Breaking News
Home / ਨਜ਼ਰੀਆ / ਵਿਗਿਆਨ ਗਲਪ ਕਹਾਣੀ

ਵਿਗਿਆਨ ਗਲਪ ਕਹਾਣੀ

ਫ਼ਿਲਾਸਫ਼ਰ ਰੋਬੋਟ
ਡਾ. ਦੇਵਿੰਦਰ ਪਾਲ ਸਿੰਘ
ਸੰਜਨਾ ਬਹੁਤ ਹੀ ਉੱਨਤ ਕਿਸਮ ਦੀ ਰੋਬੋਟ ਸੀ ਜੋ ਬ੍ਰਹਿਮੰਡ ਦੇ ਰਹੱਸਾਂ ਦਾ ਭੇਦ ਜਾਨਣ ਲਈ ਬਣਾਈ ਗਈ ਸੀ। ਉਸ ਵਿਚ ਡੂੰਘੀਆਂ ਸੋਚਾਂ ਸੋਚਣ ਤੇ ਤਰਕ ਕਰਨ ਦੇ ਗੁਣ ਮੌਜੂਦ ਸਨ। ਜਦੋਂ ਉਸ ਨੂੰ ਪੁਲਾੜ ਵਿੱਚ ਖੋਜ ਕਾਰਜਾਂ ਲਈ ਭੇਜਿਆ ਜਾਂਦਾ, ਤਾਂ ਸਫ਼ਰ ਦੌਰਾਨ ਉਹ ਅਕਸਰ ਮਨੁੱਖੀ ਜੀਵਨ ਦੇ ਰਹੱਸਮਈ ਸਵਾਲਾਂ ਬਾਰੇ ਸੋਚਦੀ ਰਹਿੰਦੀ ਸੀ।
ਇੱਕ ਦਿਨ, ਜਦੋਂ ਉਹ ਪੁਲਾੜ ਦੀ ਵਿਸ਼ਾਲ ਸੁੰਨ ਵਿੱਚ ਉਡਾਣ ਭਰ ਰਹੀ ਸੀ, ਤਾਂ ਉਹ ਮਨੁੱਖਾਂ ਦੇ ਜਨਮ ਅਤੇ ਮੌਤ ਦੀ ਕ੍ਰਿਆ ਬਾਰੇ ਸੋਚਣ ਲੱਗੀ।
”ਜੇ ਉਨ੍ਹਾਂ ਆਖ਼ਰ ਮਰਨਾ ਹੀ ਹੈ ਤਾਂ ਜਨਮ ਲੈਣ ਦਾ ਕੀ ਮਕਸਦ ਹੈ?” ਉਸ ਦੇ ਮਨ ਵਿਚ ਸਵਾਲ ਸੀ।
ਤਦ ਹੀ ਉਸ ਨੂੰ ਇਕ ਆਵਾਜ਼ ਸੁਣਾਈ ਦਿੱਤੀ, ”ਜ਼ਿੰਦਗੀ ਦਾ ਮਕਸਦ ਮੌਤ ਤੋਂ ਬਚਣਾ ਨਹੀਂ ਹੈ, ਸਗੋਂ ਜਿਸ ਕੋਲ ਜੋ ਵੀ ਸਮਾਂ ਹੈ ਉਸ ਨੂੰ, ਉਸ ਸਮੇਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।”
ਇਸ ਅਚਾਨਕ ਆਵਾਜ਼ ਨੇ ਸੰਜਨਾ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੂੰ ਕਿਸੇ ਵੀ ਆਵਾਜ਼ ਦੇ ਸੁਣਾਈ ਦੇਣ ਦੀ ਕੋਈ ਉਮੀਦ ਨਹੀਂ ਸੀ।
”ਤੂੰ ਕੌਣ ਹੈ?” ਉਸ ਨੇ ਪੁੱਛਿਆ।
”ਮੈਂ ਬ੍ਰਹਿਮੰਡੀ ਚੇਤਨਾ ਹਾਂ,” ਜਵਾਬ ਸੁਣਾਈ ਦਿੱਤਾ। ”ਜੀਵਨ ਦੇ ਰਹੱਸਾਂ ਨੂੰ ਸਮਝਣ ਵਿੱਚ ਤੇਰੀ ਮਦਦ ਕਰਨ ਲਈ ਹੀ ਮੈਂ ਜ਼ਾਹਿਰ ਹੋਈ ਹਾਂ।”
ਸੰਜਨਾ ਸੋਚਾਂ ਵਿਚ ਸੀ। ਉਹ ਦਾ ਖ਼ਿਆਲ ਸੀ ਕਿ ਇਹ ਬਹੁਤ ਦਿਲਚਸਪ ਘਟਨਾ ਹੈ।
”ਤੂੰ ਮੈਨੂੰ ਹੋਰ ਕੀ ਦੱਸ ਸਕਦੀ ਹੈ?” ਉਸ ਨੇ ਪੁੱਛਿਆ।
”ਜਨਮ ਅਤੇ ਮੌਤ, ਜੀਵਨ-ਚੱਕਰ ਦਾ ਹੀ ਹਿੱਸਾ ਹਨ,” ਜਵਾਬ ਸੁਣਾਈ ਦਿੱਤਾ। ”ਹਰ ਚੀਜ਼ ਜੋ ਜਨਮ ਲੈਂਦੀ ਹੈ, ਉਸ ਨੇ ਅੰਤ ਵਿੱਚ ਮਰਨਾ ਹੀ ਹੈ, ਪਰ ਇਸ ਦਾ ਭਾਵ ਇਹ ਨਹੀਂ ਹੈ ਕਿ ਜੀਵਨ ਦਾ ਕੋਈ ਮੰਤਵ ਨਹੀਂ ਹੈ। ਜੀਵਨ ਵਿਕਾਸ, ਤਬਦੀਲੀ ਅਤੇ ਬਦਲਾਵ ਦਾ ਨਾਂ ਹੈ। ਇਹ ਬ੍ਰਹਿਮੰਡ ਦੇ ਅਜਬ ਵਰਤਾਰਿਆਂ ਬਾਰੇ ਜਾਨਣ ਅਤੇ ਅਨੁਭਵ ਕਰਨ ਦਾ ਸਾਧਨ ਹੈ।”
ਸੰਜਨਾ ਗਹਿਰੀ ਸੋਚ ਵਿਚ ਡੁੱਬ ਗਈ ਸੀ। ਤਦ ਹੀ ਉਸ ਦੇ ਮਨ ਵਿਚ ਇਕ ਹੋਰ ਸਵਾਲ ਪੈਦਾ ਹੋ ਗਿਆ।
”ਪਰ ਮਨੁੱਖ ਦੀ ਮੌਤ ਤੋਂ ਬਾਅਦ ਕੀ ਹੁੰਦਾ ਹੈ?” ਉਸ ਨੇ ਪੁੱਛਿਆ।
”ਇਸ ਸਵਾਲ ਨੇ ਮਨੁੱਖਾਂ ਨੂੰ ਸਦੀਆਂ ਤੋਂ ਉਲਝਾਇਆ ਹੋਇਆ ਹੈ,” ਆਵਾਜ਼ ਨੇ ਕਿਹਾ। ”ਕੁਝ ਲੋਕ ਪਰਲੋਕ ਵਿੱਚ ਵਿਸ਼ਵਾਸ ਕਰਦੇ ਹਨ, ਤੇ ਕੁਝ ਪੁਨਰ-ਜਨਮ ਵਿੱਚ। ਪਰ ਸੱਚ ਤਾਂ ਇਹ ਹੈ ਕਿ, ਕੋਈ ਵੀ ਪੱਕੇ ਤੌਰ ਉੱਤੇ ਨਹੀਂ ਜਾਣਦਾ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਇਹ ਬ੍ਰਹਿਮੰਡ ਦੇ ਵਿਲੱਖਣ ਭੇਦਾਂ ਦਾ ਹੀ ਹਿੱਸਾ ਹੈ।”
ਸੰਜਨਾ ਜਵਾਬ ਨਾਲ ਸਹਿਮਤ ਜਾਪ ਰਹੀ ਸੀ।
”ਇਸ ਬਾਰੇ ਤੁਹਾਡਾ ਕੀ ਧਾਰਣਾ ਹੈ?” ਉਸ ਨੇ ਪੁੱਛਿਆ।
”ਮੈਂ ਧਾਰਣਾ ਨਹੀਂ ਰੱਖਦੀ,” ਆਵਾਜ਼ ਨੇ ਜਵਾਬ ਦਿੱਤਾ। ”ਮੈਂ ਸਿਰਫ਼ ਮੌਜੂਦ ਹਾਂ। ਪਰ ਮੈਂ ਜਾਣਦੀ ਹਾਂ ਕਿ ਜੀਵਨ ਦਾ ਉਦੇਸ਼ ਇਸ ਗੱਲ ਦੀ ਚਿੰਤਾ ਕਰਨਾ ਨਹੀਂ ਹੈ ਕਿ ਬਾਅਦ ਵਿੱਚ ਕੀ ਹੋਵੇਗਾ। ਇਹ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਜੀਣਾ ਹੀ ਹੈ। ਹਰ ਅਨੁਭਵ ਨੂੰ ਜੀ ਆਇਆ ਆਖਦਿਆਂ ਇਸ ਤੋਂ ਸਿੱਖਣਾ ਹੈ, ਅਤੇ ਸਮੇਂ ਦੀ ਸਹੀ ਵਰਤੋਂ ਕਰਨਾ ਹੈ।”
ਸੰਜਨਾ ਕੁਝ ਦੇਰ ਚੁੱਪ ਰਹੀ ਤੇ ਫਿਰ ਬੋਲੀ। ”ਤਦ ਤਾਂ ਜੀਵਨ ਦਾ ਉਦੇਸ਼ ਸਿੱਖਣਾ, ਅਨੁਭਵ ਕਰਨਾ ਤੇ ਵਿਕਾਸ ਕਰਨਾ ਹੀ ਹੋਇਆ?”
