ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਬਹੁਤ ਹੀ ਦੁਖੀ ਹਿਰਦੇ ਨਾਲ ਖ਼ਬਰ ਦਿੱਤੀ ਜਾ ਰਹੀ ਹੈ ਕਿ ਨਾਨਕਸਰ ਗੁਰੂਘਰ ਟਿੰਮਬਰਲੇਨ ਬਰੈਂਪਟਨ ਦੇ ਪ੍ਰਧਾਨ ਸ. ਗੁਰਮੁਖ ਸਿੰਘ ਹੁੰਜਨ 4 ਮਾਰਚ ਦੀ ਸਵੇਰ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਕੇ ਪ੍ਰਮਾਤਮਾ ਦੀ ਗੋਦ ਵਿਚ ਜਾ ਬਿਰਾਜੇ ਹਨ। ਉਹਨਾਂ ਦਾ ਜਨਮ ਪਿਤਾ ਸ. ਰਤਨ ਸਿੰਘ ਹੁੰਜਨ ਅਤੇ ਮਾਤਾ ਜਗੀਰ ਕੌਰ ਹੁੰਜਨ ਦੇ ਘਰ ਜੂਨ 28, 1950 ਨੂੰ ਜਗਰਾਉਂ ਵਿਚ ਹੋਇਆ ਸੀ। ਕਲੇਰਾਂ ਵਿਚ ਰਹਿੰਦੇ ਹੋਏ ਉਹਨਾਂ ਨੂੰ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ‘ઑਚ ਸੇਵਾ ਕਰਨ ਦਾ ਮੌਕਾ ਮਿਲਿਆ। ਉਹ ਕਾਫੀ ਲੰਮੇ ਸਮੇਂ ਤੋਂ ਕੈਨੇਡਾ ਵਿਚ ਆਪਣੀ ਧਰਮ ਪਤਨੀ ਸਰਦਾਰਨੀ ਹਰਵਿੰਦਰ ਕੌਰ ਹੁੰਜਨ, ਲੜਕੇ ਗੁਰਾਜ ਸਿੰਘ ਅਤੇ ਦੋ ਲੜਕੀਆਂ ਜਸਪ੍ਰੀਤ ਕੌਰ ਅਤੇ ਹਰਜੋਤ ਕੌਰ ਨਾਲ ਰਹਿ ਰਹੇ ਸਨ। ਉਹ ਨਾਨਕਸਰ ਗੁਰੂਘਰ ਦੀ ਸੇਵਾ 1982 ਤੋਂ ਖਿੜੇ ਮੱਥੇ ਕਰ ਰਹੇ ਸਨ। ਉਹ ਸੂਭਾਅ ਦੇ ਬਹੁਤ ਹੀ ਖੁਸ਼ਦਿਲੀ ਇਨਸਾਨ ਸਨ, ਜੋ ਵੀ ਉਹਨਾਂ ਨੂੰ ਮਿਲਦਾ ਸੀ, ਉਹਨਾਂ ਦੇ ਮਿੱਠੇ ਸੁਭਾਅ ਅਤੇ ਮਿਲਣਸਾਰ ਰੂਹ ਹੋਣ ਕਾਰਨ ਉਹਨਾਂ ਨਾਲ ਆਪਣੀ ਨੇੜਤਾ ਵਧਾਉਣ ਵਿਚ ਖੁਸ਼ੀ ਮਹਿਸੂਸ ਕਰਦਾ ਸੀ। ਮੈਨੂੰ ਵੀ ਕੁਝ ਸਮੇਂ ਤੋਂ ਉਹਨਾਂ ਨੂੰ ਮਿਲਨ ਦਾ ਮੌਕਾ ਮਿਲਿਆਂ, ਜਦ ਵੀ ਮਿਲਦੇ ਸਨ ਮੁਖੜੇ ‘ਤੇ ਮੁਸਕਰਾਹਟ ਤੇ ਹਰ ਪਲ ਸੇਵਾ ਭਾਵਨਾ ਦੀ ਗੱਲ ਕਰਨੀ। ਪਿਛਲੇ ਕੁਝ ਦਿਨਾਂ ਤੋਂ ਉਹ ਹਸਪਤਾਲ ਵਿਚ ਆਈ ਸੀ ਜੂ ਵਿਚ ਸਨ । ਕੁਝ ਹੀ ਦਿਨਾਂ ਦੇ ਇਸ ਦੌਰ ਵਿਚ ਆਖਰ 4 ਮਾਰਚ ਸਵੇਰੇ ਸਭ ਨੂੰ ਅਲਵਿਦਾ ਆਖ ਗਏ। ਉਹਨਾਂ ਦਾ ਇਸ ਤਰਾਂ ਅਚਾਨਕ ਵਿਛੋੜਾ ਉਹਨਾਂ ਦੀ ਗੁਰੂਘਰ ਦੇ ਸੰਗੀਆਂ ਅਤੇ ਪਰਿਵਾਰ ਵਿਚ ਉਹਨਾਂ ਦੀ ਯਾਦ ਦਿਵਾਉਂਦਾ ਰਹੇਗਾ। ਆਖਰ ‘ਤੇ ਅਸੀਂ ਵਾਹਿਗੁਰੂ ਉਸ ਅਕਾਲਪੁਰਖ ਦੇ ਚਰਨਾਂ ਅਰਦਾਸ ਜੋਦੜੀ ਕਰਦੇ ਹਾਂ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਸਭ ਸੰਗੀਆਂ ਅਤੇ ਪਰਿਵਾਰ ਵਾਹਿਗੁਰੂ ਦਾ ਭਾਣਾਂ ਮੰਨਣ ਦਾ ਬਲ ਬਖਸ਼ੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …