Breaking News
Home / ਨਜ਼ਰੀਆ / ਡਿਊਟੀ ਦਿਨ ਵਿਚ, ਅੱਠ ਘੰਟੇ

ਡਿਊਟੀ ਦਿਨ ਵਿਚ, ਅੱਠ ਘੰਟੇ

ਹਰਦੀਪ ਸਿੰਘ ਚੁੰਬਰ
94636-01616
ਸ਼ਾਮ ਲਗਭਗ 8.30 ਵਜੇ ਕੋਈ ਦੋ ਕੁ ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ। ਠੰਡਾ ਦਿਨ, ਤਾਪਮਾਨ 10 ਡਿਗਰੀ ਸੈਲਸੀਅਸ, ਠੰਡੀ ਹਵਾ ਚਲ ਰਹੀ ਸੀ। ਮੋਟੇ ਭਾਰੇ ਕੋਟ, ਕਪੜੇ ਪਹਿਨੇ ਲੋਕ, ਭੀੜ ਵਿੱਚ ਜ਼ੋਸ ਸੀ। ਘਾਹ ਮੰਡੀ ਵਿੱਚ ਉੱਚੇ ਥੜੇ ਉਤੇ ਖੜ੍ਹਾ ਸਖਸ਼ ਜ਼ਿਆਦਾਤਰ ਜਰਮਨ ਵਿੱਚ ਬੋਲਦਾ ਭੜਾਸ ਕੱਢ ਰਿਹਾ ਸੀ। ਇਹ ਜਰਮਨ ਤੋਂ ਆਏ ਯੂ.ਐੱਸ. ਵਿੱਚ ਮਜ਼ਦੂਰ ਤੇ ਕਾਮੇ ਸਨ। ਜਦੋਂ ਮੈਕਕੌਰਮਿਕ ਹਾਰਵਸਟਿੰਗ ਮਸ਼ੀਨ ਕੰਪਨੀ ਵਿਚ ਯੂਨੀਅਨ ਦੀ ਕਾਰਵਾਈ ਦੌਰਾਨ ਹੜਤਾਲ ਰੋਕਣ ਵਾਲਿਆਂ ਅਤੇ ਹੜਤਾਲ ਕਰਨ ਵਾਲਿਆਂ ਨੂੰ ਬਚਾਉਣ ਲਈ ਪੁਲਿਸ ਨੇ ਦਖਲ ਦਿੱਤਾ ਸੀ ਜੋ ਦਿਨ ਵਿੱਚ ਅੱਠ ਘੰਟੇ ਕੰਮ ਕਰਨ ਦੀ ਮੰਗ ਨੂੰ ਲੈ ਕੇ ਅੜੇ ਹੋਏ ਸਨ।
ਘਾਹ ਮੰਡੀ ਚੌਕ ਮਾਮਲੇ ਦਾ ਸੰਯੁਕਤ ਰਾਜ ਵਿੱਚ ਮਜ਼ਦੂਰ ਲਹਿਰ ਉੱਤੇ ਕੇਓਐਲ ਦਾ ਇੱਕ ਸਥਾਈ ਪ੍ਰਭਾਵ ਸੀ। ਨਾਈਟਸ ਆਫ਼ ਲੇਬਰ (ਕੇਓਐਲ), ਉਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਫਲ ਯੂਨੀਅਨ ਸੰਸਥਾ, ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹਾਲਾਂਕਿ ਕੇਓਐਲ ਨੇ ਵੀ ਅੱਠ ਘੰਟੇ ਦਿਨ ਦੇ ਕੰਮ ਕਰਨ ਦੀ ਮੰਗ ਕੀਤੀ ਸੀ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਕਈ ਹੜਤਾਲਾਂ ਕੀਤੀਆਂ ਸਨ ਪਰ ਕਿਸੇ ਵੀ ਤਰ੍ਹਾਂ ਦੇ ਦੰਗਿਆਂ ਵਿਚ ਇਸ ਦੀ ਯੂਨੀਅਨ ਸ਼ਮੂਲੀਅਤ ਕਦੀ ਵੀ ਸਾਬਤ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਮਜ਼ਦੂਰ, ਮੁਲਾਜ਼ਮ ਤੋਂ 12-14 ਘੰਟੇ ਕੰਮ ਲਿਆ ਜਾਂਦਾ ਸੀ।
