ਬਰੈਂਪਟਨ : ਕੁਝ ਦਿਨ ਪਹਿਲਾਂ ਇਕ ਸਜ਼ਾਯਾਫ਼ਤਾ ਯੋਨ ਅਪਰਾਧੀ ਮੈਡਲਿਨ ਹਾਰਕਸ, ਜਿਸ ਨੂੰ ਪਹਿਲਾਂ ਮੈਥਿਊ ਹਾਰਕ ਦੇ ਰੂਪ ‘ਚ ਜਾਣਿਆ ਜਾਦਾ ਸੀ, ਕੈਨੇਡਾ ਦੀ ਕੋਰੇਕਸ਼ਨਲ ਸਰਵਿਸਜ਼ ਨੇ ਰਿਹਾਅ ਕਰ ਦਿੱਤਾ। ਉਸ ਨੂੰ 8 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਰੀਰਕ ਸ਼ੋਸ਼ਨ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ‘ਤੇ ਕੰਸਰਵੇਟਿਵ ਉਮੀਦਵਾਰ ਅਰਪਨ ਖੰਨਾ ਨੇ ਵਿਰੋਧ ਕੀਤਾ। ਖੰਨਾ ਨੇ ਆਖਿਆ ਕਿ ਜਦੋਂ ਮੈਂ ਪੀਲ ਰੀਜ਼ਨਲ ਪੁਲਿਸ ਦੀ ਕਮਿਊਨਿਟੀ ਵਾਰਨਿੰਗ ਤੋਂ ਇਹ ਖ਼ਬਰ ਸੁਣੀ, ਤਾਂ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਇਹ ਕਿੰਨਾ ਪ੍ਰੇਸ਼ਾਨ ਕਰਨ ਵਾਲਾ ਅਤੇ ਨਾ-ਮੰਨਣਯੋਗ ਕਦਮ ਹੈ। ਮੈਂ ਬਰੈਂਪਟਨ ਦੇ ਵਾਸੀਆਂ ਨੂੰ ਮਿਲਿਆ ਹਾਂ, ਜੋ ਬੇਹੱਦ ਨਿਰਾਸ਼ ਅਤੇ ਸਹੀ ਰੂਪ ਵਿਚ ਚਿੰਤਤ ਹਨ। ਨੇਬਰਹੁੱਡ ਵਾਚ, ਮੇਅਰ ਪੈਟ੍ਰਿਕ ਬ੍ਰਾਊਨ, ਐਮ.ਪੀ.ਪੀ. ਅਤੇ ਹੋਰ ਸਿਟੀ ਕੌਂਸਲਰਾਂ ਨੇ ਵੀ ਇਸ ਫ਼ੈਸਲੇ ‘ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਫੈਡਰਲ ਸਰਕਾਰ ਦੇ ਇਸ ਫ਼ੈਸਲੇ ਦੀ ਸਮੀਖਿਆ ਲਈ ਕਿਹਾ ਹੈ। ਮੇਰਾ ਸਵਾਲ ਸਿੱਧਾ ਹੈ ਕਿ ਹਾਰਕਸ ਨੂੰ ਬਰੈਂਪਟਨ ‘ਚ ਹੀ ਕਿਉਂ ਰਿਹਾਅ ਕੀਤਾ ਜਾ ਰਿਹਾ ਹੈ? ਖੰਨਾ ਨੇ ਕਿਹਾ ਕਿ ਬਰੈਂਪਟਨ ਨੂੰ ਅਪਰਾਧੀਆਂ ਲਈ ਡੰਪਿੰਗ ਗਰਾਊਂਡ ਦੇ ਰੂਪ ‘ਚ ਨਹੀਂ ਵੇਖਿਆ ਜਾ ਸਕਦਾ। ਅਸੀਂ ਪਹਿਲਾਂ ਹੀ ਇਥੇ ਅਪਰਾਧ ਨੂੰ ਵੱਧਦਿਆਂ ਵੇਖ ਰਹੇ ਹਾਂ ਅਤੇ ਇਹ ਇਕ ਵੱਡਾ ਮੁੱਦਾ ਹੈ। ਅਸੀਂ ਚੁੱਪ-ਚਾਪ ਇਹ ਸਭ ਵਾਪਰਦਾ ਨਹੀਂ ਵੇਖ ਸਕਦੇ। ਅਸੀਂ ਆਪਣੇ ਬੱਚਿਆਂ ਨੂੰ ਇਕ ਸੁਰੱਖਿਅਤ ਮਾਹੌਲ ਦੇਣਾ ਚਾਹੁੰਦੇ ਹਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …