ਟੋਰਾਂਟੋ : ਟੋਰਾਂਟੋ ਦੇ ਅਰਲ ਬੇਲਸ ਕਮਿਊਨਿਟੀ ਸੈਂਟਰ ਨੂੰ ਮੁਰੰਮਤ ਤੋਂ ਬਾਅਦ ਜਨਤਾ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਕਰਵਾਏ ਇੱਕ ਸਮਾਰੋਹ ਵਿੱਚ ਟੋਰਾਂਟੋ ਦੇ ਮੇਅਰ ਅਤੇ 10 ਯੌਰਕ ਸੈਂਟਰ ਵਾਰਡ ਦੇ ਕੌਂਸਲਰਾਂ ਅਤੇ ਇੱਥੋਂ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ। ਮੇਅਰ ਨੇ ਸੈਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਵਿਭਿੰਨ ਮਨੋਰੰਜਕ ਗਤੀਵਿਧੀਆਂ ਕੀਤੀਆਂ ਗਈਆਂ। ਸੈਂਟਰ ਵਿੱਚ ਮੌਜੂਦ ਜ਼ਿਆਦਾਤਰ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਸ ਵਿੱਚ ਨਵਾਂ ਜਿਮਨੇਜ਼ੀਅਮ ਬਣਾਉਣ ਦੇ ਨਾਲ ਨਾਲ ਬਾਸਕਿਟ ਬਾਲ ਅਤੇ ਬੈਡਮਿੰਟਨ ਕੋਰਟ ਸਮੇਤ ਕਈ ਹੋਰ ਸੁਵਿਧਾਵਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇੱਥੋਂ ਦੀ ਛੱਤ ਨੂੰ ਠੰਢੀ ਬਣਾਇਆ ਗਿਆ ਹੈ ਜੋ ਊਰਜਾ ਵਰਤੋਂ ਨੂੰ ਘਟਾਏਗੀ।
ਅਰਲ ਬੇਲ਼ਸ ਕਮਿਊਨਿਟੀ ਸੈਂਟਰ ਮੁੜ ਖੁੱਲ੍ਹਿਆ
RELATED ARTICLES

