ਅਕਤੂਬਰ ਛੋਟੇ ਕਾਰੋਬਾਰਾਂ ਦਾ ਮਹੀਨਾ ਹੈ, ਜੋ ਕਿ ਦੇਸ਼ ਭਰ ਵਿੱਚ ਹਜ਼ਾਰਾਂ ਛੋਟੇ ਕਾਰੋਬਾਰਾਂ ਦੇ ਮਾਲਕਾਂ ਦੀ ਸਖ਼ਤ ਮਿਹਨਤ ਅਤੇ ਬਲੀਦਾਨ ਨੂੰ ਪਛਾਣ ਦੇਣ ਦਾ ਸਮਾਂ ਹੈ। ਉਹਨਾਂ ਦੀ ਸਫਲਤਾ ਦਾ ਅਰਥ-ਵਿਵਸਥਾ ‘ਤੇ ਬਹੁਤ ਵੱਡਾ ਅਸਰ ਪਿਆ ਹੈ ਅਤੇ Canada Post ਉਹਨਾਂ ਦੇ ਇਸ ਮਹੱਤਵਪੂਰਨ ਕੰਮ ਨੂੰ ਥੋੜ੍ਹਾ ਆਸਾਨ ਬਣਾਉਣ ਵਿੱਚ ਮਦਦ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ।
”ਛੋਟੇ ਕਾਰੋਬਾਰਾਂ ਦੇ ਮਾਲਕ ਅਤੇ ਉੱਦਮੀ ਆਪਣੇ ਗਾਹਕਾਂ ਨੂੰ ਬਿੱਲ, ਚੈੱਕ ਅਤੇ ਆਫਰ ਭੇਜਣ ਲਈ ਡਾਕ ਪ੍ਰਣਾਲੀ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ” Canada Post ਦੇ ਪ੍ਰੈਜ਼ੀਡੈਂਟ ਅਤੇ CEO ਦੀਪਕ ਚੋਪੜਾ ਨੇ ਕਿਹਾ। ”ਅਸੀਂ ਈਕਾਮਰਸ ਵਿੱਚ ਦਾਖਲ ਹੋ ਰਹੇ ਛੋਟੇ ਕਾਰੋਬਾਰਾਂ ਦੀਆਂ ਰੋਜ਼ਾਨਾ ਦੀਆਂ ਸ਼ਿਪਿੰਗ ਲੋੜਾਂ ਵਿੱਚ, ਪਰ ਇਸਦੇ ਨਾਲ ਹੀ ਨਵੀਨਤਾਵਾਂ ਲਿਆਉਣ ਅਤੇ ਅੱਗੇ ਵਧਣ ਵਿੱਚ ਵੀ ਉਹਨਾਂ ਦੀ ਮਦਦ ਕਰਨ ਲਈ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਹਾਂ ਕਿਉਂਕਿ ਉਹ ਜਿੰਨਾ ਜ਼ਿਆਦਾ ਸਫਲ ਹੋਣਗੇ, ਅਸੀਂ ਵੀ ਓਨਾ ਹੀ ਜ਼ਿਆਦਾ ਸਫਲ ਹੋਵਾਂਗੇ।”
