ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕਨੇਡਾ ਵਲੋਂ ਸਾਲਾਨਾ ਪਰਿਵਾਰਕ ਪਿਕਨਿਕ ਲੋਂਗ ਵੀਕ ਐਂਡ ਤੇ 1 ਅਗਸਤ ਦਿਨ ਸੋਮਵਾਰ ਨੂੰ ਮੀਡੋਵਿਲ ਕੰਜਰਵੇਸ਼ਨ ਪਾਰਕ ਮਿਸੀਸਾਗਾ ਏਰੀਆ-ਸੀ ਜੋ ਕਿ 1081 ਓਲਡ ਡੇਰੀ ਰੋਡ ਵੈਸਟ ਅਤੇ ਮੇਵਿਸ ਦੇ ਕਾਰਨਰ ਤੇ ਸਥਿਤ ਹੈ ਵਿੱਚ ਮਨਾਈ ਜਾ ਰਹੀ ਹੈ। ਸਵੇਰੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸਾਰਾ ਦਿਨ ਪਰਿਵਾਰਕ ਮੇਲ-ਜੋਲ, ਚਾਹ ਪਾਣੀ ਅਤੇ ਖਾਣੇ ਦਾ ਪੂਰਾ ਪ੍ਰਬੰਧ ਹੋਵੇਗਾ। ਬੱਚਿਆਂ ਅਤੇ ਬਜੁਰਗਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਜੀ ਟੀ ਏ ਦੇ ਸਾਰੇ ਸਬੰਧਤ ਪਰਿਵਾਰਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਓ ਇਕੱਠੇ ਹੋ ਕੇ 1 ਅਗਸਤ ਦਿਨ ਸੋਮਵਾਰ ਨੂੰ ਪਿਕਨਿਕ ‘ਤੇ ਪਹੁੰਚੀਏ ਤੇ ਆਪਣੇ ਪਿਆਰ ਭਰੇ ਰਿਸ਼ਤੇ ਹੋਰ ਮਜਬੂਤ ਕਰੀਏ। ਸਾਰੇ ਪਰਿਵਾਰਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਹਰ ਪਰਿਵਾਰ ਨੂੰ ਬੇਨਤੀ ਹੈ ਕਿ ਆਪਣੇ ਬੈਠਣ ਲਈ ਪਿਕਨਿਕ ਚੇਅਰਾਂ ਨਾਲ ਲੈ ਕੇ ਆਉਣ। ਇਹ ਪਿਕਨਿਕ ਬਿੱਲਕੁੱਲ ਵੈਜੀਟੇਰੀਅਨ ਹੋਵੇਗੀ। ਹੋਰ ਜਾਣਕਾਰੀ ਲੈਣ ਲਈ ਭੁਪਿੰਦਰ ਸਿੰਘ ਰਤਨ (647-704-1455) ਜਾਂ ਅਰਜਨ ਸਿੰਘ ਕੈਂਥ (647-858-9327) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …