ਸੰਘਰਸ਼ ਦੌਰਾਨ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੀ ਤਨਖਾਹ
ਚੰਡੀਗੜ੍ਹ/ਬਿਊਰੋ ਨਿਊਜ਼
ਦੇਸ਼ ਦੀ ਵੰਡ ਮੌਕੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਰ ਲੈਣ ਤੋਂ ਬਾਅਦ ਭੰਬਲਭੂਸੇ ਵਿੱਚ ਫਸੇ ਅਕਾਲੀ ਆਗੂਆਂ ਨੂੰ ਡਾ. ਭੀਮ ਰਾਓ ਅੰਬੇਦਕਰ ਨੇ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬਾ ਮੰਗਣ ਦੀ ਸਲਾਹ ਦਿੱਤੀ ਸੀ। ਇਹ ਅਲੱਗ ਗੱਲ ਹੈ ਕਿ ਪੰਜਾਬੀ ਸੂਬੇ ਦੀ ਮੰਗ ਨੂੰ ਵੀ ਕੇਵਲ ਸਿੱਖਾਂ ਦੀ ਮੰਗ ਨਾਲ ਜੋੜ ਕੇ ਫਿਰਕੂ ਰੂਪ ਦੇਣ ਦੀ ਕੋਸ਼ਿਸ ਕੀਤੀ ਗਈ। ਜਨਸੰਘ ਅਤੇ ਆਰੀਆ ਸਮਾਜ ਨੇ ਉਸ ਵਕਤ ਪੰਜਾਬੀ ਸੂਬੇ ਦੇ ਮੁਕਾਬਲੇ ਮਹਾਂਪੰਜਾਬ ਅਤੇ ਹਿੰਦੀ ਦੇ ਪੱਖ ਵਿੱਚ ਅੰਦੋਲਨ ਛੇੜ ਦਿੱਤਾ ਸੀ। ਸਿੱਖਾਂ ਅੰਦਰ ਪੰਜਾਬੀ ਸੂਬੇ ਦੀ ਤਾਂਘ ਲਗਾਤਾਰ ਪ੍ਰਬਲ ਰਹੀ ਜਿਸ ਕਾਰਨ ਅਕਾਲੀ ਦਲ ਦੇ ਵੱਡੇ ਆਗੂਆਂ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੂੰ ਪੰਜਾਬੀ ਸੂਬੇ ਦੀ ਮੰਗ ਮਨਵਾਏ ਬਿਨਾਂ ਵਰਤ ਤੋੜਨ ਦੇ ਇਲਜ਼ਾਮ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਵੀ ਲਗਾਈ ਗਈ। ਲੰਬੀ ਜਦੋ-ਜਹਿਦ ਤੋਂ ઠਬਾਅਦ ਜੋ ਸੂਬਾ ਮਿਲਿਆ, ઠਅਕਾਲੀ ਦਲ ਨੇ ਇਸ ਨੂੰ ਧੋਖਾ ਕਰਾਰ ਦਿੱਤਾ ਅਤੇ ਸੰਤ ਫਤਹਿ ਸਿੰਘ ਨੇ ਮੁੜ ਮਰਨ ਵਰਤ ਵੀ ਰੱਖਿਆ।
ਪੰਜਾਬੀ ਸੂਬਾ ਮੋਰਚੇ ਸਮੇਂ ਅਕਾਲੀ ਆਗੂਆਂ ਦੀ ਮੂਹਰਲੀ ਕਤਾਰ ਦੇ ਆਗੂ ਰਹੇ ਹਰਚਰਨ ਸਿੰਘ ਬਾਜਵਾ ਵੱਲੋਂ ਆਪਣੀ ਪੁਸਤਕ ‘ਪੰਜਾਬ ਦੀ ਰਾਜਨੀਤੀ ਦੇ ਸੱਠ ਸਾਲ’ ਵਿੱਚ ਲਿਖੀ ਇਬਾਰਤ ਨੂੰ ਜੇ ਸੱਚ ਮੰਨਿਆ ਜਾਵੇ ਤਾਂ ਅਕਾਲੀਆਂ ਨੂੰ ਪੰਜਾਬੀ ਸੂਬਾ ਮੰਗਣ ਦੀ ਸਲਾਹ ਡਾ. ਅੰਬੇਦਕਰ ਨੇ ਦਿੱਤੀ ਸੀ।
ਉਨ੍ਹਾਂ ਅਨੁਸਾਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਨ੍ਹਾਂ, ઠਭੁਪਿੰਦਰ ਸਿੰਘ ਮਾਨ ਅਤੇ ਗਿਆਨੀ ਕਰਤਾਰ ਸਿੰਘ ਨੇ ਡਾ. ਅੰਬੇਦਕਰ ਦੇ ਦਰਵਾਜ਼ੇ ਉੱਤੇ ਦਸਤਕ ਦਿੱਤੀ। ਰਾਹ ਪੁੱਛਣ ਉੱਤੇ ਡਾ.ਅੰਬੇਦਕਰ ਨੇ ਕਿਹਾ ਕਿ ਜੇਕਰ ਸਿੱਖ ਸਟੇਟ ਦਾ ਮੁਤਾਲਬਾ ਕੀਤਾ ਤਾਂ ਤੁਹਾਡਾ ਰੌਲਾ ਕਿਸੇ ਨੇ ਨਹੀਂ ਸੁਣਨਾ। ਤੁਸੀਂ ਪੰਜਾਬੀ ਸੂਬਾ ਕਿਉਂ ਨਹੀਂ ਮੰਗਦੇ? ਕਾਂਗਰਸ ਪ੍ਰਾਂਤਾਂ ਦਾ ਭਾਸ਼ਾਈ ਆਧਾਰ ਉੱਤੇ ਪੁਨਰਗਠਨ ਕਰਨ ਲਈ ਵਚਨਬੱਧ ਹੈ। ਉਹ ਇਸ ਮੰਗ ਨੂੰ ਕੁਝ ਚਿਰ ਟਾਲ ਸਕਦੀ ਹੈ ਪਰ ਲੰਬਾ ਸਮਾਂ ਇਸ ਤੋਂ ਮੁਨਕਰ ਨਹੀਂ ਹੋ ਸਕਦੀ। ਤੁਸੀਂ ઠਪੰਜਾਬੀ ਸੂਬੇ ਦੇ ઠਭੇਸ ਵਿੱਚ ਸਿੱਖ ਸਟੇਟ ਲੈ ਸਕਦੇ ਹੋ। ઠਪੰਜਾਬੀ ਸੂਬੇ ਦੇ ਨਾਅਰੇ ਉੱਤੇ 1955 ਵਿੱਚ ਲਗਾਈ ਰੋਕ ਦੇ ਖਿਲਾਫ਼ ਅਕਾਲੀਆਂ ਵੱਲੋਂ ਲਗਾਏ ਮੋਰਚੇ ਦੌਰਾਨ 12 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ઠਹੋਈਆਂ। ਆਰੀਆ ਸਮਾਜੀਆਂ ਅਤੇ ਜਨਸੰਘ ਨੇ ਤਾਂ ਪੰਜਾਬੀ ਸੂਬੇ ਦੀ ਮੰਗ ਦੇ ઠਵਿਰੋਧ ਵਿੱਚ ਮਹਾਂਪੰਜਾਬ ਦਾ ਅੰਦੋਲਨ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਪੰਜਾਬ ਨੂੰ ਦੋ ਭਾਸ਼ੀ ਸੂਬਾ ਦਿਖਾਉਣ ਲਈ 1951 ਅਤੇ 1961 ਦੀ ਮਰਦਮਸ਼ੁਮਾਰੀ ਵਿੱਚ ਹਿੰਦੂਆਂ ਨੂੰ ਆਪਣੀ ਮਾਤ-ਭਾਸ਼ਾ ਹਿੰਦੀ ਲਿਖਾਉਣ ઠਵੱਲ ਪ੍ਰੇਰਿਤ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ 1956 ਵਿੱਚ ਭਾਸ਼ਾ ਦੇ ਆਧਾਰ ਉੱਤੇ ਸੂਬਿਆਂ ਦੇ ਗਠਨ ਦੀ ਨੀਤੀ ਆਂਧਰਾ ਪ੍ਰਦੇਸ਼ ਤੇ ਹੋਰ ਰਾਜਾਂ ਲਈ ਲਾਗੂ ਕਰਨ ਦੇ ਬਾਵਜੂਦ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਭਾਸ਼ਾ ਦੇ ਆਧਾਰ ਉੱਤੇ ਪੰਜਾਬ ਦੇ ਪੁਨਰਗਠਨ ਦੇ ਹੱਕ ਵਿੱਚ ਨਹੀਂ ਸਨ। ઠਤਤਕਾਲੀ ਮੁੱਖ ਮੰਤਰੀ ਭੀਮ ਸੈਨ ਸੱਚਰ ਵੱਲੋਂ ਬਣਾਏ ઠਰਿਜਨਲ ਫਾਰਮੂਲੇ ਦਾ ਵੀ ਆਰੀਆ ਸਮਾਜ ਅਤੇ ਜਨਸੰਘ ਨੇ ਵਿਰੋਧ ਕੀਤਾ ਹਾਲਾਂਕਿ ਇਸ ਦੇ ਮੁਤਾਬਿਕ ਪੰਜਾਬੀ ਬੋਲਣ ਵਾਲੇ ਖੇਤਰਾਂ ਵਿੱਚ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਇਲਾਕਿਆਂ ਵਿੱਚ ਹਿੰਦੀ ਪ੍ਰਮੁੱਖ ਭਾਸ਼ਾਵਾਂ ਹੋਣੀਆਂ ਸਨ। ઠਅਕਾਲੀ ਦਲ ਨੇ ઠਟਕਰਾਅ ਟਾਲਣ ਦੇ ਮਕਸਦ ਨਾਲ 11 ਮਾਰਚ 1956 ਨੂੰ ਇਹ ਫਾਰਮੂਲਾ ਮਨਜ਼ੂਰ ਕਰ ઠਲਿਆ। ਇਸ ਦੇ ਤਹਿਤ ઠਹੀ ਪੈਪਸੂ ਸੂਬੇ ਨੂੰ 1956 ਦੌਰਾਨ ਪੰਜਾਬ ਵਿੱਚ ઠਸ਼ਾਮਿਲ ਕਰ ਲਿਆ ਗਿਆ। ਇਤਿਹਾਸਕਾਰ ਪ੍ਰੋਫੈਸਰ ਸੁਖਦਿਆਲ ਸਿੰਘ ਦਾ ਮੰਨਣਾ ਹੈ ਕਿ ਪੈਪਸੂ ਆਪਣੇ ਆਪ ਵਿੱਚ ਸਿੱਖ ਬਹੁਗਿਣਤੀ ਵਾਲਾ ਰਾਜ ਸੀ। ਇਸ ਨੂੰ ઠਪੰਜਾਬ ਵਿੱਚ ਸ਼ਾਮਿਲ ਕਰਵਾਉਣਾ ਅਕਾਲੀਆਂ ਲਈ ਸਿਆਣਪ ਵਾਲਾ ਕੰਮ ਨਹੀਂ ਸੀ। ਇਹ ਵੀ ਦਿਲਚਸਪ ਘਟਨਾਕ੍ਰਮ ਹੈ ਕਿ ਕੇਂਦਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ਼ ਮੋਰਚੇ ਲਗਾ ਰਹੇ ਅਕਾਲੀ ਦਲ ਨੇ ਕਾਂਗਰਸ ઠਨਾਲ ਸਮਝੌਤਾ ਕਰਦਿਆਂ ਖੁਦ ਨੂੰ ਸਿਆਸਤ ਤੋਂ ਅਲੱਗ ਰੱਖਣ ਦਾ ਫੈਸਲਾ ਕਰ ਲਿਆ ਅਤੇ ਅਕਾਲੀ ਆਗੂਆਂ ਨੇ 1957 ਦੀ ਵਿਧਾਨ ਸਭਾ ਚੋਣ ਕਾਂਗਰਸ ਦੀ ਟਿਕਟ ਉੱਤੇ ਲੜੀ। ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਸੇ ਪ੍ਰਬੰਧ ਤਹਿਤ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸਨ। ਇਹ ਅਲੱਗ ਗੱਲ ਹੈ ਕਿ ਮਾਸਟਰ ઠਤਾਰਾ ਸਿੰਘ ਇਸ ਸਮਝੌਤੇ ਤੋਂ ਨਾਰਾਜ਼ ਸਨ।
ਉਨ੍ਹਾਂ ਨੇ ਆਜ਼ਾਦ ਉਮੀਦਵਾਰ ਖੜ੍ਹੇ ਕੀਤੇ। 24 ਫੀਸਦ ਵੋਟ ਲੈਣ ਦੇ ਬਾਵਜੂਦ ਉਨ੍ਹਾਂ ਦਾ ਕੋਈ ਉਮੀਦਵਾਰ ਨਹੀਂ ਜਿੱਤਿਆ ਸੀ। ਅਜੀਤ ਸਿੰਘ ਸਰਹੱਦੀ ਵੱਲੋਂ ‘ਪੰਜਾਬੀ ਸੂਬੇ ਦੀ ਗਾਥਾ’ ਪੁਸਤਕ ਵਿੱਚ ਦਿੱਤੇ ਤੱਥਾਂ ਅਨੁਸਾਰ ਰਿਜਨਲ ਫਾਰਮੂਲਾ ਲਾਗੂ ਕਰਨ ਵਿੱਚ ਗ਼ੈਰ ਸੰਜੀਦਗੀ ਕਾਰਨ ਅਕਾਲੀ ਦਲ ਨੇ ਆਪਣੇ ਸਾਰੇ 24 ਵਿਧਾਇਕਾਂ ਨੂੰ ਕਾਂਗਰਸ ਤੋਂ ਅਸਤੀਫ਼ੇ ਦੇਣ ਦਾ ਹੁਕਮ ਦੇ ਦਿੱਤਾ। ਗਿਆਨੀ ਕਰਤਾਰ ਸਿੰਘ ਸਮੇਤ ਬਹੁਤ ਸਾਰੇ ਅਕਾਲੀਆਂ ਨੇ ਹੁਕਮ ਨਹੀਂ ਮੰਨਿਆ। ਕੇਵਲ ਪੰਜ ਵਿਧਾਇਕ ਤੁਰੰਤ ਅਸਤੀਫ਼ਾ ਦੇ ਕੇ ਅਕਾਲੀ ਦਲ ਵਿੱਚ ਵਾਪਸ ਆਏ। ਉਨ੍ਹਾਂ ਵਿੱਚ ਸਰੂਪ ਸਿੰਘ, ਆਤਮਾ ਸਿੰਘ, ਹਰਗੁਰਨਾਦ ઠਸਿੰਘ, ਊਧਮ ਸਿੰਘ ਨਾਗੋਕੇ ਅਤੇ ਮਾਸਟਰ ਪ੍ਰਤਾਪ ਸਿੰਘ ਸ਼ਾਮਿਲ ਸਨ। ਸਿੱਖ ਇਤਿਹਾਸਕਾਰ ਪ੍ਰਿਥੀਪਾਲ ਸਿੰਘ ਕਪੂਰ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਕੁਝ ਦਿਨ ਸੋਚ ਵਿਚਾਰ ਤੋਂ ਬਾਅਦ ਅਕਾਲੀ ਦਲ ਵਿੱਚ ਵਾਪਸ ਆ ਗਏ ਸਨ।
ਭਾਵੇਂ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੇ ਪੰਜਾਹ ਸਾਲਾ ਜਸ਼ਨ ਮਨਾਏ ਜਾ ਰਹੇ ਹਨ ਪਰ ਅਕਾਲੀ ਦਲ 1961 ਦੀ ਫਿਰਕੂ ਆਧਾਰ ਉੱਤੇ ਹੋਈ ਮਰਦਮਸ਼ੁਮਾਰੀ ਨੂੰ ਪੰਜਾਬੀ ਸੂਬੇ ઠਦਾ ਆਧਾਰ ਬਣਾਉਣ ઠਉੱਤੇ ਖੁਸ਼ ਨਹੀਂ ਸੀ। ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪੰਜਾਬ ਬਾਰੇ ਸਰਹੱਦੀ ਕਮਿਸ਼ਨ ਦੀ ਰਿਪੋਰਟ ਰੱਦ ઠਕਰ ઠਦਿੱਤੀ। ਪੰਜਾਬ ਪੁਨਰਗਠਨ ਕਾਨੂੰਨ 1966 ਮੁਤਾਬਿਕ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ, ਦਰਿਆਈ ਪਾਣੀਆਂ ਦੀ ਵੰਡ ਅਤੇ ਹੈੱਡਵਰਕਸ ਉੱਤੇ ਕੇਂਦਰ ਦੇ ਕੰਟਰੋਲ ਦੇ ਖਿਲਾਫ਼ ਸੰਤ ਫਤਹਿ ਸਿੰਘ ਨੇ 17 ਦਸੰਬਰ 1966 ਨੂੰ ਮਰਨ ਵਰਤ ਰੱਖ ਲਿਆ ਅਤੇ ਦਸ ਦਿਨ ਬਾਅਦ ਆਤਮਦਾਹ ਕਰਨ ਦਾ ਐਲਾਨ ਕਰ ਦਿੱਤਾ। ਆਖਰੀ ਦਿਨ 27 ਦਸੰਬਰ ਨੂੰ ਸੰਤ ઠਫਤਹਿ ਸਿੰਘ ਨੇ ਮਰਨ ਵਰਤ ઠਖ਼ਤਮ ਕਰਦਿਆਂ ਐਲਾਨ ਕੀਤਾ ਕਿ ਅਕਾਲੀ ਦਲ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਰਮਿਆਨ ਸਾਲਸ ਵਜੋਂ ઠਆਏ ਲੋਕ ਸਭਾ ਸਪੀਕਰ ਹੁਕਮ ઠਸਿੰਘ ઠਨੇ ਯਕੀਨ ਦਿਵਾਇਆ ਕਿ ਪੰਜਾਬ ਦੀਆਂ ਮੰਗਾਂ ਮੰਨ ਲਈਆਂ ઠਜਾਣਗੀਆਂ। ਪਰ ਦੋ ਜਨਵਰੀ 1967 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਜਿਹੇ ਕਿਸੇ ਵਾਅਦੇ ਤੋਂ ઠਇਨਕਾਰ ਕਰ ਦਿੱਤਾ। ਪੰਜਾਬੀ ਸੂਬੇ ਨਾਲ ਨਿਆਂ ਹੋਇਆ ਜਾਂ ਨਹੀਂ, ਪਰ ਇਸ ਦੇ ਬਣਨ ਤੋਂ ઠਇੱਕ ਸਾਲ ਬਾਅਦ ਭਾਵ 1967 ਵਿੱਚ ਇਕ ਦੂਸਰੇ ਦੀਆਂ ਕੱਟੜ ਵਿਰੋਧੀ ਅਕਾਲੀ ਦਲ ਅਤੇ ਜਨਸੰਘ ਨੇ ਮਿਲਕੇ ਪੰਜਾਬ ਵਿੱਚ ਪਹਿਲੀ ਗ਼ੈਰਕਾਂਗਰਸੀ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਜ਼ਰੂਰ ਬਣਾ ਲਈ।
ਪੰਜਾਬੀ ਸੂਬੇ ਦਾ ਸੱਚ ਤੇ ਕੱਚ
ਪੰਜਾਬ ਸਰਕਾਰ ਵੱਲੋਂ ਪਹਿਲੀ ਨਵੰਬਰ ਤੋਂ ਪੰਜਾਬੀ ਸੂਬੇ ਦੀ ਸਥਾਪਨਾ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। 50 ਸਾਲਾਂ ਦੌਰਾਨ ਪੰਜਾਬ ਵਿੱਚ ਦੋ ਨਵੀਆਂ ਪੀੜ੍ਹੀਆਂ ਆ ਚੁੱਕੀਆਂ ਹਨ, ਫਿਰ ਵੀ ਲੋਕਾਂ ਵਿੱਚ ਇਹ ਭਾਵਨਾ ਮੌਜੂਦ ਹੈ ਕਿ ਸੂਬੇ ਦੇ ਨਾਂ ‘ਤੇ ਪੰਜਾਬੀਆਂ ਨੂੰ ਸੂਬੀ ਹੀ ਮਿਲੀ, ਇਸ ਲਈ ਜਸ਼ਨ ਕਿਉਂ?