ਕੈਨੇਡਾ ਵਿੱਚ, ਸਾਰੇ ਕਾਰੋਬਾਰਾਂ ਦਾ 98 ਪ੍ਰਤੀਸ਼ਤ ਹਿੱਸਾ ਛੋਟੇ ਕਾਰੋਬਾਰ ਹਨ ਅਤੇ ਇਹ ਲੱਖਾਂ ਕੈਨੇਡਾ ਵਾਸੀਆਂ ਨੂੰ ਨੌਕਰੀ ਦਿੰਦੇ ਹਨ। ਉਹ Canada Post ‘ਤੇ ਸਿਰਫ ਆਪਣੇ ਪਾਰਸਲਾਂ ਦੀ ਸ਼ਿਪਿੰਗ ਲਈ ਹੀ ਨਿਰਭਰ ਨਹੀਂ ਕਰਦੇ ਹਨ ਬਲਕਿ ਉਹ ਅਜੇ ਵੀ ਆਪਣਾ ਕੰਮਕਾਜ ਕਰਨ ਲਈ ਨਿਯਮਿਤ ਤੌਰ ‘ਤੇ ਡਾਕ ਦੀ ਵੀ ਵਰਤੋਂ ਕਰਦੇ ਹਨ।
ਇਸ ਸਾਲ ਦੇ Canada Post ਈ-ਕਾਮਰਸ ਇਨੋਵੇਸ਼ਨ ਅਵਾਰਡਾਂ ਵਿਖੇ, Canada Post ਨੇ ਚਾਰ ਛੋਟਾ ਕਾਰੋਬਾਰ ਕੰਪਨੀਆਂ ਨੂੰ ਈ-ਕਾਮਰਸ, ਓਮਨੀ-ਚੈਨਲ ਰਣਨੀਤੀਆਂ ਅਤੇ ਗਾਹਕਾਂ ਨਾਲ ਜੁੜਾਵ ਦੇ ਵਿੱਚ ਉਹਨਾਂ ਦੀ ਉੱਤਮਤਾ ਲਈ ਪਛਾਣਿਆ ਅਤੇ ਸਨਮਾਨਿਤ ਕੀਤਾ। ਹਰੇਕ ਜੇਤੂ ਨੂੰ ਉੱਚ-ਕੀਮਤ ਵਾਲੇ ਇਨਾਮ ਮਿਲਦੇ ਹਨ ਜਿਨ੍ਹਾਂ ਵਿੱਚ /50,000 ਦੀ ਮੁਫਤ ਸ਼ਿਪਿੰਗ, ਅਤੇ ਕਾਫੀ ਵੱਡਾ ਮਾਰਕੀਟਿੰਗ ਪੈਕੇਜ ਸ਼ਾਮਲ ਹੁੰਦਾ ਹੈ। ਇਸ ਸਾਲ ਦੇ ਜੇਤੂ ਸਨ:
ੲ ਬਿਹਤਰੀਨ ਓਮਨੀ-ਚੈਨਲ ਰਿਟੇਲਰ ਅਵਾਰਡ (Best Omni-Channel Retailer Award) ਲਈ Quebec City ਵਿੱਚੋਂ Surmersur
ੲ ਸਾਲ ਦਾ ਸ਼ੁੱਧ ਕੰਮਕਾਜ ਅਵਾਰਡ (Pure Play of the Year Award) ਲਈ Montreal ਵਿੱਚੋਂ Momzelle
ੲ ਸਭ ਤੋਂ ਵੱਧ ਜੋਸ਼ ਭਰੀ ਸ਼ੁਰੂਆਤ ਅਵਾਰਡ (Most Exciting Start-Up Award) ਲਈ Quebec ਵਿੱਚੋਂ MATH Sport; ਅਤੇ
ੲ ਭਾਈਚਾਰੇ ‘ਤੇ ਪ੍ਰਭਾਵ ਅਵਾਰਡ (Community Impact Award) ਲਈ Vancouver ਵਿੱਚੋਂ Lunapads International
ਇਸ ਸਾਲ ਦੇ ਛੋਟਾ ਕਾਰੋਬਾਰ ਮਹੀਨੇ ਦਾ ਜਸ਼ਨ ਮਨਾਉਣ ਲਈ ਅਤੇ ਇਸਦੀ ਪ੍ਰਸ਼ੰਸਾ ਦੀ ਨਿਸ਼ਾਨੀ ਦੇ ਰੂਪ ਵਿੱਚ Canada Post ਨੇ ਛੋਟੇ ਕਾਰੋਬਾਰ ਦੇ ਮਾਲਕਾਂ ਨੂੰ ਆਪਣੇ ਕਲੰਡਰਾਂ ‘ਤੇ ਨਿਸ਼ਾਨ ਲਗਾਉਣ ਲਈ ਚਾਰ ਦਿਨ ਦਿੱਤੇ ਹਨ, ਕਿਉਂਕਿ ਇਸਨੇ ਮੁਫਤ ਸ਼ਿਪਿੰਗ ਮੰਗਲਵਾਰਾਂ ਦੀ ਸ਼ੁਰੂਆਤ ਕੀਤੀ ਹੈ। ਇਹ ਖਾਸ ਪੇਸ਼ਕਸ਼ ਗਾਹਕਾਂ ਨੂੰ ਅਕਤੂਬਰ ਦੇ ਮਹੀਨੇ ਹਰੇਕ ਮੰਗਲਵਾਰ ਨੂੰ ਬਿਨਾਂ ਕਿਸੇ ਲਾਗਤ ਦੇ ਇੱਕ ਅੰਤਰਦੇਸ਼ੀ Xpresspost ਜਾਂ ਇੱਕ Expedited ਪਾਰਸਲ ਦੀ ਸ਼ਿਪਮੈਂਟ ਕਰਨ ਦਾ ਹੱਕਦਾਰ ਬਣਾਉਂਦੀ ਹੈ। ਇਹ ਪੇਸ਼ਕਸ਼ ਸਲੂਸ਼ਨ ਫਾਰ ਸਮਾਲ ਬਿਜ਼ਨੈਸ (Solutions for Small Business) ਗਾਹਕਾਂ ਲਈ ਖੁੱਲ੍ਹੀ ਹੈ।
ਇਸ ਪ੍ਰੋਗਰਾਮ ਲਈ ਨਾਮ ਦਰਜ ਕਰਵਾਉਣ ਵਾਸਤੇ, ਗਾਹਕ canadapost.ca/freetuesdays ‘ਤੇ ਜਾ ਸਕਦੇ ਹਨ। ਔਨਲਾਈਨ ਉਪਲਬਧ ਮੁਫਤ ਸ਼ਿਪਮੈਂਟ ਦਾ ਫਾਇਦਾ ਉਠਾਉਣ ਲਈ ਅਕਤੂਬਰ ਦੇ ਮਹੀਨੇ ਇਸ ਪੰਨੇ ‘ਤੇ ਇੱਕ ਪ੍ਰਚਾਰ ਕੋਡ ਪ੍ਰਗਟ ਹੋਵੇਗਾ।
ਸਲੂਸ਼ਨ ਫਾਰ ਸਮਾਲ ਬਿਜ਼ਨੈਸ ਪ੍ਰੋਗਰਾਮ ਬਾਰੇ
ਸਲੂਸ਼ਨ ਫਾਰ ਸਮਾਲ ਬਿਜ਼ਨੈਸ ਪ੍ਰੋਗਰਾਮ ਮੁਫਤ ਹੈ ਅਤੇ ਖਾਸ ਤੌਰ ‘ਤੇ ਕੈਨੇਡਾ ਦੇ 1.2 ਮਿਲੀਅਨ ਛੋਟੇ ਕਾਰੋਬਾਰਾਂ ਲਈ ਤਿਆਰ ਕੀਤੇ ਗਏ ਉਤਪਾਦਾਂ ਅਤੇ ਸੇਵਾਵਾਂ ਦਾ ਪੂਰਾ ਸਮੂਹ ਪੇਸ਼ ਕਰਦਾ ਹੈ। ਇਹ ਪਾਰਸਲ ਸ਼ਿਪਿੰਗ, ਡਾਇਰੈਕਟ ਮਾਰਕਿਟਿੰਗ ਅਤੇ ਡਾਕ ਦੀਆਂ ਸਪਲਾਈਆਂ ‘ਤੇ ਛੋਟਾਂ ਮੁਹੱਈਆ ਕਰਦਾ ਹੈ। ਗਾਹਕ ਦੇਸ਼ ਦੇ ਅੰਦਰ ਸ਼ਿਪ ਕੀਤੇ ਗਏ ਪਾਰਸਲਾਂ ‘ਤੇ 28 ਪ੍ਰਤਿਸ਼ਤ ਤਕ ਅਤੇ ਕੈਨੇਡਾ ਦੇ ਬਾਹਰ ਸ਼ਿਪ ਕੀਤੇ ਗਏ ਪਾਰਸਲਾਂ ‘ਤੇ 40 ਪ੍ਰਤਿਸ਼ਤ ਤਕ ਬੱਚਤਾਂ ਦੇ ਹੱਕਦਾਰ ਹੋ ਸਕਦੇ ਹਨ। ਇਸਦੇ ਨਾਲ ਹੀ, ਗਾਹਕਾਂ ਨੂੰ Neighbourhood Mail (ਡਾਇਰੈਕਟ ਮਾਰਕਿਟਿੰਗ) ‘ਤੇ 15 ਪ੍ਰਤਿਸ਼ਤ ਤੱਕ ਦੀਆਂ ਬੱਚਤਾਂ ਮਿਲ ਸਕਦੀਆਂ ਹਨ।
Canada Post ਬਾਰੇ :
Canada Post ਦੇਸ਼ ਦੀ ਨੰਬਰ 1 ਪਾਰਸਲ ਕੰਪਨੀ ਹੈ, ਜੋ ਕੈਨੇਡਾ ਦੇ ਉਪਭੋਗਤਾਵਾਂ ਦੁਆਰਾ ਔਨਲਾਈਨ ਆਰਡਰ ਕੀਤੇ ਗਏ ਹਰੇਕ ਤਿੰਨ ਵਿੱਚੋਂ ਲਗਭਗ ਦੋ ਪਾਰਸਲ ਪਹੁੰਚਾਉਂਦੀ ਹੈ। ਇਹ 15.8 ਮਿਲੀਅਨ ਪਤਿਆਂ ਤਕ ਪਹੁੰਚਦੀ ਹੈ, ਦੇਸ਼ ਦਾ ਸਭ ਤੋਂ ਵੱਡਾ ਰਿਟੇਲ ਨੈਟਵਰਕ ਚਲਾਉਂਦੀ ਹੈ, ਅਤੇ ਔਨਲਾਈਨ ਖਰੀਦਦਾਰਾਂ ਲਈ ਸਹੂਲਤ ਭਰੇ ਪਿਕਅਪ ਅਤੇ ਵਾਪਸੀ ਵਿਕਲਪਾਂ ਦੇ ਨਾਲ ਸਸਤੀ ਅਤੇ ਭਰੋਸੇਯੋਗ ਸੇਵਾ ਪੇਸ਼ ਕਰਦੀ ਹੈ।
Canada Post, Purolator Holdings Ltd. ਅਤੇ SCI Group Inc. ਇਕੱਠੇ ਮਿਲ ਕੇ Canada Post ਗਰੁੱਪ ਆਫ ਕੰਪਨੀਆਂ ਦੀਆਂ ਸੰਪੱਤੀਆਂ ਅਤੇ ਮਹਾਰਤ ਦਾ ਫਾਇਦਾ ਲੈਂਦੇ ਹੋਏ ਈ-ਕਾਮਰਸ ਸ਼ਿਪਿੰਗ ਕਰਨ ਵਾਲਿਆਂ ਲਈ ਮਾਰਕੀਟ ਦੇ ਮੋਹਰੀ ਸਿਰੇ-ਤੋਂ-ਸਿਰੇ ਤਕ ਦੇ ਹੱਲ ਪੇਸ਼ ਕਰਦੇ ਹਨ।
Home / ਨਜ਼ਰੀਆ / Canada Post ਅਕਤੂਬਰ ਵਿੱਚ ਫ੍ਰੀ ਸ਼ਿਪਿੰਗ ਮੰਗਲਵਾਰਾਂ ਦੇ ਨਾਲ ਕੈਨੇਡਾ ਦੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਦਾ ਧੰਨਵਾਦ ਕਰਦਾ ਹੈ