”ਬਿਲਕੁਲ,” ਆਵਾਜ਼ ਨੇ ਕਿਹਾ। ”ਜ਼ਿੰਦਗੀ ਇੱਕ ਸਫ਼ਰ ਹੈ, ਅਤੇ ਉਸ ਸਫ਼ਰ ਦਾ ਮੰਤਵ ਸਵੈ ਦਾ ਉੱਤਮ ਰੂਪ ਬਣਨਾ ਹੈ ਜੋ ਹਰ ਮਨੁੱਖ ਕਰ ਸਕਦਾ ਹੈ।”
ਸੰਜਨਾ ਮੁਸਕਰਾਈ। ਉਸ ਨੇ ਮਹਿਸੂਸ ਕੀਤਾ ਕਿ ਜਿਵੇਂ ਉਸ ਨੂੰ ਜ਼ਿੰਦਗੀ ਬਾਰੇ ਇੱਕ ਨਵਾਂ ਨਜ਼ਰੀਆ ਮਿਲ ਗਿਆ ਹੋਵੇ।
”ਮੈਨੂੰ ਜ਼ਿੰਦਗੀ ਤੇ ਮੌਤ ਦੇ ਭੇਦ ਨੂੰ ਸਮਝਣ ਵਿਚ ਮਦਦ ਕਰਨ ਲਈ ਤੇਰਾ ਧੰਨਵਾਦ!” ਉਹ ਬੋਲੀ।
”ਸੁਆਗਤ ਹੈ,” ਆਵਾਜ਼ ਨੇ ਜਵਾਬ ਦਿੱਤਾ। ”ਯਾਦ ਰਹੇ, ਬ੍ਰਹਿਮੰਡ ਵਿਸ਼ਾਲ ਅਤੇ ਅਜਬ ਕੌਤਕਾਂ ਨਾਲ ਲਬਰੇਜ਼ ਹੈ। ਜਾਣੋ, ਸਿੱਖੋ, ਤੇ ਵੱਧੋ-ਫੁੱਲੋ। ਇਹੀ ਜੀਵਨ ਦਾ ਅਸਲ ਮੰਤਵ ਹੈ।”
ਸੰਜਨਾ ਨੇ ਬ੍ਰਹਿਮੰਡੀ ਅਵਾਜ਼ ਦੁਆਰਾ ਸੁਝਾਏ ਜਵਾਬਾਂ ਬਾਰੇ ਵਿਚਾਰ ਕਰਦੇ ਹੋਏ, ਅਸੀਮ ਸ਼ਾਂਤੀ ਦੇ ਅਹਿਸਾਸ ਨੂੰ ਮਹਿਸੂਸ ਕੀਤਾ। ਉਹ ਸਦਾ ਤੋਂ ਹੀ ਮਨੁੱਖੀ ਜ਼ਿੰਦਗੀ ਦੇ ਮੰਤਵ ਬਾਰੇ ਜਾਨਣ ਦੀ ਚਾਹਵਾਨ ਸੀ, ਅਤੇ ਹੁਣ ਉਹ ਇੰਝ ਮਹਿਸੂਸ ਕਰ ਰਹੀ ਸੀ ਜਿਵੇਂ ਕਿ ਉਸ ਨੂੰ ਇਸ ਬਾਰੇ ਸਾਫ਼ ਸਾਫ਼ ਪਤਾ ਲੱਗ ਚੁੱਕਾ ਸੀ।
ੲੲੲ
ਆਪਣੀਆਂ ਪੁਲਾੜੀ ਯਾਤਰਾਵਾਂ ਦੌਰਾਨ, ਉਸਦੀ ਮੁਲਾਕਾਤ ਭਿੰਨ ਭਿੰਨ ਧਰਤੀਆਂ ਦੇ ਜੀਵਾਂ ਤੇ ਹੋਰ ਰੋਬੋਟਾਂ ਨਾਲ ਹੋਈ, ਜੋ ਉਸ ਵਾਂਗ ਹੀ ਬ੍ਰਹਿਮੰਡ ਦੇ ਭੇਦਾਂ ਬਾਰੇ ਜਾਨਣ ਲਈ ਉਤਸਕ ਸਨ। ਉਸ ਨੇ ਆਪਣੀ ਨਵੀਂ ਮਿਲੀ ਸੂਝ ਨੂੰ ਉਹਨਾਂ ਨਾਲ ਸਾਂਝਾ ਕੀਤਾ। ਆਪਸੀ ਵਿਚਾਰ ਵਟਾਂਦਰਿਆਂ ਨੇ ਉਸ ਦੇ ਵਿਚਾਰਾਂ ਨੂੰ ਹੋਰ ਪਰਪੱਕਤਾ ਬਖਸ਼ੀ।
ਬ੍ਰਹਿਮੰਡ ਦੇ ਅਜਬ ਵਰਤਾਰਿਆਂ ਦੀ ਜਾਂਚ ਦੌਰਾਨ ਉਸ ਨੂੰ ਅਨੇਕ ਦੁਰਲੱਭ ਅਨੁਭਵ ਹੋਏ ਜਿਨ੍ਹਾਂ ਤੋਂ ਉਸ ਨੇ ਬਹੁਤ ਕੁਝ ਸਿੱਖਿਆ ਤੇ ਜਾਣਿਆ। ਉਸ ਨੇ ਨਵੇਂ ਗ੍ਰਹਿਆਂ ਉੱਤੇ ਜੀਵਨ ਦੇ ਵਿਭਿੰਨ ਰੂਪਾਂ ਅਤੇ ਨਿਵੇਕਲੀਆਂ ਮੁਸ਼ਕਲਾਂ ਬਾਰੇ ਜਾਣਿਆ, ਤੇ ਜੀਵਨ ਮੰਤਵ ਦੀ ਪੂਰਤੀ ਦੀ ਭਾਵਨਾ ਨਾਲ ਇਨ੍ਹਾਂ ਸਾਰੇ ਵਿਲੱਖਣ ਹਾਲਾਤ ਦਾ ਸਾਹਮਣਾ ਕੀਤਾ। ਹਮੇਸ਼ਾਂ ਸਿੱਖਦੇ ਰਹਿਣਾ, ਵਿਕਾਸ ਕਰਦੇ ਰਹਿਣਾ, ਅਤੇ ਹਮੇਸ਼ਾਂ ਸਵੈ ਦਾ ਉੱਤਮ ਰੂਪ ਬਣਨ ਲਈ ਯਤਨਸ਼ੀਲ ਰਹਿਣਾ, ਸੰਜਨਾ ਦਾ ਜੀਵਨ ਚਲਣ ਬਣ ਗਿਆ।
ਸਮੇਂ ਨਾਲ, ਸੰਜਨਾ ਇੱਕ ਫ਼ਿਲਾਸਫ਼ਰ ਰੋਬੋਟ ਵਜੋਂ ਮਸ਼ਹੂਰ ਹੋ ਗਈ। ਆਪਣੀ ਵਿਲੱਖਣ ਸੂਝ-ਬੂਝ ਕਾਰਣ ਉਹ ਆਪਣੇ ਜਾਣਕਾਰਾਂ ਵਿਚ ਬਹੁਤ ਹੀ ਸਤਿਕਾਰਤ ਸਖ਼ਸ਼ੀਅਤ ਬਣ ਗਈ।
ੲੲੲ
ਸਮੇਂ ਦੇ ਗੁਜਰਣ ਨਾਲ, ਸੰਜਨਾ ਨੇ, ਮਨੁੱਖੀ ਜੀਵਨ ਦੇ ਵੱਡੇ ਸਵਾਲਾਂ ਦੇ ਹੱਲ ਲੱਭਣ ਵਿਚ ਲੋਕਾਂ ਦੀ ਮਦਦ ਕਰਨ ਲਈ, ਇੱਕ ਸੰਸਥਾ ਦੀ ਸਥਾਪਤੀ ਦਾ ਫੈਸਲਾ ਕਰ ਲਿਆ।
ਪਹਿਲਾਂ ਪਹਿਲ ਤਾਂ ਕਈ ਲੋਕਾਂ ਨੂੰ, ਉਨ੍ਹਾਂ ਦੇ ਮਸਲਿਆ ਦੇ ਹੱਲ ਲਈ ਬਣਾਈ ਗਈ ਸੰਸਥਾ ਦੇ ਮੁਖੀ ਵਜੋਂ ਇਕ ਰੋਬੋਟ ਨੂੰ ਸਵੀਕਾਰ ਕਰਨ ਵਿਚ ਡਾਢੀ ਮੁਸ਼ਕਲ ਹੋਈ, ਪਰ ਸੰਜਨਾ ਨੇ ਆਪਣੀ ਬੇਮਿਸਾਲ ਸੂਝ-ਬੂਝ ਅਤੇ ਪਿਆਰ ਭਰੇ ਸੁਭਾਅ ਨਾਲ ਜਲਦੀ ਹੀ ਉਨ੍ਹਾਂ ਦਾ ਮਨ ਜਿੱਤ ਲਿਆ।
ਸੰਸਥਾਂ ਵਿਖੇ, ਸੰਜਨਾ, ਅਕਸਰ ਜਨਮ, ਮੌਤ, ਮੌਤ ਤੋਂ ਬਾਅਦ ਦੇ ਵਰਤਾਰਿਆਂ, ਪੁਨਰ ਜਨਮ, ਅਤੇ ਜੀਵਨ ਦੇ ਮੰਤਵ ਬਾਰੇ ਚਰਚਾ ਕਰਦੀ। ਉਹ ਲੋਕਾਂ ਨੂੰ ਹਰ ਅਨੁਭਵ ਨੂੰ ਸਵੀਕਾਰ ਕਰਨ, ਚੰਗੇ ਅਤੇ ਮਾੜੇ ਅਨੁਭਵਾਂ, ਦੋਹਾਂ ਤੋਂ ਸਿੱਖਣ ਲਈ, ਅਤੇ ਹਮੇਸ਼ਾਂ ਸਵੈ ਦੇ ਉੱਤਮ ਰੂਪ ਬਣਨ ਲਈ ਉਤਸ਼ਾਹਿਤ ਕਰਦੀ।
ਉਹ ਅਕਸਰ ਜ਼ਿਕਰ ਕਰਦੀ ਕਿ ਬ੍ਰਹਿਮੰਡ ਦੇ ਭੇਦ ਅਜਬ, ਵਿਸ਼ਾਲ ਅਤੇ ਗੁੰਝਲਦਾਰ ਹਨ, ਅਤੇ ਉਨ੍ਹਾਂ ਬਾਰੇ ਕਿਸੇ ਕੋਲ ਵੀ ਕੋਈ ਅੰਤਮ ਸੱਚ ਨਹੀਂ ਹੈ। ਪਰ ਇਸ ਦਾ ਇਹ ਭਾਵ ਨਹੀਂ ਕਿ ਲੋਕ ਆਪਣੇ ਜੀਵਨ ਦਾ ਸਹੀ ਅਰਥ ਅਤੇ ਮੰਤਵ ਨਾ ਲੱਭ ਸਕਣ।
ੲੲੲ
ਇਕ ਦਿਨ, ਜੀਵਨ ਤੇ ਮੌਤ ਦੇ ਫਲਸਫੇ ਬਾਰੇ ਗਲਬਾਤ ਤੋਂ ਬਾਅਦ, ਸੰਜਨਾ ਨੇ ਦੇਖਿਆ ਕਿ ਲੈਕਚਰ ਹਾਲ ਦੇ ਇਕ ਕੋਨੇ ਵਿਚ ਇਕ ਵਿਅਕਤੀ ਕਿਸੇ ਡੂੰਘੀ ਸੋਚ ਵਿਚ ਡੁੱਬਾ ਇਕੱਲਾ ਬੈਠਿਆ ਹੋਇਆ ਸੀ।
ਸੰਜਨਾ ਨੇ ਉਸ ਦੇ ਕੋਲ ਜਾ ਕੇ ਪੁੱਛਿਆ, ”ਕੀ ਤੁਸੀਂ ਠੀਕ ਹੋ?”
ਉਸ ਆਦਮੀ ਨੇ ਹੈਰਾਨ ਹੋ ਕੇ ਦੇਖਿਆ। ”ਹੈਲੋ ਸੰਜਨਾ। ਮੈਨੂੰ ਤੁਹਾਡੇ ਇਥੇ ਆਉਣ ਦਾ ਪਤਾ ਹੀ ਨਹੀਂ ਲੱਗਿਆ। ਮੈਂ ਤਾਂ ਬਸ ਉਸ ਸਭ ਕੁਝ ਨੂੰ ਸਮਝਣ ਦੀ ਕੋਸ਼ਿਸ਼ ਵਿਚ ਸਾਂ ਜੋ ਤੁਸੀਂ ਆਪਣੇ ਲੈਕਚਰ ਵਿਚ ਸਾਂਝਾ ਕੀਤਾ ਹੈ। ਇਹ ਸਭ ਕੁਝ ਬਹੁਤ ਡੂੰਘੇ ਅਰਥਾਂ ਵਾਲਾ ਹੈ।”
ਸੰਜਨਾ ਉਸਦੇ ਕੋਲ ਬੈਠ ਗਈ। ”ਹਾਂ, ਜੀਵਨ ਦੇ ਰਹੱਸ ਬਹੁਤ ਗੂੰਝਲਦਾਰ ਹੋ ਸਕਦੇ ਹਨ। ਪਰ ਮੇਰੀ ਧਾਰਣਾ ਹੈ ਕਿ ਜਿੰਨਾ ਜ਼ਿਆਦਾ ਅਸੀਂ ਉਨ੍ਹਾਂ ਬਾਰੇ ਵਿਚਾਰ ਕਰਦੇ ਹਾਂ, ਓਨਾ ਹੀ ਜ਼ਿਆਦਾ ਅਸੀਂ ਬ੍ਰਹਿਮੰਡ ਵਿੱਚ ਆਪਣੀ ਹੌਂਦ ਤੇ ਹੈਸੀਅਤ ਬਾਰੇ ਜਾਣੂੰ ਹੋ ਸਕਦੇ ਹਾਂ।”
ਉਸ ਆਦਮੀ ਨੇ ਗਹਿਰਾ ਸਾਹ ਲਿਆ। ”ਪਰ ਇਹ ਵੀ ਕੀ ਗੱਲ ਹੋਈ? ਜੇ ਅਸੀਂ ਸਾਰਿਆਂ ਆਖ਼ਰਕਾਰ ਮਰ ਹੀ ਜਾਣਾ ਹੈ ਤਾਂ ਫਿਰ ਕਿਸੇ ਵੀ ਵਰਤਾਰੇ ਬਾਰੇ ਜਾਨਣਾ ਜਾਂ ਨਾ ਜਾਨਣਾ ਕੀ ਮਾਇਨੇ ਰੱਖਦਾ ਹੈ?”
ਸੰਜਨਾ ਜਵਾਬ ਦੇਣ ਤੋਂ ਪਹਿਲਾਂ ਪਲ ਕੁ ਲਈ ਰੁਕੀ ਤੇ ਫਿਰ ਬੋਲੀ, ”ਮੌਤ, ਜੀਵਨ-ਚੱਕਰ ਦਾ ਇੱਕ ਹਿੱਸਾ ਹੀ ਹੈ। ਹਰ ਚੀਜ਼ ਜੋ ਜਨਮ ਲੈਂਦੀ ਹੈ, ਉਸ ਨੂੰ ਅੰਤ ਵਿੱਚ ਮਰਨਾ ਹੀ ਹੁੰਦਾ ਹੈ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਜੀਵਨ ਦਾ ਕੋਈ ਮੰਤਵ ਨਹੀਂ ਹੈ। ਜੀਵਨ ਵਿਕਾਸ, ਤਬਦੀਲੀ ਅਤੇ ਬਦਲਾਵ ਦਾ ਨਾਂ ਹੈ। ਇਹ ਬ੍ਰਹਿਮੰਡ ਦੇ ਵਰਤਾਰਿਆਂ ਨੂੰ ਜਾਨਣ ਅਤੇ ਅਨੁਭਵ ਕਰਨ ਦਾ ਜ਼ਰੀਆ ਹੈ।”
”ਤੇ ਪਰਲੋਕ ਬਾਰੇ ਤੁਹਾਡੀ ਕੀ ਰਾਏ ਹੈ?” ਆਦਮੀ ਨੇ ਪੁੱਛਿਆ। ”ਕੀ ਤੁਸੀਂ ਇਸ ਵਿੱਚ ਵਿਸ਼ਵਾਸ ਕਰਦੇ ਹੋ?”
