ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।
ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਨੂੰ ਯਾਦ ਕਰਦਿਆਂ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਵੱਲੋਂ ਆਯੋਜਿਤ ਕੀਤਾ ਗਿਆ ‘ਇੰਸਪੀਰੇਸ਼ਨਲ-2025 ਮੈਰਾਥਨ ਈਵੈਂਟ
‘ਔਨ-ਲਾਈਨ’ ਰਜਿਸਟਰ ਹੋਏ 214 ਦੌੜਾਕਾਂ ਤੇ ਵਾੱਕਰਾਂ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਐਤਵਾਰ 12 ਅਕਤੂਬਰ ਨੂੰ ਪਹਿਲੇ ਦਸਤਾਰਧਾਰੀ ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਦੀ ਯਾਦ ਵਿੱਚ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ’ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ-2025 ਈਵੈਂਟ’ ਸਕਾਰਬਰੋ, ਰੈੱਕਸਡੇਲ ਤੇ ਮਿਸੀਸਾਗਾ ਵਿੱਚ ਤਿੰਨ ਥਾਵਾਂ ਤੋਂ ਵੱਖ-ਵੱਖ ਦੂਰੀ ਦੀਆਂ ਦੌੜਾਂ ਆਰੰਭ ਕਰਵਾ ਕੇ ਸਫ਼ਲਤਾ ਭਰਪੂਰ ਆਯੋਜਿਤ ਕੀਤਾ ਗਿਆ। ਦੌੜ ਦੇ ਇਸ ਈਵੈਂਟ ਵਿੱਚ ਹਰੇਕ ਉਮਰ-ਵਰਗ ਦੇ ਮਰਦਾਂ ਤੇ ਔਰਤਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਹ ਸਾਰੀਆਂ ਦੌੜਾਂ ਮਿਸੀਸਾਗਾ ਵਿੱਚ ਖ਼ਾਲਸਾ ਦਰਬਾਰ ਡਿਕਸੀ ਵਿਖੇ ਸਮਾਪਤ ਹੋਈਆਂ।
ਜ਼ਿਕਰਯੋਗ ਹੈ ਕਿ ਇਹ ‘ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਵੱਲੋਂ ਪਹਿਲੀ ਵਾਰ 2013 ਵਿੱਚ ਬਾਬਾ ਫ਼ੌਜਾ ਸਿੰਘ ਜੀ ਦੀ ਸ਼ਮੂਲੀਅਤ ਨਾਲ ਆਰੰਭ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹਰ ਸਾਲ ਇਸ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਵੱਲੋਂ ਆਪਣੇ ਵਾਲੰਟੀਅਰਾਂ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਕਰਵਾਈ ਜਾਂਦੀ ਹੈ।
