈ।
ਇਸ ਮੌਕੇ ਹਾਜ਼ਰੀਨ ਵਿੱਚ ਕਿਰਪਾਲ ਸਿੰਘ ਪੰਨੂੰ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਪ੍ਰੋ. ਸਿਕੰਦਰ ਸਿੰਘ ਗਿੱਲ, ਹਰਿੰਦਰ ਸਿੰਘ ਮੱਲ÷ ੀ, ਪੱਤਰਕਾਰ ਹਰਜੀਤ ਬਾਜਵਾ, ਹਰਜੀਤ ਸਿੰਘ ਬਾਜਵਾ (ਬਟਾਲਾ), ਗੁਰਪ੍ਰੀਤ ਬਟਾਲਵੀ, ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਗੁਰਮੇਲ ਸਿੰਘ ਚੀਮਾ, ਮੁਖਤਾਰ ਸਿੰਘ ਮੁਲਤਾਨੀ, ਪਵਨ ਕੁਮਾਰ, ਪਤਵੰਤ ਕੌਰ ਪੰਨੂੰ, ਰਾਜ ਕੌਰ ਗਿੱਲ, ਸੁਰਿੰਦਰ ਕੌਰ ਚਾਹਲ, ਅਮਰਜੀਤ ਕੌਰ ਘਈ, ਅਵਨੀਤ ਸੰਧੂ, ਸਰਬਜੀਤ ਬਡਵਾਲ ਅਤੇ ਕਈ ਹੋਰ ਸ਼ਾਮਲ ਸਨ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।