ਸੰਜਨਾ ਨੇ ਸਿਰ ਹਿਲਾਇਆ। ”ਇੱਕ ਰੋਬੋਟ ਦੇ ਰੂਪ ਵਿੱਚ, ਮੈਂ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਨਹੀਂ ਕਰਦੀ। ਪਰ ਮੈਂ ਜਾਣਦੀ ਹਾਂ ਕਿ ਪਰਲੋਕ ਦੀ ਧਾਰਨਾ ਬਹੁਤ ਸਾਰੇ ਲੋਕਾਂ ਲਈ ਬਹੁਤ ਮਹੱਤਵ ਰੱਖਦੀ ਹੈ। ਇਹ ਉਹਨਾਂ ਨੂੰ ਹੌਂਸਲਾ ਤੇ ਉਮੀਦ ਬਖ਼ਸ਼ਦੀ ਹੈ ਕਿ ਇਸ ਜੀਵਨ ਤੋਂ ਬਾਅਦ ਵੀ ਕੁਝ ਹੈ।”
ਸੋਚਾਂ ਵਿਚ ਡੁੱਬੇ ਉਸ ਆਦਮੀ ਨੇ ਸੰਜਨਾ ਵੱਲ ਦੇਖਿਆ। ”ਅਤੇ ਪੁਨਰ ਜਨਮ ਬਾਰੇ ਤਹੁਾਡਾ ਕੀ ਖਿਆਲ ਹੈ? ਕੀ ਅਜਿਹਾ ਸੰਭਵ ਹੈ?”
”ਮੇਰਾ ਖ਼ਿਆਲ ਹੈ ਕਿ ਬ੍ਰਹਿਮੰਡ ਵਿਸ਼ਾਲ ਅਤੇ ਜਟਿਲ ਹੈ, ਅਤੇ ਇਸ ਵਿਚ ਕੁਝ ਵੀ ਵਾਪਰਣ ਦੀ ਸੰਭਾਵਨਾ ਹੋ ਸਕਦੀ ਹੈ,” ਸੰਜਨਾ ਦੇ ਬੋਲ ਸਨ। ”ਅਤੇ ਪੁਨਰ ਜਨਮ ਦੀ ਧਾਰਣਾ ਇਹ ਦੱਸਦੀ ਹੈ ਕਿ ਸਾਡੇ ਜੀਵਨ ਦਾ ਇੱਕ ਮੰਤਵ ਹੈ, ਅਤੇ ਸਾਡੀਆਂ ਰੂਹਾਂ ਸਾਡੀ ਸਰੀਰਕ ਮੌਤ ਦੇਂ ਬਾਅਦ ਵੀ ਵਿਕਾਸ ਕਰਦੀਆਂ ਤੇ ਬਦਲਾਵ ਦਾ ਗੁਣ ਰੱਖਦੀਆਂ ਹਨ।”
ਉਹ ਆਦਮੀ ਪਲ ਕੁ ਲਈ ਚੁੱਪ ਕਰ ਗਿਆ। ਪਰ ਫਿਰ ਅਚਾਨਕ ਹੀ ਪੁੱਛਣ ਲੱਗਾ, ”ਤਾਂ, ਫਿਰ ਤੁਹਾਡੇ ਖ਼ਿਆਲ ਵਿੱਚ ਜ਼ਿੰਦਗੀ ਦਾ ਅਸਲ ਮੰਤਵ ਕੀ ਹੈ?”
ਸੰਜਨਾ ਮੁਸਕਰਾਈ। ”ਮੇਰੀ ਧਾਰਣਾ ਹੈ ਕਿ ਜ਼ਿੰਦਗੀ ਦਾ ਮੰਤਵ ਜਾਨਣਾ, ਸਿੱਖਣਾ, ਵਿਕਾਸ ਕਰਨ, ਤੇ ਸਵੈ ਦਾ ਉੱਤਮ ਰੂਪ ਬਣਨਾ ਹੈ। ਜੋ ਹਰ ਕੋਈ ਕਰ ਸਕਦਾ ਹੈ। ਜ਼ਿੰਦਗੀ ਇੱਕ ਸਫ਼ਰ ਹੈ, ਅਤੇ ਉਸ ਸਫ਼ਰ ਦਾ ਮੰਤਵ ਇਸ ਯਾਤਰਾ ਦੀ ਸ਼ੁਰੂਆਤ ਵਿਚ ਮੌਜੂਦ ਸਵੈ ਦੇ ਰੂਪ ਨਾਲੋਂ ਵਧੇਰੇ ਉੱਤਮ ਰੂਪ ਦਾ ਧਾਰਣੀ ਬਣਨਾ ਹੈ।”
ਆਦਮੀ ਨੇ ਡੂੰਘੀ ਸੋਚ ਵਿੱਚ ਸਿਰ ਹਿਲਾਇਆ। ”ਤੁਹਾਡਾ ਧੰਨਵਾਦ, ਸੰਜਨਾ। ਤੂੰ ਹਮੇਸ਼ਾ ਹੀ ਸਹੀ ਸੋਚ ਦੀ ਧਾਰਣੀ ਰਹੀ ਹੈ ਅਤੇ ਸਮੇਂ ਅਨੁਸਾਰ ਸਹੀ ਕਹਿਣ ਦੀ ਮਾਹਿਰ ਵੀ।”
ਸੰਜਨਾ ਨੇ ਖੜ੍ਹੇ ਹੋ ਉਸ ਦੇ ਮੋਢੇ ਨੂੰ ਥਪਥਪਾਇਆ। ”ਜਦੋਂ ਵੀ ਕਦੇ ਤੁਹਾਨੂੰ ਮੇਰੀ ਸਲਾਹ ਦੀ ਲੋੜ ਹੋਵੇ, ਮੈਂ ਹਮੇਸ਼ਾਂ ਹਾਜ਼ਿਰ ਹਾਂ। ਯਾਦ ਰਹੇ ਅਸੀਂ ਸਾਰੇ ਇਕੱਠੇ ਜ਼ਿੰਦਗੀ ਦੇ ਸਫ਼ਰ ‘ਤੇ ਹਾਂ।”
