Breaking News
Home / ਕੈਨੇਡਾ / ਰੀਜ਼ਨ ਆਫ ਪੀਲ ਦੇ ਮੌਜੂਦਾ ਢਾਂਚੇ ਨੂੰ ਕਾਇਮ ਰੱਖਣ ਬਾਰੇ ਫੈਸਲੇ ਦਾ ਸਿਟੀ ਆਫ ਬਰੈਂਪਟਨ ਨੇ ਕੀਤਾ ਸਵਾਗਤ

ਰੀਜ਼ਨ ਆਫ ਪੀਲ ਦੇ ਮੌਜੂਦਾ ਢਾਂਚੇ ਨੂੰ ਕਾਇਮ ਰੱਖਣ ਬਾਰੇ ਫੈਸਲੇ ਦਾ ਸਿਟੀ ਆਫ ਬਰੈਂਪਟਨ ਨੇ ਕੀਤਾ ਸਵਾਗਤ

ਬਰੈਂਪਟਨ, ਉਨਟਾਰੀਓ : ਸਿਟੀ ਆਫ ਬਰੈਂਪਟਨ, ਰੀਜ਼ਨ ਆਫ ਪੀਲ ਦੇ ਮੌਜੂਦਾ ਢਾਂਚੇ ਨੂੰ ਕਾਇਮ ਰੱਖਣ ਲਈ ਉਨਟਾਰੀਓ ਸੂਬੇ ਅਤੇ ਮੰਤਰੀ ਕਲਾਰਕ ਵਲੋਂ ਕੀਤੇ ਐਲਾਨ ਦਾ ਸਵਾਗਤ ਕਰਦੀ ਹੈ। ਸਿਟੀ ਮੰਨਦੀ ਹੈ ਕਿ ਮੌਜੂਦਾ ਮਾਡਲ ਇਹ ਯਕੀਨੀ ਬਣਾਉਂਦਾ ਹੈ ਕਿ ਬਰੈਂਪਟਨ ਦੇ ਨਿਵਾਸੀ ਲਗਾਤਾਰ ਸਭ ਤੋਂ ਵੱਧ ਲਾਗਤ ਪ੍ਰਭਾਵੀ ਅਤੇ ਕੁਸ਼ਲ ਤਰੀਕੇ ਨਾਲ ਮੁੱਖ ਰੀਜ਼ਨਲ ਸੇਵਾਵਾਂ ਪ੍ਰਾਪਤ ਕਰਦੇ ਹਨ।
ਹਵਾਲੇ : ਮਈ 2019 ਵਿਚ ਪੇਸ਼ ਕੀਤਾ ਬਰੈਂਪਟਨ ਸਿਟੀ ਕਾਊਂਸਿਲ ਦਾ ਮਤਾ ਸਪੱਸ਼ਟ ਸੀ ਕਿ ਮੌਜੂਦਾ ਢਾਂਚੇ ਨੂੰ ਕਾਇਮ ਰੱਖਣ, ਪੀਲ ਰੀਜ਼ਨ ਦੇ ਟੈਕਸ ਦੇਣ ਵਾਲਿਆਂ ਦੇ ਬਿਹਤਰ ਹਿੱਤ ਦੀ ਸੁਰੱਖਿਆ ਵਿਚ ਮੱਦਦ ਕਰਦਾ ਹੈ। ਇਹ ਫੈਸਲਾ ਦੋ ਸੁਤੰਤਰ ਵਿੱਤੀ ਰਿਪੋਰਟਾਂ ‘ਤੇ ਅਧਾਰਿਤ ਸੀ, ਜਿਨ੍ਹਾਂ ਨੇ ਦਰਸਾਇਆ ਕਿ ਰੀਜ਼ਨ ਦੁਆਰਾ ਵਸੀਲਿਆਂ ਨੂੰ ਇਕੱਤਰ ਕਰਨ ਨੂੰ ਜਾਰੀ ਰੱਖਣਾ ਟੈਕਸ ਦੇਣ ਵਾਲਿਆਂ ਦੀ ਰੱਖਿਆ ਕਰਦਾ ਹੈ। ਟੈਕਸ ਦੇਣ ਵਾਲਿਆਂ ਨੂੰ ਤਰਜੀਹ ਦੇਣ ਲਈ ਅਸੀਂ ਪ੍ਰੀਮੀਅਰ ਡੱਗ ਫੋਰਡ ਦਾ ਧੰਨਵਾਦ ਕਰਦੇ ਹਾਂ
ਰੀਜ਼ਨ ਆਫ ਪੀਲ, ਉਨਟਾਰੀਓ ਦੇ ਅਰਥਚਾਰੇ ਵਿਚ ਮਹੱਤਵਪੂਰਨ ਯੋਗਦਾਨੀ ਹੈ। ਬਰੈਂਪਟਨ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਇਹ ਇਨੋਵੇਸ਼ਨ ਕੋਰੀਡੋਰ ਦੇ ਕੇਂਦਰ ਵਿਚ ਸਥਿਤ ਹੈ। ਬਰੈਂਪਟਨ , ਆਰਥਿਕ ਵਾਧੇ ਅਤੇ ਰੋਜ਼ਗਾਰ ਮੌਕਿਆਂ ਨੂੰ ਵਧਾਉਂਦੇ ਹੋਏ, ਵਿੱਤੀ ਤੌਰ ‘ਤੇ ਚੌਕਸ ਰਹਿਣ ਤੇ ਅਤੇ ਟੈਕਸ ਦੇਣ ਵਾਲਿਆਂ ਲਈ ਸਭ ਤੋਂ ਵੱਧ ਲਾਗਤ ਪ੍ਰਭਾਵੀ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਨ ‘ਤੇ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ। ਬਰੈਂਪਟਨ ਦੇ ਨਿਵਾਸੀਆਂ ਲਈ ਮੁੱਖ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਸੰਚਾਲਿਤ ਕਰਨ ਅਤੇ ਖਰਚ ‘ਤੇ ਧਿਆਨ ਕੇਂਦਰਿਤ ਕਰਨ ਦੇ ਵੱਧ ਸਮਾਰਟ , ਵੱਧ ਪ੍ਰਭਾਵੀ ਤਰੀਕੇ ਲੱਭਣ ਵਾਸਤ ਮਿਊਨਿਸਿਪਲਟੀਜ਼ ਲਈ ਬਰੈਂਪਟਨ, ਨਵੀਂ ਫੰਡਿੰਗ ਵਿਚ $143 ਮਿਲੀਅਨ ਦਾ ਇਸਤੇਮਾਲ ਕਰਨ ਲਈ ਸੂਬੇ ਨਾਲ ਭਾਈਵਾਲੀ ਕਰੇਗਾ। ਬਰੈਂਪਟਨ ਰੀਜ਼ਨ ਆਫ ਪੀਲ, ਸਿਟੀ ਆਫ ਮਿਸੀਸਾਗਾ ਅਤੇ ਟਾਊਨ ਆਫ ਕੈਲੇਡਨ ਦੇ ਨਾਲ ਆਪਣੀ ਭਾਈਵਾਲੀ ਜਾਰੀ ਰੱਖਣ ਅਤੇ ਪੀਲ ਰੀਜ਼ਨ ਦੇ ਨਿਵਾਸੀਆਂ ਲਈ ਜਿਉਣ ਦੀ ਕੁਆਲਿਟੀ, ਪੁੱਜਣਯੋਗਤਾ ਅਤੇ ਸੁਰੱਖਿਆ ਵਿਚ ਸੁਧਾਰ ਦੀ ਉਮੀਦ ਕਰਦਾ ਹੈ।
-ਮੇਅਰ ਪੈਟਰਿਕ ਬ੍ਰਾਊਨ
‘ਸਿਟੀ ਕੁਝ ਸਮੇਂ ਤੋਂ ਇਸ ਫੈਸਲੇ ਦੀ ਉਡੀਕ ਕਰ ਰਹੀ ਹੈ। ਹੁਣ ਇਹ ਵੱਧ ਨਿਸ਼ਚਿਤਤਾ ਅਤੇ ਸ਼ਾਂਤੀ ਦੇ ਨਾਲ ਕਈ ਕਾਰਪੋਰੇਟ ਪਹਿਲਕਦਮੀਆਂ ਤੇ ਅਤੇ ਸਾਡੀ 2020-2022 ਬਜਟ ਪ੍ਰਕਿਰਿਆ ‘ਤੇ ਅੱਗੇ ਵਧ ਸਕਦੀ ਹੈ। ਅਸੀਂ ਬਰੈਂਪਟਨ ਦੇ ਨਿਵਾਸੀਆਂ ਲਈ ਸੇਵਾ ਡਿਲਵਰੀ ਨੂੰ ਵਧਾਉਣ ਵਾਸਤੇ ਨਵੇਂ ਐਲਾਨ ਕੀਤੇ ਫੰਡਿੰਗ ਦਾ ਮੁਲਾਂਕਣ ਕਰਨ ਲਈ ਉਤਸ਼ਾਹਿਤ ਹਾਂ।”
-ਡੇਵਿਡ ਬੈਰਿਕ, ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬਰੈਂਪਟਨ

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …