ਤੁਹਾਨੂੰ ਉਹ ਦਿਨ ਕਦੇ ਨਹੀਂ ਭੁੱਲ ਸਕਦਾ, ਜਿਸ ਦਿਨ ਤੁਹਾਡੇ ਬੱਚੇ ਦੀ ਸਾਰੀ ਉਮਰ ਰਹਿਣ ਵਾਲੀ ਕਿਸੇ ਹਾਲਤ ਦਾ ਤੁਹਾਨੂੰ ਪਤਾ ਲੱਗਿਆ ਹੋਵੇ। ਮੇਰੀ ਬੇਟੀ ਹੀਰਾ ਵਿਚ 22 ਨਵੰਬਰ, 2017 ਨੂੰ ਔਟਿਜ਼ਮ ਸਪੈਕਟ੍ਰਮ ਡਿਸਔਰਡਰ ਡਾਇਗਨੋਜ਼ ਕੀਤਾ ਗਿਆ। ਇਸ ਦਿਨ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। ਉਸਦੇ ਦੂਜੇ ਜਨਮ ਦਿਨ ਤੋਂ ਕੁੱਝ ਮਹੀਨੇ ਪਹਿਲਾਂ ਅਸੀਂ ਦੇਖਿਆ ਕਿ ਉਹ ਕਈ ਅਜਿਹੇ ਕੰਮ ਨਹੀਂ ਸੀ ਕਰ ਰਹੀ, ਜਿਹੜੇ ਉਸ ਨੂੰ ਆਪਣੀ ਉਮਰ ਦੇ ਲਿਹਾਜ਼ ਨਾਲ ਕਰਨੇ ਚਾਹੀਦੇ ਹਨ। ਜੋ ਲੱਛਣ ਅਸੀਂ ਨੋਟ ਕੀਤੇ, ਉਨ੍ਹਾਂ ਬਾਰੇ ਗੱਲ ਕਰਨ ਲਈ ਅਸੀਂ ਆਪਣੇ ਫੈਮਿਲੀ ਪੀਡੀਐਟ੍ਰਿਸ਼ਨ ਨਾਲ ਗੱਲਬਾਤ ਕੀਤੀ। ਹੀਰਾ ਸਾਡੀ ਗੱਲ ਸਹੀ ਤਰੀਕੇ ਨਾਲ ਨਹੀਂ ਸੀ ਸੁਣ ਰਹੀ। ਅਕਸਰ ਉਹ ਉੱਖੜੀ-ਉਖੜੀ ਰਹਿੰਦੀ। ਉਹ ਅੱਖ ਨਹੀਂ ਸੀ ਮਿਲਾਉਂਦੀ ਅਤੇ ਨਾਮ ਦੀ ਪਛਾਣ ਵੀ ਉਹ ਨਹੀਂ ਸੀ ਕਰ ਰਹੀ। ਮਾਂ-ਪਿਓ ਦੇ ਤੌਰ ਤੇ ਸਾਨੂੰ ਕੁੱਝ ਮਹਿਸੂਸ ਹੋ ਰਿਹਾ ਸੀ ਅਤੇ ਅਸੀਂ ਇਸ ਬਾਰੇ ਅਣਗਹਿਲੀ ਨਹੀਂ ਸੀ ਕਰ ਸਕਦੇ। ਸਾਨੂੰ ਪਤਾ ਸੀ ਕਿ ਉਸਦੇ ਵਰਤਾਓ ਵਿਚ ਕੁੱਝ ਵੱਖਰਾ ਹੈ, ਜਿਸ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਸਾਡੀ ਪੀਡੀਐਟ੍ਰਿਸ਼ਨ ਨਾਲ ਕਈ ਵਾਰ ਗੱਲਬਾਤ ਅਤੇ ਅਸੈੱਸਮੈਂਟਾਂ ਤੋਂ ਬਾਅਦ ਸਾਨੂੰ ਬੱਚਿਆਂ ਦੇ ਵਿਕਾਸ ਲਈ ਇਕ ਸੈਂਟਰ ਐਰਿਨ-ਓਕ-ਕਿਡਜ਼ ਵਿਚ ਭੇਜਿਆ ਗਿਆ। ઠ
ਅਸੀਂ ਲਗਭੱਗ ਇਕ ਸਾਲ ਭੰਬਲਭੂਸੇ ਵਿਚ ਟੱਕਰਾਂ ਮਾਰਦਿਆਂ ਹੀ ਗੁਆ ਲਿਆ ਸੀ। ਸਾਡੇ ਕੋਲ ਬਹੁਤ ਸਾਰੇ ਸੁਆਲਾਂ ਦਾ ਜਵਾਬ ਨਹੀਂ ਸੀ ਅਤੇ ਇਸ ਨਾਲ ਸਾਨੂੰ ਪ੍ਰੇਸ਼ਾਨੀ ਵੀ ਹੋ ਰਹੀ ਸੀ। ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੀਰਾ ਨੂੰ ਇਕ ਬੇਹਤਰ ਜ਼ਿੰਦਗੀ ਦੇਣ ਲਈ ਅਤੇ ਸਹੀ ਮੌਕਿਆਂ ਦੀ ਚੋਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਪਰ ਇਹ ਸਾਰਾ ਕੁੱਝ ਬਦਲ ਗਿਆ, ਜਦੋਂ ਅਸੀਂ ਐਰਿਨ-ਓਕ-ਕਿਡਜ਼ ਦੇ ਸਟਾਫ ਨੂੰ ਮਿਲੇ। ਉਨ੍ਹਾਂ ਦੇ ਸਟਾਫ਼ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਡੇ ਮੋਢਿਆਂ ਤੋਂ ਇਕ ਵੱਡਾ ਭਾਰ ਹਲਕਾ ਹੋ ਗਿਆ। ਹੀਰਾ ਵਾਸਤੇ ਖਾਸ ਤੌਰ ‘ਤੇ ਬਣਾਇਆ ਗਿਆ ਪਲੈਨ ਉਨ੍ਹਾਂ ਨੇ ਸਾਨੂੰ ਦਿਖਾਇਆ। ਹੀਰਾ ਦੇ ਵਿਕਾਸ ਲਈ ਲਏ ਹਰ ਕਦਮ ਤੇ ਫੈਸਲੇ ਵਿਚ ਉਨ੍ਹਾਂ ਸਾਡੇ ਪਰਿਵਾਰ ਨੂੰ ਸ਼ਾਮਲ ਕੀਤਾ। ઠ
ਐਰਿਨ-ਓਕ-ਕਿਡਜ਼ ਵਿਚ ਹੀਰਾ ਨੂੰ ਸਪੀਚ ਥੈਰਪੀ ਦਿੱਤੀ ਗਈ, ਜਿਸ ઠਨਾਲ ਉਸ ਨੇ ਅੱਖਾਂ ਦਾ ਸੰਪਰਕ ਬਣਾਉਣਾ ਸਿਖਿਆ, ਸਕ੍ਰਿਪਟਿੰਗ ਰਾਹੀਂ ਭਾਸ਼ਾ ਸਿੱਖੀ, ਆਪਣਾ ਸੰਚਾਰ ਕਰਨ ਦਾ ਤਰੀਕਾ ਸੁਧਾਰਿਆ ਅਤੇ ਦੂਜੇ ਬੱਚਿਆਂ ਨਾਲ ਵਧੀਆ ਤਰੀਕੇ ਨਾਲ ਵਿਚਰਨਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖਕੇ ਸਾਨੂੰ ਬਹੁਤ ਤਸੱਲੀ ਹੋਈ। ਸਾਨੂੰ ਇਸੈਂਸ਼ਲ ਫਾਊਂਡੇਸ਼ਨਜ਼ ਪ੍ਰੋਗਰਾਮ ਰਾਹੀ ਸੇਵਾਵਾਂ ਦਿੱਤੀਆਂ ਗਈਆਂ, ਜਿਸ ਜ਼ਰੀਏ ਸਾਡੀ ਉਨ੍ਹਾਂ ਸਪੈਸ਼ਲਿਸਟਾਂ ਤੱਕ ਪਹੁੰਚ ਹੋਈ, ਜਿਹੜੇ ਹਫਤੇ ਵਿਚ ਦੋ ਦਿਨ ਸਾਡੇ ਘਰ ਆਉਂਦੇ ਸਨ ਅਤੇ ਘਰ ਦੇ ਮਹੌਲ ਵਿਚ ਜਿਨ੍ਹਾਂ ਨੇ ਹੀਰਾ ਨੂੰ ਆਪਣੀਆਂ ਸਕਿੱਲਜ਼ ਵਿਕਸਤ ਕਰਨ ਵਿਚ ਮਦਦ ਕੀਤੀ। ਅੱਜਕੱਲ੍ਹ ਉਹ ਏ ਬੀ ਏ ਕਲਾਸਰੂਮ ਵਿਚ ਦਾਖਲ ਹੈ ਅਤੇ ਇਸ ਰਾਹੀਂ ਉਸ ਨੂੰ ਗਰੁੱਪ ਵਿਚ ਵਿਚਰਨਾ ਸਿਖਾਇਆ ਜਾਂਦਾ ਹੈ ਅਤੇ ਪਹਿਲਾਂ ਸਿੱਖੀਆਂ ਸਕਿੱਲਜ਼ ਨੂੰ ਹੋਰ ਵਿਕਸਤ ਕੀਤਾ ਜਾਂਦਾ ਹੈ। ਗਰੁੱਪ ਵਿਚ ਵਿਚਰਕੇ ਉਸਨੂੰ ਦੂਜਿਆਂ ਨਾਲ ਮਿਲਣ-ਵਰਤਣ ਦੀ ਜਾਚ ਆ ਰਹੀ ਹੈ ਅਤੇ ਉਹ ਦੂਜੇ ਬੱਚਿਆਂ ਨਾਲ ਆਪਣੀਆਂ ਸਕਿੱਲਜ਼ ਸਾਂਝੀਆਂ ਕਰਦੀ ਹੈ। ਸਪੈਸ਼ਲਿਸਟਾਂ ਅਤੇ ਸਟਾਫ਼ ਨਾਲ ਗੱਲਬਾਤ ਕਾਰਨ ਸਾਨੂੰ ਪੈਰੇਂਟਸ ਨੂੰ ਵੀ ਬਹੁਤ ਕੁੱਝ ਅਜਿਹਾ ਸਿੱਖਣ ਦਾ ਮੌਕਾ ਮਿਲਿਆ ਹੈ, ਜਿਸ ਨਾਲ ਅਸੀਂ ਹੀਰਾ ਦੀ ਘਰ ਅਤੇ ਘਰ ਤੋਂ ਬਾਹਰ ਮਦਦ ਕਰ ਸਕਦੇ ਹਾਂ।
ਇਸ ਸਫ਼ਰ ਦੌਰਾਨ ਐਰਿਨ-ਓਕ-ਕਿਡਜ਼ ਸਾਡਾ ਪਰਿਵਾਰ ਬਣ ਗਿਆ ਹੈ। ਉਹ ਹਰ ਮੌਕੇ ਸਾਡੇ ਨਾਲ ਹੁੰਦੇ ਹਨ। ਕੋਵਿਡ-19 ਸੰਕਟ ਦੌਰਾਨ ਉਨ੍ਹਾਂ ਨੇ ਸਾਨੂੰ ਔਨਲਾਈਨ ਵਰਚੂਅਲ ਕੇਅਰ ਸਹਾਇਤਾ ਪ੍ਰਦਾਨ ਕੀਤੀ ਅਤੇ ਸੁਰੱਖਿਅਤ ਤਰੀਕੇ ਨਾਲ ਸੈਂਟਰ ਵਿਖੇ ਔਨ-ਸਾਈਟ ਸਹਾਇਤਾ ਵੀ ਦੇਣੀ ਜਾਰੀ ਰੱਖੀ। ਪਿਛੇ ਜਿਹੇ ਹੀ ਅਸੀਂ ਸੈਂਟਰ ਵਿਚ ਸੇਵਾਵਾਂ ਦੁਬਾਰਾ ਸ਼ੁਰੂ ਕੀਤੀਆਂ ਹਨ। ਹੀਰਾ ਨੂੰ ਵਾਪਿਸ ਆਪਣੇ ਦੋਸਤਾਂ ਅਤੇ ਸਟਾਫ਼ ਨੂੰ ਮਿਲਕੇ ਬਹੁਤ ਖੁਸ਼ੀ ਹੋਈ। ਛੇਤੀ ਡਾਇਗਨੌਸਿਸ ਹੋਣ, ਐਰਿਨ-ਓਕ-ਕਿਡਜ਼ ਵਿਚ ਦਾਖਲੇ ਅਤੇ ਸਹੀ ਸਹਾਇਤਾ ਮਿਲਣ ਕਾਰਨ ਹੀਰਾ ਦਾ ਕਮਿਊਨੀਕੇਸ਼ਨ ਬਹੁਤ ਸੁਧਰ ਗਿਆ ਹੈ। ਅਸੀਂ ਉਨ੍ਹਾਂ ਸਪੈਸ਼ਲਿਸਟਾਂ ਅਤੇ ਥੈਰਾਪਿਸਟਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹੜੇ ਆਪਣੇ ਕੰਮ ਨੂੰ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਨੇ ਹੀਰਾ ਅਤੇ ਉਸ ਵਰਗੇ ਹਜ਼ਾਰਾਂ ਹੋਰ ਬੱਚਿਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਹੀ ਰਾਹ ਦੇਣ ਵਿਚ ਮਦਦ ਕੀਤੀ ਹੈ। ਐਰਿਨ-ਓਕ-ਕਿਡਜ਼ ਕਰਕੇ ਹੀਰਾ ਦਾ ਭਵਿੱਖ ਬਹੁਤ ਸੁਨਹਿਰੀ ਲੱਗਦਾ ਹੈ। ਐਰਿਨ-ਓਕ-ਕਿਡਜ਼ ਬਾਰੇ ਹੋਰ ਜਾਣਕਾਰੀ ਅਤੇ ਪਰਿਵਾਰਾਂ ਲਈ ਸਾਡੀਆਂ ਸੇਵਾਵਾਂ ਬਾਰੇ ਜਾਨਣ ਵਾਸਤੇ ਸਾਡੀ ਵੈਬਸਾਈਟ erinoakkids.ca/autism ਦੇਖੋ। ਸਾਡੀ ਔਟਿਜ਼ਮ ਟੀਮ ਦੇ ਕਿਸੇ ਮੈਂਬਰ ਨਾਲ ਗੱਲ ਕਰਨ ਲਈ 905-855-2690 ਜਾਂ 1-877-374-6625ઠ’ਤੇ ਕਾਲ ਕਰੋ ਅਤੇ 4 ਦਬਾਓ।