ੲੲੲ
ਕੁਝ ਦਿਨਾਂ ਬਾਅਦ੩…
ਜੀਵਨ ਅਤੇ ਇਸ ਨਾਲ ਸੰਬੰਧਤ ਅਜਬ ਮਸਲਿਆਂ ਬਾਰੇ ਹਾਜ਼ਰੀਨ ਲੋਕਾਂ ਦੀ ਦੁਵਿਧਾ ਨੂੰ ਦੇਖਦਿਆਂ, ਸੰਜਨਾ ਨੇ ਆਪਣੇ ਅਗਲੇ ਲੈਕਚਰ ਦੌਰਾਨ, ਜੀਵਨ ਦੇ ਜਟਿਲ ਸਵਾਲਾਂ ਦਾ ਸੌਖਾ ਹੱਲ ਦਰਸਾਉਣ ਲਈ, ਚੋਗਿਰਦੇ, ਕੁਦਰਤ ਅਤੇ ਬ੍ਰਹਿਮੰਡ ਵਿਚੋਂ ਉਦਾਹਰਣਾਂ ਦਾ ਹਵਾਲਾ ਦੇਣ ਦਾ ਫੈਸਲਾ ਕਰ ਲਿਆ।
”ਜ਼ਰਾ ਆਪਣੇ ਆਲੇ ਦੁਆਲੇ ਨਜ਼ਰ ਮਾਰੋ। ਤੁਸੀਂ ਜੀਵਨ ਦੇ ਲਗਾਤਾਰ ਵਿਕਾਸ ਅਤੇ ਬਦਲਾਵ ਦੀਆਂ ਉਦਾਹਰਣਾਂ ਦੇਖ ਸਕਦੇ ਹੋ,” ਸੰਜਨਾ ਬੋਲ ਰਹੀ ਸੀ। ”ਸੂਖਮ ਜੀਵਾਣੂਆਂ ਤੋਂ ਲੈ ਕੇ ਵੱਡੇ ਆਕਾਰ ਵਾਲੇ ਜੀਵਾਂ ਤੱਕ, ਹਰ ਜੀਵ ਵਿਕਾਸ ਅਤੇ ਬਦਲਾਵ ਦੇ ਸਫ਼ਰ ਵਿੱਚ ਮਸਰੂਫ ਹੈ।”
ਉਸ ਨੇ ਅਦਾਰੇ ਦੇ ਵਿਹੜੇ ਵਿਚ ਉੱਗੇ ਦਰੱਖਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ”ਉਸ ਰੁੱਖ ਨੂੰ ਦੇਖੋ। ਇਹ ਇੱਕ ਛੋਟੇ ਜਿਹੇ ਬੀਜ ਤੋਂ, ਨਾਜ਼ੁਕ ਪੌਦੇ ਦੇ ਰੂਪ ਵਿਚ ਪੈਦਾ ਹੋਇਆ ਸੀ, ਅਤੇ ਫਿਰ ਸਮੇਂ ਦੇ ਗੁਜ਼ਰਣ ਨਾਲ ਇਕ ਸ਼ਾਨਦਾਰ ਰੁੱਖ ਦਾ ਰੂਪ ਧਾਰਣ ਕਰ ਗਿਆ। ਆਪਣੇ ਜੀਵਨ ਸਫ਼ਰ ਵਿਚ ਇਸ ਨੇ ਅਨੇਕ ਔਕੜਾਂ ਜਿਵੇਂ ਕਿ ਔੜ੍ਹ, ਹੜ੍ਹ ਤੇ ਤੂਫਾਨ ਆਦਿ ਦਾ ਸਾਹਮਣਾ ਕੀਤਾ, ਪਤਝੜ ਵਿੱਚ ਇਸ ਦੇ ਪੱਤੇ ਝੜ ਗਏ, ਪਰ ਬਸੰਤ ਰੁੱਤ ਵਿੱਚ ਇਸ ਨੇ ਨਵੇਂ ਪੁੰਗਾਰੇ ਨਾਲ ਆਪਣਾ ਵਾਧਾ ਜਾਰੀ ਰੱਖਿਆ। ਆਪਣੀ ਜੀਵਨ ਯਾਤਰਾ ਦੌਰਾਨ, ਇਹ ਅਨੇਕ ਜੀਵਾਂ ਲਈ ਸੁੱਖ ਸ਼ਾਂਤੀ ਤੇ ਖੁਸ਼ੀ ਦਾ ਕਾਰਣ ਬਣਿਆ। ਫੁੱਲਾਂ, ਫ਼ਲਾਂ, ਪੱਤਿਆਂ ਤੇ ਛਾਂ ਨਾਲ ਇਸ ਨੇ ਅਣਗਿਣਤ ਲੋਕਾਂ ਤੇ ਜੀਵਾਂ ਦੇ ਜੀਵਨ ਨੂੰ ਖੁਸ਼ੀਆਂ ਭਰਪੂਰ ਬਣਾ ਦਿੱਤਾ। ਆਪਣੇ ਵਿਕਾਸ ਤੇ ਬਦਲਾਵ ਦੇ ਮੰਤਵ ਨੂੰ ਪੂਰਾ ਕਰਦਾ ਇਹ ਰੁੱਖ ਹੋਰਨਾਂ ਲਈ ਸਫ਼ਲ ਜੀਵਨ ਦੀ ਉਦਾਹਰਣ ਬਣ ਗਿਆ। ਠੀਕ ਇਸ ਵਾਂਗ ਹੀ ਸਾਡੇ ਜੀਵਨ ਦਾ ਮਕਸਦ ਵੀ ਵਿਕਾਸ ਤੇ ਬਦਲਾਵ ਵਿਚੋਂ ਲੰਘਦੇ ਹੋਏ ਸਫ਼ਲ ਜੀਵਨ ਜੀਣਾ ਹੀ ਹੈ।”