3 ਮਈ ਨੂੰ ਇਕ ਵਿਅਕਤੀ ਮਾਰਿਆ ਗਿਆ ਸੀ ਅਤੇ ਕਈ ਜ਼ਖਮੀ ਹੋਏ ਸਨ। ਇਸ ਦਿਨ ਮਜ਼ਦੂਰ ਸੰਗਠਨ ਦੇ ਕਾਮਿਆਂ ਅਤੇ ਫੈਕਟਰੀ ਦੇ ਮਾਲਕ ਦੇ ਬੰਦਿਆਂ ਵਿੱਚ ਝਗੜਾ ਹੋਇਆ, ਇਸ ਵਿੱਚ ਪੁਲਿਸ ਨੇ ਵੀ ਦਖਲ ਦਿਤਾ ਸੀ। ਇਸ ਦਿਨ ਇਕ ਮਜਦੂਰ ਦੀ ਮੌਤ ਹੋ ਗਈ ਸੀ। 4 ਮਈ 1886 ਨੂੰ, ਸ਼ਿਕਾਗੋ ਵਿੱਚ, ਇੰਗਲਿਸ਼ ਅਤੇ ਜਰਮਨ ਵਿੱਚ ਲਿਖਿਆ ਇੱਕ ਪਰਚਾ ‘ਵਰਕਿੰਗਮੈਨ, ਟੂ ਆਰਮਜ਼’ ਸਾਰੇ ਸ਼ਹਿਰ ਅਤੇ ਕਾਮਿਆਂ ਵਿੱਚ ਵੰਡਿਆ ਗਿਆ ਜੋ ਸਾਰੇ ਸ਼ਹਿਰ ਵਿੱਚ ਘੁੰਮ ਗਿਆ ਸੀ। ਪੁਲਿਸ ਦੁਆਰਾ ਕਰਮਚਾਰੀਆਂ ਦੀ ਕੀਤੀ ਹੱਤਿਆ ਲਈ ਇੱਕ ਰੋਸ ਪ੍ਰਦਰਸ਼ਨ ਕਰਨਾ ਸੀ। ਮੈਕਕੋਰਮਿਕ ਰਿਪੇਅਰਜ਼ ਫੈਕਟਰੀ, ਇੱਕ ਜਰਮਨ ਪ੍ਰਵਾਸੀ ਮਜ਼ਦੂਰ ਆਗੂ, ਅਗਸਤ ਸਪਾਈਸ, ਜੋ ਇੱਕ ਜਰਮਨ ਅਖਬਾਰ ਵੀ ਚਲਾਉਂਦਾ ਸੀ, ਨੇ ਹੱਤਿਆ ਨੂੰ ਦੂਰੋਂ ਵੇਖਿਆ ਅਤੇ ਆਪਣੇ ਦਫ਼ਤਰ ਵਿੱਚ ਦੌੜਿਆ ਅਤੇ ਪਰਚਾ ਛਾਪਿਆ। ਇਹ ਵੱਡੇ, ਮੋਟੇ ਅੱਖਰਾਂ ਵਿੱਚ ਲਿਖਿਆ ਗਿਆ ਸੀ। ਕਤਲੇਆਮ ਦੀ ਖ਼ਬਰ ਤੇਜ਼ੀ ਨਾਲ ਫੈਲ ਗਈ। ਖਬਰ ਵਿੱਚ ਮਜ਼ਦੂਰਾਂ ਨੂੰ ਸ਼ਿਕਾਗੋ ਦੇ ਘਾਹ ਮੰਡੀ ਚੌਕ ਵਿੱਚ ਰੈਲੀ ਲਈ ਇਕੱਠੇ ਹੋਣ ਲਈ ਕਿਹਾ, ਜੋ ਉਸ ਸਮੇਂ ਸ਼ਹਿਰ ਦਾ ਇੱਕ ਭੀੜਭਾੜ ਵਾਲਾ ਹਿੱਸਾ ਕਾਰਖਾਨਾ ਅਤੇ ਫੈਕਟਰੀਆਂ ਦੇ ਨੇੜੇ ਸੀ, ਜਿਸ ਵਿੱਚ ਦੁਕਾਨਾਂ ਅਤੇ ਫੜੀਆਂ ਲੱਗੀਆਂ ਹੋਈਆਂ ਸਨ।
ਪੁਲਿਸ ਦੀ ਬੇਰਹਿਮੀ ਦਾ ਵਿਰੋਧ ਕਰਨ ਲਈ ਮਜ਼ਦੂਰ ਨੇਤਾਵਾਂ ਨੇ ਅਗਲੇ ਦਿਨ ਘਾਹ ਮੰਡੀ ਚੌਕ ਵਿੱਚ ਇੱਕ ਵਿਸ਼ਾਲ ਮੀਟਿੰਗ ਸੱਦੀ। ਇਸ ਇਕੱਠ ਨੂੰ ਸ਼ਿਕਾਗੋ ਦੇ ਮੇਅਰ ਕਾਰਟਰ ਹੈਰਿਸਨ ਨੇ ਸ਼ਾਂਤਮਈ ਮੀਟੰਗ ਹੋਣ ਦਾ ਐਲਾਨ ਕੀਤਾ, ਉਸਨੇ ਇਕ ਅਬਜ਼ਰਵਰ ਵਜੋਂ ਸ਼ਿਰਕਤ ਕੀਤੀ ਸੀ। ਹੈਰੀਸਨ ਅਤੇ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਦੇ ਜਾਣ ਤੋਂ ਬਾਅਦ, ਪੁਲਿਸ ਦੀ ਇਕ ਟੁਕੜੀ ਪਹੁੰਚੀ ਅਤੇ ਭੀੜ ਨੂੰ ਖਿੰਡਾਉਣ ਲੱਗੇ। ਕਿਸੇ ਨੇ ਭੀੜ ਉੱਤੇ ਬੰਬ ਸੁੱਟਿਆ, ਕੁਝ ਲੋਕਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਿੱਚ ਪੁਲਿਸ ਵਾਲੇ ਸਨ। ਹਿੰਸਾ ਖ਼ਤਮ ਹੋਣ ਤੋਂ ਪਹਿਲਾਂ ਸੱਤ ਪੁਲਿਸ ਅਧਿਕਾਰੀ ਮਾਰੇ ਗਏ ਅਤੇ 60 ਹੋਰ ਜ਼ਖ਼ਮੀ ਹੋਏ; ਕੋਈ ਅੱਠ ਮਜਦੂਰਾਂ ਦੀ ਮੌਤ ਹੋਈ ਅਤੇ 30 ਤੋਂ 40 ਜ਼ਖਮੀ ਹੋਣ ਦਾ ਅਨੁਮਾਨ ਸੀ।
ਘਾਹ ਮੰਡੀ ਦੁਖਾਂਤ ਨੇ ਮਜ਼ਦੂਰ ਨੇਤਾਵਾਂ, ਖੱਬੇਪੱਖੀ ਕਾਰਕੁੰਨਾਂ, ਅਤੇ ਆਮ ਲੋਕਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਅਤੇ ਵਿਸ਼ਵ ਭਰ ਵਿੱਚ, ਖ਼ਾਸਕਰ ਯੂਰਪ ਅਤੇ ਲਾਤੀਨੀ ਅਮਰੀਕਾ ਵਿੱਚ ਯਾਦਗਾਰਾਂ, ਕੰਧ-ਚਿੱਤਰਾਂ ਅਤੇ ਪੋਸਟਰਾਂ ਵਿੱਚ ਯਾਦ ਕੀਤਾ ਜਾਂਦਾ ਰਿਹਾ ਹੈ। ਕਾਰਲ ਮਾਰਕਸ, ਜਰਮਨ ਫਿਲਾਸਫਰ ਜਿਸ ਦਾ ਜਨਮ 5 ਮਈ 1818, ਟਾਇਰਰ, ਜਰਮਨੀ ਵਿੱਚ ਹੋਇਆ ਸੀ। ਉਹ ਇਕ ਜਰਮਨ ਦਾਰਸ਼ਨਿਕ, ਅਰਥਸ਼ਾਸਤਰੀ, ਇਤਿਹਾਸਕਾਰ, ਸਮਾਜ ਸ਼ਾਸਤਰੀ, ਰਾਜਨੀਤਿਕ ਸਿਧਾਂਤਕ, ਪੱਤਰਕਾਰ ਅਤੇ ਸਮਾਜਵਾਦੀ ਇਨਕਲਾਬੀ ਸੀ। ਟਰਾਈਰ, ਜਰਮਨ ਵਿੱਚ ਜਨਮੇ, ਮਾਰਕਸ ਨੇ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਉਹਨਾਂ ਦੀ ਮੌਤ 14 ਮਾਰਚ 1883, ਲੰਡਨ, ਯੁਨਾਈਟਡ ਕਿੰਗਡਮ ਵਿੱਚ ਹੋਈ ਸੀ। ਇਸ ਦੇ ਠੀਕ 3 ਸਾਲ ਬਾਅਦ ਉਸ ਦੇ ਸਿਧਾਂਤਾਂ ਉਤੇ ਚਲਦੇ ਮਾਨਵਤਾ ਦੇ ਭਲੇ ਲਈ ਉਸੇ ਦੇ ਫਲਸਫੇ ਤੋਂ ਸੇਧ ਲੈਂਦੇ ਚਲਣ ਲਗ ਪਏ ਸਨ। ਇਸ ਨਾਲ ਅਗਲੇ ਦਿਨਾਂ ਵਿਚ ਜ਼ੈਨੋਫੋਬੀਆ ਦੀ ਲਹਿਰ ਫੈਲ ਗਈ ਅਤੇ ਕਈਆਂ ਨੂੰ ਅਪਰਾਧਿਕ ਸਬੂਤ ਜਾਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ, ਨਿਰਦੋਸ਼ਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਵਿਚੋਂ ਬਹੁਤੇ ਪਰਵਾਸੀ ਮਜ਼ਦੂਰ ਸਨ। ਘਾਹ ਮੰਡੀ ਵਿਖੇ ਹੋਈ ਇਸ ਘਟਨਾ ਦੇ ਨਤੀਜੇ ਵਜੋਂ ‘ਸ਼ਰਮਨਾਕ ਮੁਕੱਦਮਾ’ ਸਿੱਧ ਹੋਇਆ ਅਤੇ ਅੱਠ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਮੁਕੱਦਮਾ ਛੇ ਹਫ਼ਤੇ ਚੱਲਿਆ। ਜਿਊਰੀ ਨੂੰ ਪੱਖਪਾਤੀ ਮੰਨਿਆ ਗਿਆ ਅਤੇ ਕੋਈ ਠੋਸ ਸਬੂਤ ਪੇਸ਼ ਨਹੀਂ ਹੋ ਸਕਿਆ, ਫੇਰ ਵੀ ਸ਼ਜਾਵਾਂ ਦਿਤੀਆਂ ਗਈਆਂ। ਇਸ ਨੂੰ ਮਈ ਦਿਵਸ ਦੇ ਨਾਂ ਥੱਲੇ ਹਰ ਸਾਲ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ।
ਵਿਸ਼ਵ ਦੇ ਕੋਈ 80 ਦੇਸਾਂ ਵਿੱਚ ਦਿਨ ਵਿੱਚ 8 ਘੰਟੇ ਕੰਮ ਦਾ ਕਾਨੂਨ ਲਾਗੂ ਹੈ। ਭਾਰਤ ਦੀ ਅੱਧੀ ਔਰਤ ਅਬਾਦੀ ਅਤੇ 22% ਅਛੂਤ ਅਬਾਦੀ ਨੂੰ ਹਜ਼ਾਰਾਂ ਸਾਲਾਂ ਤਕ ਕਿਸੇ ਵੀ ਤਰ੍ਹਾਂ ਦੇ ਅਧਿਕਾਰ ਨਹੀਂ ਸਨ। ਇਸ ਨੂੰ ਸਮੇਂ ਸਮੇਂ ਉਤੇ ਧਰਮ ਗੁਰੂਆਂ ਨੇ ਉਪਦੇਸ਼ ਦੇ ਕੇ ਰਾਹਤ ਦੇਣ ਦਾ ਰਾਹ ਦਿਖਾਇਆ, ਲੇਕਿਨ 1947 ‘ਚ ਪਹਿਲਾਂ ਦੀ ਭਾਰਤੀ ਔਰਤ ਅਤੇ ਅਛੂਤ ਲੋਕਾਂ ਦਾ ਹਾਲ ਦੇਖ ਕੇ ਗੁਰੂਆਂ ਪੀਰਾਂ ਦੀ ਲਿਖਤ ਦਾ ਅਸਰ ਭਾਰਤੀ ਲੋਕ ਕਿੰਨਾ ਕੂ ਮੰਨਦੇ ਹਨ ਇਹ ਦੇਖਿਆ ਜਾ ਸਕਦਾ ਹੈ।
ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਨੂੰ 1942 ਤੋਂ 1946 ਤੱਕ ਵਾਇਸਰਾਏ ਦੀ ਸਭਾ ਵਿੱਚ ਲੇਬਰ ਦੇ ਮੈਂਬਰ ਬਣਨ ਦਾ ਮੌਕਾ ਮਿਲਿਆ। ਉਹਨਾਂ ਲੇਬਰ ਦੇ ਮੈਂਬਰ ਹੋਣ ਦੇ ਨਾਤੇ ਲੇਬਰ ਸਬੰਧਤ ਮਾਮਲਿਆਂ ਵਿੱਚ ਸੁਧਾਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸਨੇ 27-28 ਨਵੰਬਰ 1942 ਵਿਚ ਨਵੀਂ ਦਿੱਲੀ ਵਿਚ ਭਾਰਤੀ ਲੇਬਰ ਕਾਨਫਰੰਸ ਦੇ 7ਵੇਂ ਸੈਸ਼ਨ ਵਿਚ ਕੰਮ ਘੰਟਿਆਂ ਨੂੰ 12 ਘੰਟਿਆਂ ਤੋਂ ਬਦਲ ਕੇ 8 ਘੰਟੇ ਕਰਵਾ ਦਿੱਤਾ ਸੀ। ਸੰਵਿਧਾਨ ਵਿੱਚ ਹਿੰਦੂ ਕੋਡ ਬਿਲ ਭਾਰਤੀ ਔਰਤ ਦੀ ਅਜ਼ਾਦੀ ਦਾ ਮੀਲ ਪੱਥਰ ਹੈ, ਇਸ ਨੂੰ ਪਾਸ ਕਰਵਾਉਣ ਦੇ ਮਾਮਲੇ ਵਿੱਚ ਫੇਲ੍ਹ ਹੋਣ ਉਤੇ ਉਹਨਾਂ ਮੰਤਰੀ ਪਦ ਤੋਂ ਅਸ਼ਤੀਫਾ ਦੇ ਦਿਤਾ ਸੀ। ਲੇਕਿਨ ਬਾਅਦ ਵਿੱਚ ਬਿਲ ਪਾਸ ਹੋ ਗਿਆ ਸੀ। ਇਸ ਤੋਂ ਬਿਨਾਂ ਉਹਨਾਂ ਮਜ਼ਦੂਰਾਂ ਲਈ ਮਹਿੰਗਾਈ ਭੱਤਾ, ਛੁੱਟੀ ਲਾਭ, ਕਰਮਚਾਰੀ ਬੀਮਾ, ਡਾਕਟਰੀ ਛੁੱਟੀ, ਬਰਾਬਰ ਕੰਮ ਲਈ ਬਰਾਬਰ ਤਨਖਾਹ, ਘੱਟੋ ਘੱਟ ਤਨਖਾਹ ਅਤੇ ਤਨਖਾਹ ਦੇ ਪੈਮਾਨੇ ਦੀ ਸਮੇਂ-ਸਮੇਂ ‘ਤੇ ਸੋਧ ਵਰਗੇ ਕਈ ਉਪਾਅ ਵੀ ਪੇਸ਼ ਕੀਤੇ। ਉਸਨੇ ਟਰੇਡ ਯੂਨੀਅਨਾਂ ਨੂੰ ਵੀ ਮਜ਼ਬੂਤ ਕੀਤਾ ਅਤੇ ਪੂਰੇ ਭਾਰਤ ਵਿੱਚ ਰੁਜ਼ਗਾਰ ਪ੍ਰਦਾਨ ਕਰਨ ਦੇ ਮੌਕੇ ਪ੍ਰਦਾਨ ਕੀਤੇ।

 

Check Also

ਹੈਰਾਨੀਜਨਕ ਮਾਮਲਾ

ਪਤੀ-ਪਤਨੀ ਮਿਲ ਕੇ ਪੀ ਗਏ 1 ਕਰੋੜ ਦਾ ਨਸ਼ਾ ਗਰਭ ਕਾਲ ਦੀ ਪੀੜ ਖਤਮ ਕਰਨ …