25.8 C
Toronto
Monday, August 17, 2026
spot_img
HomeUncategorized'ਅਸੀਸ' ਫਿਲਮ ਸਾਰਿਆਂ ਨੂੰ ਮਾਂ ਦੀ ਅਸੀਸ ਵਾਂਗ ਲੱਗੇਗੀ : ਰਾਣਾ ਰਣਬੀਰ

‘ਅਸੀਸ’ ਫਿਲਮ ਸਾਰਿਆਂ ਨੂੰ ਮਾਂ ਦੀ ਅਸੀਸ ਵਾਂਗ ਲੱਗੇਗੀ : ਰਾਣਾ ਰਣਬੀਰ

‘ਅਸੀਸ’ ਫਿਲਮ ਸਾਰਿਆਂ ਨੂੰ ਮਾਂ ਦੀ ਅਸੀਸ ਵਾਂਗ ਲੱਗੇਗੀ : ਰਾਣਾ ਰਣਬੀਰਬਰੈਂਪਟਨ/ਹਰਜੀਤ ਬਾਜਵਾ : ‘ਅਸੀਸ’ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਤੇ ਮਾਂ ਦੀ ‘ਅਸੀਸ’ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਸਥਾਨ ਰੱਖਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਨਵੀਂ ਬਣੀ ਫਿਲਮ ‘ਅਸੀਸ’ ਦੇ ਨਿਰਮਾਤਾ ਲਵਪ੍ਰੀਤ ਸਿੰਘ ਲੱਕੀ ਸੰਧੂ ਅਤੇ ਪ੍ਰਸਿੱਧ ਫਿਲਮ ਅਦਾਕਾਰ ਰਾਣਾ ਰਣਬੀਰ ਨੇ ਗੱਲਬਾਤ ਦੌਰਾਨ ਕੀਤਾ ਜੋ ਕਿ ਆਪਣੀ ਨਵੀਂ ਫਿਲਮ ‘ਅਸੀਸ’ ਦੀ ਪਰਮੋਸ਼ਨ (ਮਸ਼ਹੂਰੀ) ਲਈ ਇੱਥੇ ਆਏ ਸਨ। ਫਿਲਮ ਬਾਰੇ ਰਾਣਾ ਰਣਬੀਰ ਨੇ ਆਖਿਆ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਮਾਂ-ਪਿਉ ਦਾ ਰਿਸ਼ਤਾ ਸਭ ਤੋਂ ਜਿਆਦਾ ਮਹੱਤਵਪੂਰਨ ਹੈ ਅਤੇ ਬੁਢਾਪੇ ਵੇਲੇ ਸਭ ਤੋਂ ਵਧੇਰੇ ਤਰਾਸਦੀ ਦਾ ਸ਼ਿਕਾਰ ਵੀ ਇਹੋ ਰਿਸ਼ਤਾ ਹੀ ਹੁੰਦਾ ਹੈ ਉਹ ਵੀ ਉਹਨਾਂ ਦੇ ਆਪਣੇ ਜੰਮੇ-ਜਾਇਆਂ ਵੱਲੋਂ ਰਾਣਾ ਰਣਬੀਰ ਨੇ ਆਖਿਆ ਕਿ ਇਹ ਕੋਈ ਮਸਾਦਲਾ ਜਾਂ ਰੁਮਾਂਟਿਕ ਫਿਲਮ ਨਹੀਂ ਅਸੀਂ ਤਿੜਕ ਅਤੇ ਟੁੱਟ ਰਹੇ ਰਿਸ਼ਤਿਆਂ ਨੂੰ ਬਚਾਉਂਣ ਲਈ ਇਹ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਆਪਣੇ ਦਰਸ਼ਕਾਂ/ਸਰੋਤਿਆਂ ‘ਤੇ ਪੂਰਾ ਭਰੋਸਾ ਹੈ ਅਤੇ ਮੈਂ ਪੂਰੇ ਯਕੀਨ ਨਾਲ ਇਹ ਕਹਿੰਦਾਂ ਹਾਂ ਕਿ ਇਹ ਫਿਲਮ ਹਰ ਘਰ ਦਾ ਸ਼ਿੰਗਾਰ ਵੀ ਬਣਗੀ ਅਤੇ ਫਿਲਮ ਦੇਖਣ ਬਾਅਦ ਹਰ ਕੋਈ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਵੀ ਪਾਵੇਗਾ ਇਹ ਗੱਲ ਮੈਂ ਪੂਰੇ ਯਕੀਨ ਨਾਲ ਕਹਿ ਸਕਦਾਂ ਹਾਂ।ਰਾਣਾ ਰਣਬੀਰ ਨੇ ਆਖਿਆ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਇਹ ਸਭ ਕੁਝ ਦਲੇਰ, ਹਿੰਮਤੀ ਅਤੇ ਚੰਗੀ ਸੋਚ ਦੀਆਂ ਮਾਂਵਾਂ ਦੁਆਰਾ ਹੀ ਸੰਭਵ ਹੋਇਆ ਹੈ ਅਤੇ ਇਸ ਫਿਲਮ ਦੀ ਕਹਾਣੀ ਵੀ ਮਾਂ ਦੁਆਲੇ ਹੀ ਘੁੰਮਦੀ ਹੈ ਕਿ ਕੁਝ ਭਰਾਵਾਂ ਵੱਲੋਂ ਰਲ ਕੇ ਇੱਕ ਸਿੱਧਰੇ ਭਰਾ ਦੀ ਸਾਰੀ ਜ਼ਮੀਨ ਹੜੱਪ ਲਈ ਜਾਂਦੀ ਹੈ ਤੇ ਉਸਦੇ ਹਿੱਸੇ ਮਾਂ ਆ ਜਾਂਦੀ ਹੈ ਜੋ ਤਨੋ-ਮਨੋ ਮਾਂ ਦੀ ਸੇਵਾ ਕਰਦਾ ਹੈ ਤੇ ਬਾਕੀ ਦਰਸ਼ਕ ਆਪ ਵੇਖ ਲੈਣਗੇ ਇਸ ਮੌਕੇ ਫਿਲਮ ਦੇ ਅਦਾਕਾਰ ਅਤੇ ਰੇਡੀਓ ਸਾਰੰਗ ਦੇ ਸੰਚਾਲਕ ਰਾਜਬੀਰ ਬੋਪਾਰਾਏ ਅਤੇ ਸਥਾਨਕ ਮੀਡੀਏ ਦੇ ਅਨੇਕਾਂ ਹੀ ਨੁਮਾਇੰਦੇ ਮੌਜੂਦ ਸਨ।

RELATED ARTICLES
POPULAR POSTS