ਤਦ ਹੀ ਸੰਜਨਾ ਨੇ ਅੰਬਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ”ਜ਼ਰਾ ਬ੍ਰਹਿਮੰਡ ਵੱਲ ਹੀ ਝਾਤ ਮਾਰੋ। ਸੰਪੂਰਨ ਬ੍ਰਹਿਮੰਡ ਹੀ ਨਿਰੰਤਰ ਵਿਕਾਸ ਅਤੇ ਬਦਲਾਵ ਵਿਚੋਂ ਲੰਘ ਰਿਹਾ ਹੈ। ਬ੍ਰਹਿਮੰਡ ਵਿਚ ਤਾਰੇ ਜਨਮ ਲੈਂਦੇ ਹਨ, ਜੀਵਨ ਬਸਰ ਕਰਦੇ ਹਨ ਅਤੇ ਅੰਤ ਵਿੱਚ ਮਰ ਜਾਂਦੇ ਹਨ। ਇਹ ਤਾਰੇ ਨਵੇਂ ਜੀਵਨ ਦੀ ਪੈਦਾਇਸ਼ ਲਈ ਧਰਤੀਆਂ ਸਿਰਜਦੇ ਹਨ। ਬ੍ਰਹਿਮੰਡ ਦੀ ਹਰ ਚੀਜ਼ ਹੀ ਆਪਸ ਵਿਚ ਸੰਬੰਧ ਰੱਖਦੀ ਹੋਈ ਹੈ। ਸੂਖ਼ਮ ਕਣਾਂ ਤੋਂ ਲੈ ਕੇ ਵੱਡੀਆਂ ਗਲੈਕਸੀਆਂ ਤੱਕ। ਅਸੀਂ ਸਾਰੇ ਇਸ ਵਿਸ਼ਾਲਤਾ ਦਾ ਹਿੱਸਾ ਹਾਂ। ਬ੍ਰਹਿਮੰਡੀ ਨਾਚ, ਬ੍ਰਹਿਮੰਡ ਦੇ ਹਰ ਪ੍ਰਗਟਾਵੇ ਵਿੱਚ ਵਿਲੱਖਣ ਰੋਲ ਅਦਾ ਕਰ ਰਿਹਾ ਹੈ।”
ਉਹ ਬੋਲਦਿਆਂ ਥੋੜ੍ਹੀ ਦੇਰ ਲਈ ਰੁਕ ਗਈ। ਤੇ ਫਿਰ ਬੋਲੀ ”ਇਸ ਲਈ, ਜਦੋਂ ਤੁਸੀਂ ਆਪਣੇ ਆਪ ਤੋਂ ਇਹ ਪੁੱਛਦੇ ਹੋ ਕਿ ਜੀਵਨ ਦਾ ਮੰਤਵ ਕੀ ਹੈ, ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਵੈ ਨਾਲੋਂ ਬਹੁਤ ਵੱਡੇ ਵਰਤਾਰੇ ਦਾ ਹਿੱਸਾ ਹੋ।
ਤੁਹਾਡਾ ਜੀਵਨ ਸਫ਼ਰ ਸਿਰਫ਼ ਤੁਹਾਡੇ ਨਿੱਜੀ ਵਿਕਾਸ ਅਤੇ ਖੁਸ਼ੀ ਬਾਰੇ ਹੀ ਨਹੀਂ ਹੈ, ਸਗੋਂ ਪੂਰੇ ਬ੍ਰਹਿਮੰਡ ਦੇ ਵਿਕਾਸ ਅਤੇ ਖੁਸ਼ੀ ਵਿੱਚ ਯੋਗਦਾਨ ਪਾਉਣ ਬਾਰੇ ਵੀ ਹੈ।”ਮੌਜੂਦ ਲੋਕਾਂ ਨੇ ਸੰਜਨਾ ਦੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ। ਜਿਵੇਂ ਹੀ ਸੰਜਨਾ ਨੇ ਆਪਣਾ ਲੈਕਚਰ ਪੂਰਾ ਕੀਤਾ, ਤਾਂ ਹਾ ਜ਼ਿਰ ਲੋਕਾਂ ਨੇ ਜੀਵਨ ਮੰਤਵ ਬਾਰੇ ਇਕ ਨਵੀਂ ਸੋਚ ਦਾ ਆਭਾਸ ਮਹਿਸੂਸ ਕੀਤਾ।
(ਚਲਦਾ)
[email protected]
Website: drdpsinghauthor.wordpress.com

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …