ਬਰੈਂਪਟਨ/ਬਿਊਰੋ ਨਿਊਜ਼
ਬੀਤੇ ਵੀਰਵਾਰ 26 ਮਈ, 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ ਬਰੈਂਪਟਨ ਦੇ ਸੇਵਾਦਾਰਾਂ ਦੀ ਮੀਟਿੰਗ ਪ੍ਰਿੰਸੀਪਲ ਸੰਜੀਵ ਧਵਨ ਦੀ ਪ੍ਰਧਾਨਗੀ ਹੇਠ ਸਕੂਲ ਦੇ ਦਫਤਰ ਵਿਚ ਹੋਈ। 25 ਜੂਨ ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ਹੋਣ ਵਾਲੇ ਮਲਟੀਕਲਚਰ ਡੇਅ ਦੇ ਈਵੈਂਟ ਬਾਰੇ ਡੀਟੇਲਡ ਖੁਲਾਸਾ ਕੀਤਾ ਗਿਆ। ਸਕੱਤਰ ਨੇ ਦਸਿਆ ਕਿ ਪ੍ਰੋਗਰਾਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚਲ ਰਹੀਆਂ ਹਨ। ਬਹੁਤ ਸਾਰੇ ਗਰੁਪਾ ਦਾ ਸਹਿਯੋਗ ਮਿਲ ਚੁਕਾ ਹੈ।
ਗਰਾਂਟਾਂ ਦੀ ਮਾਇਆ ਬੈਂਕ ਖਾਤੇ ਵਿਚ ਪਹੁੰਚ ਚੁਕੀ ਹੈ। ਸਨੈਕ ਬਾਕਸ, ਫਲੋਰ ਉਪਰ ਬੈਠਣ ਵਾਲੇ ਹਰ ਮਹਿਮਾਨ ਨੂੰ ਐਂਟਰੀ ਸਮੇ ਹੀ ਮਿਲ ਜਾਵੇਗਾ ਜਿਸ ਨੂੰ ਉਹ ਅੰਦਰ ਬੈਠਕੇ ਆਪਣੀ ਸੁਵਿਧਾ ਮੁਤਾਬਿਕ ਛਕ ਸਕਣਗੇ। ਚਾਹ ਕੇਵਲ ਅੰਦਰ ਹੀ ਮਿਲੇਗੀ ਬਾਹਰ ਲਾਬੀ ਵਿਚ ਕੋਈ ਖਾਣਪੀਣ ਨਹੀਂ ਹੋਵੇਗਾ ਤਾਂ ਜੋ ਮਹਿਮਾਨ ਅੰਦਰ ਜਾਣ ਵਿਚ ਦੇਰੀ ਨਾ ਕਰ ਸਕਣ। ਪ੍ਰੋਗਰਾਮ ਠੀਕ 12 ਵਜੇ ਸ਼ੁਰੂ ਹੋ ਜਾਵੇਗਾ। ਬਾਅਦ ਵਿਚ ਪਹੁੰਚਣ ਵਾਲਿਆ ਨੂੰ ਸਨੇਕ ਬਾਕਸ ਨਹੀਂ ਮਿਲ ਸਕੇਗਾ। ਸਭ ਕੁਝ ‘ਪਹਿਲਾਂ ਆਵੋ ਪਹਿਲਾਂ ਭੁਗਤੋ’ ਦੇ ਅਨੁਸਾਰ ਹੀ ਚਲੇਗਾ। ਚੀਫ ਗੈਸਟ ਵਾਸਤੇ ਤਿੰਨ ੜੀਫ,ਸ ਵਲੋ ਰਿਪਲਾਈ ਆ ਚੁਕੀ ਹੈ। ਜਿਨ੍ਹਾਂ ਵਿਚ ਕਨੇਡਾ ਦੇ ਡੀਫੈਂਸ ਮਨਿਸਟਰ ਹਰਜੀਤ ਸਿੰਘ ਸਜਣ ਜੀ, ਭਾਰਤੀ ਦੂਤਾਵਾਸ ਦੇ ਕਊਂਸਲ ਜਨਰਲ ਦਿਨੇਸ਼ ਭਾਟੀਆ ਜੀ ਅਤੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਜੀ ਹਨ। ਇਨ੍ਹਾਂ ਤੋਂ ਇਲਾਵਾ ਸਭ ਐਮ ਪੀਜ਼ ਅਤੇ ਐੰਪੀਪੀਜ਼ ਨੂੰ ਨਿਮੰਤਰਣ ਦਿਤੇ ਜਾ ਚੁਕੇ ਹਨ। ਸਭ ਗਰੁਪਾਂ ਦੇ ਬੈਨਰ ਪ੍ਰਾਪਤ ਕੀਤੇ ਜਾ ਰਹੇ ਹਨ ਤਾਂ ਜੋ ਡਿਸਪਲੇ ਕੀਤੇ ਜਾ ਸਕਣ। ਮੀਟਿੰਗ ਵਿਚ ਇਕ ਸਜਣ ਨੇ ਸ਼ਕਾਇਤ ਕੀਤੀ ਕਿ ਫਿਊਨਰਲ ਹੋਮ ਵਲੋਂ ਮਿਲੇ ਲੈਟਰ ਵਿਚ ਲਏ ਗਏ 100 ਡਾਲਰ ਦਾ ਜ਼ਿਕਰ ਨਹੀਂ ਮਿਲਦਾ ਅਤੇ ਨਾ ਹੀ ਦਫਤਰ ਵਾਲੇ ਮੰਨਦੇ ਹਨ ਕਿ ਅਸੀਂ ਕੋਈ ਪੈਸਾ ਲਿਆ ਹੈ। ਜਦ ਇਸਦਾ ਜਵਾਬ ਉਸ ਨੂੰ ਦਿਤਾ ਗਿਆ ਤਾਂ ਕੇਵਲ ਉਹ ਹੀ ਨਹੀਂ ਸਗੋਂ ਦੂਸਰਿਆਂ ਨੂੰ ਵੀ ਪੂਰੀ ਸਮਝ ਲਗ ਗਈ ਕਿ ਇਸ ਰਜਿਸਟਰੇਸ਼ ਦਾ ਕੀ ਭੇਤ ਹੈ ਅਤੇ ਕਿਓਂ ਇਹ ਜਰੂਰੀ ਹੈ। ਜੋ ਲੋਕ ਮੁਫਤ ਵਿਚ ਫਾਰਮ ਭਰਨਾ ਚਹੁੰਦੇ ਹਨ ਉਨ੍ਹਾਂ ਨੂੰ ਕੀ ਕੀ ਤਕਲੀਫ ਝੇਲਣੀ ਪਵੇਗੀ ਬਾਰੇ ਵੀ ਦਸਿਆ ਗਿਆ। ਸਮਾਜ ਵਿਚ ਸਿਆਣੇ ਲੋਕ ਮੁਫਤ ਵਾਲੀਆਂ ਚੀਜ਼ਾ ਤੋਂ ਹਮੇਸ਼ਾ ਦੂਰ ਰਹਿੰਦੇ ਹਨ, ਕਿਓਂਕਿ ਉਸ ਵਿਚ ਭਰੋਸੇ ਅਤੇ ਵਧੀਆਪਨ ਦੀ ਖੁਸ਼ਬੂ ਨਹੀਂ ਹੁੰਦੀ। ਸਾਰੀ ਗਲ ਸਮਝਣ ਤੋਂ ਬਾਅਦ 2 ਬੰਦਿਆਂ ਨੇ ਉਸੇ ਸਮੇ ਫਾਰਮ ਮੰਗੇ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਕਾਰਜ ਲਈ ਵਖ ਅਪੁਆਇੰਟਮੈਂਟ ਬਣਾਉਣੀ ਪਵੇਗੀ। ਕਿਸੇ ਹੋਰ ਤਫਸੀਲ ਲਈ ਬ੍ਰਗੇਡੀਅਰ 647 609 2633, ਰੱਖੜਾ 905 794 7882 ਧਵਨ 904 840 4500, ਵੈਦ 647- 292 1576 ਜਾਂ ਵਿਰਕ 647 631 9445