ਇਸ ਵਾਰ ਵੀ ਇਸ ਈਵੈਂਟ ਨੂੰ ਆਯੋਜਿਤ ਕਰਨ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਭਰਵਾਂ ਸਹਿਯੋਗ ਮਿਲਿਆ। ਇੱਥੇ ਇਹ ਦੱਸਣਯੋਗ ਹੈ ਕਿ 42 ਕਿਲੋਮੀਟਰ ‘ਫੁੱਲ-ਮੈਰਾਥਨ’ ਦੌੜ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਅਰਦਾਸ ਕਰਕੇ ਸਵੇਰੇ 9.00 ਵਜੇ ਆਰੰਭ ਕੀਤੀ ਗਈ, ਜਦਕਿ 12 ਕਿਲੋਮੀਟਰ ਦੌੜ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਤੋਂ ਦੁਪਹਿਰ ਦੇ 12.00 ਵਜੇ ਅਤੇ 5.00 ਕਿਲੋਮੀਟਰ ਮਾਲਟਨ ਗੁਰੂਘਰ ਤੋਂ ਬਾਅਦ ਦੁਪਹਿਰ 1.15 ਵਜੇ ਅਰਦਾਸ ਕਰਕੇ ਸ਼ੁਰੂ ਕੀਤੀਆਂ ਗਈਆਂ। ‘ਹਾਫ਼ ਮੈਰਾਥਨ’ 21 ਕਿਲੋਮੀਟਰ ਵਿੱਚ ਦੌੜਾਕਾਂ ਦੀ ਰਜਿਸਟ੍ਰੇਸ਼ਨ ਘੱਟ ਹੋਣ ਕਰਕੇ ਉਨ÷ ਾਂ ਨੂੰ 12 ਕਿਲੋਮੀਟਰ ਦੌੜ ਵਿੱਚ ਸ਼ਾਮਲ ਕਰ ਲਿਆ ਗਿਆ। ਹਰੇਕ ਗੁਰੂਘਰ ਵਿੱਚ ਦੌੜਾਕਾਂ ਲਈ ਮੈਨੇਜਮੈਂਟ ਵੱਲੋਂ ਪਕੌੜਿਆਂ, ਵੇਸਣ ਤੇ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਹ ਸਾਰੀਆਂ ਦੌੜਾਂ ਮਿਸੀਸਾਗਾ ਏਰੀਏ ਵਿੱਚ ਪੈਂਦੇ ਡਿਕਸੀ ਤੇ ਡੇਰੀ ਇੰਟਰਸੈੱਕਸ਼ਨ ਨੇੜੇ ਸਥਿਤ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਦੇ ਖੁੱਲ÷ ੇ ਮੈਦਾਨ ਵਿੱਚ ਬਣਾਏ ਗਏ ‘ਫ਼ਿਨਿਸ਼ ਪੁਆਇੰਟ’ ਉਤੇ ਆ ਕੇ ਸਮਾਪਤ ਹੋਈਆਂ। ਬਾਅਦ ਦੁਪਹਿਰ ਕਰੀਬ 1.30 ਵਜੇ ਦੌੜਾਕ ਇੱਥੇ ‘ਫ਼ਿਨਿਸ਼ ਪੁਆਇੰਟ’ ‘ਤੇ ਪਹੁੰਚਣੇ ਸ਼ੁਰੂ ਹੋ ਗਏ। ਉਨ÷ ਾਂ ਦੇ ਇੱਥੇ ਪਹੁੰਚਣ ‘ਤੇ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਉਨ÷ ਾਂ ਦਾ ਸੁਆਗ਼ਤ ਕੀਤਾ ਜਾ ਰਿਹਾ ਸੀ। ਸੱਜੇ ਪਾਸੇ ਲਗਾਏ ਗਏ ਇੱਕ ਸ਼ਾਮਿਆਨੇ ਹੇਠ ਈਵੈਂਟ ਦੇ ਵਾਲੰਟੀਅਰ ਤੇ ਦਰਸ਼ਕ ਦੌੜਾਕਾਂ ਦੀ ਦੌੜ ਜਾਂ ਵਾੱਕ ਦੀ ਸਮਾਪਤੀ ‘ਤੇ ਉਨ÷ ਾਂ ਦੇ ਗਲ਼ਾਂ ਵਿਚ ਮੈਡਲ ਪਾ ਕੇ ਉਨ÷ ਾਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕਰ ਰਹੇ ਸਨ।
‘ਫੁੱਲ ਮੈਰਾਥਨ’ 42 ਕਿਲੋਮੀਟਰ ਦੌੜ ਵਿੱਚ ਛੇ ਦੌੜਾਕ ਮੌਂਟੇਕ ਸਿੰਘ ਚੰਡੋਕ, ਬਹਾਦਰ ਸਿੰਘ ਸ਼ੌਕਰ, ਸੁਰਿੰਦਰ ਸਿੰਘ ਲਾਂਬਾ, ਰੈਹਤ ਸਿੰਘ ਸੇਤੀਆ, ਹਰਗੁਣ ਸਿੰਘ ਸੇਤੀਆ ਤੇ ਪ੍ਰਦੁਮਣ ਸਿੰਘ ਸੇਤੀਆ ਸ਼ਾਮਲ ਸਨ ਅਤੇ ਇਨ÷ ਾਂ ਵਿੱਚੋਂ ਮੌਂਟੇਕ ਸਿੰਘ ਚੰਡੋਕ ਇਹ ਦੌੜ 4 ਘੰਟੇ, 7 ਮਿੰਟ ਤੇ 43 ਸਕਿੰਟ ਵਿੱਚ ਪੂਰੀ ਕਰਕੇ ਪਹਿਲੇ ਨੰਬਰ ‘ਤੇ ਰਹਿ ਕੇ ‘ਅਜਮੇਰ ਸਿੰਘ ਸਿੱਧੂ ਇੰਸਪੀਰੇਸ਼ਨ ਕੱਪ’ ਜੇਤੂ ਬਣਿਆ। ਇਸ ਦੌੜ ਦੇ ਸੱਭ ਤੋਂ ਛੋਟੀ ਉਮਰ ਦੇ ਦੌੜਾਕ ਹਰਗੁਣ ਸੇਤੀਆ ਦੀ ਉਮਰ ਮਹਿਜ਼ 10 ਸਾਲ ਹੈ। 12 ਕਿਲੋਮੀਟਰ ਦੌੜ ਵਿਚ 113 ਦੌੜਾਕਾਂ ਨੇ ਭਾਗ ਲਿਆ ਅਤੇ ਇਨ÷ ਾਂ ਵਿਚੋਂ ਸੱਭ ਤੋਂ ਤੇਜ਼ ਦੌੜਾਕ ਤੇਗ਼ਬੀਰ ਸਿੰਘ ਸੀ। ਏਸੇ ਤਰ÷ ਾਂ 5 ਕਿਲੋਮੀਟਰ ਦੌੜਨ ਵਾਲੇ 54 ਦੌੜਾਕਾਂ ਵਿੱਚੋਂ ਕੁਲਵਿੰਦਰ ਸਿੰਘ ਸੱਭ ਤੋਂ ਤੇਜ਼ ਦੌੜਿਆ। ਇਨ÷ ਾਂ ਦੌੜਾਂ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲਿਆਂ ਨੂੰ ਵੀ ਸ਼ਾਨਦਾਰ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।
‘ਫ਼ਿਨਿਸ਼ ਪੁਆਇੰਟ’ ਦੇ ਦੂਸਰੇ ਪਾਸੇ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਵੱਡਾ ਸਾਰਾ ਸ਼ਾਮਿਆਨਾ ਲਗਾ ਕੇ ਦੌੜਾਕਾਂ ਲਈ ਕਈ ਤਰ÷ ਾਂ ਦੇ ਫ਼ਰੂਟ ਤੇ ਚਾਹ-ਪਾਣੀ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ। ਉਹ ਆਪਣੀ ਦੌੜ ਜਾਂ ਵਾੱਕ ਸਮਾਪਤ ਕਰਕੇ ਇੱਥੇ ਆਪਣੀ ਮਨਪਸੰਦ ਦਾ ਫ਼ਰੂਟ ਲੈ ਰਹੇ ਸਨ ਤੇ ਚਾਹ ਦੇ ਸ਼ੌਕੀਨ ਚਾਹ ਦੇ ਨਾਲ ਵੇਸਣ, ਬਰਫ਼ੀ ਤੇ ਪਕੌੜਿਆਂ ਦਾ ਅਨੰਦ ਮਾਣ ਰਹੇ ਸਨ। ਇੱਥੇ ਪ੍ਰਬੰਧਕਾਂ ਵੱਲੋਂ ਕਈ ਕੁਰਸੀਆਂ ਵੀ ਲਗਾਈਆਂ ਗਈਆਂ ਸਨ ਜਿਨ÷ ਾਂ ਉੱਪਰ ਬੈਠੇ ਕਈ ਸੀਨੀਅਰਜ਼ ਗੱਪਾਂ-ਸ਼ੱਪਾਂ ਮਾਰ ਰਹੇ ਸਨ ਤੇ ਨਾਲ ਦੀ ਨਾਲ ਦੌੜ ਦੇ ਇਸ ਈਵੈਂਟ ਦਾ ਲੁਤਫ਼ ਉਠਾ ਰਹੇ ਸਨ।
ਇਸ ਮੈਰਾਥਨ ਈਵੈਂਟ ਦਾ ਦਿਲਚਸਪ ਪਹਿਲੂ ‘ਟੀਮ ਮੈਰਾਥਨ’ ਸੀ ਜਿਸ ਵਿੱਚ ਚਾਰ ਤੋਂ ਛੇ ਮੈਂਬਰਾਂ ਨੇ ਮਿਲ ਕੇ ਵੱਖ-ਵੱਖ ਥਾਵਾਂ ਤੋਂ ਦੌੜ ਕੇ ਇਹ ਦੌੜ ਪੂਰੀ ਕਰਨੀ ਸੀ। ਤਿੰਨ ਮੈਰਾਥਨ ਟੀਮਾਂ ਨੇ ਇਸ ‘ਟੀਮ ਮੈਰਾਥਨ ਈਵੈਂਟ’ ਵਿੱਚ ਹਿੱਸਾ ਲਿਆ ਜਿਨਾਂ ਵਿੱਚ ਸ਼ਾਮਲ ਦੋ ‘ਹੇਅਰ ਟੀਮਾਂ’ ਅਤੇ ਇਕ ‘ਟੀਮ ਸਹੋਤਾ’ ਦੇ 16 ਮੈਂਬਰਾਂ ਨੇ ਮਿਲ ਕੇ 42 ਕਿਲੋਮੀਟਰ ਮੈਰਾਥਨ ਸਫ਼ਲਤਾ ਪੂਰਵਕ ਮੈਰਾਥਨ ਸੰਪੰਨ ਕੀਤੀ। ਦੂਸਰਾ ਮਹੱਤਵਪੂਰਨ ਪਹਿਲੂ ‘ਪਰਿਵਾਰਕ ਟੀਮਾਂ’ ਦਾ ਸੀ ਜਿਸ ਵਿਚ ਕਈ ਪਰਿਵਾਰਾਂ ਦੇ ਮੈਂਬਰਾਂ ਨੇ ਪਰਿਵਾਰ ਵਜੋਂ ਰਜਿਸਟ੍ਰੇਸ਼ਨ ਕਰਵਾ ਕੇ ਪਰਿਵਾਰਕ ਰੂਪ ਵਿੱਚ ਹਿੱਸਾ ਲਿਆ। ਇੱਕ ਹੋਰ ਪੱਖ ਇਸ ਈਵੈਂਟ ਦਾ ਇਹ ਵੀ ਸੀ ਕਿ ਕੋਈ ਵੀ ਦੌੜਾਕ ਇੱਕ ਸਤੰਬਰ 2025 ਤੋਂ ਨਿੱਜੀ ਰੂਪ ਵਿੱਚ ਇਹ ਦੌੜ ਆਰੰਭ ਕਰਕੇ ਇਸ ਦਾ ਰੋਜ਼ਾਨਾ ਪ੍ਰਬੰਧਕਾਂ ਨੂੰ ‘ਔਨ-ਲਾਈਨ’ ਭੇਜ ਸਕਦਾ ਸੀ ਅਤੇ ਇਸ ਦੇ 42’ਵੇਂ ਦਿਨ 12 ਅਕਤੂਬਰ ਨੂੰ ਲਗਾਈ ਗਈ ਦੌੜ ਦੀ ਦੂਰੀ ਇਸ ਵਿੱਚ ਸ਼ਾਮਲ ਕਰ ਸਕਦਾ ਸੀ ਜਿਸ ਦੇ ਆਧਾਰ ‘ਤੇ ਪ੍ਰਬੰਧਕਾਂ ਵੱਲੋਂ ਉਨ÷ ਾਂ ਨੂੰ ਇਹ ਮੈਰਾਥਨ ਦੌੜ/ਦੌੜਾਂ ਪੂਰੀਆਂ ਕਰਨ ‘ਤੇ ਸਰਟੀਫ਼ੀਕੇਟ ਅਤੇ ਮੈਡਲ ਪ੍ਰਦਾਨ ਕੀਤੇ ਗਏ। ਪ੍ਰਬੰਧਕਾਂ ਵੱਲੋਂ ਅਜਿਹੀਆਂ ਘੱਟੋ-ਘੱਟ 100 ਮੈਰਾਥਨ ਪੂਰੀਆਂ ਕਰਨ ਦਾ ਟੀਚਾ ਮਿਥਿਆ ਗਿਆ ਸੀ ਜੋ ਨਾ ਕੇਵਲ ਪੂਰਾ ਹੀ ਹੋਇਆ ਸਗੋਂ ਉਨ÷ ਾਂ ਨੂੰ ਆਸ ਤੋਂ ਵੀ ਵਧੇਰੇ ਸਫ਼ਲਤਾ ਮਿਲੀ। ਇਸ ਦਾ ਸਿਹਰਾ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਡੇਸ਼ਨ’ ਦੀ ਸਮੁੱਚੀ ਟੀਮ ਦੇ ਪ੍ਰਬੰਧਕਾਂ, ਮੈਂਬਰਾਂ ਅਤੇ ਵਾਲੰਟੀਅਰਾਂ ਨੂੰ ਜਾਂਦਾ ਹੈ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
RELATED ARTICLES