-8.4 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਪਹਿਲੀ ਕੈਨੇਡੀਅਨ ਮਹਿਲਾ ਵਾਇਓਲਾ ਡੇਸਮੰਡ ਦੀ ਫੋਟੋ ਛਪੇਗੀ 10 ਡਾਲਰ ਦੇ ਨੋਟ...

ਪਹਿਲੀ ਕੈਨੇਡੀਅਨ ਮਹਿਲਾ ਵਾਇਓਲਾ ਡੇਸਮੰਡ ਦੀ ਫੋਟੋ ਛਪੇਗੀ 10 ਡਾਲਰ ਦੇ ਨੋਟ ‘ਤੇ

ਨੋਵਾ ਸਕੋਸ਼ੀਆ/ਬਿਊਰੋ ਨਿਊਜ਼
ਆਉਣ ਵਾਲੇ 10 ਡਾਲਰ ਦੇ ਨਵੇਂ ਨੋਟਾਂ ‘ਤੇ ਪਹਿਲੀ ਕੈਨੇਡੀਅਨ ਮਹਿਲਾ ਦੀ ਫੋਟੋ ਛਪੇਗੀ। ਵਾਇਓਲਾ ਡੇਸਮੰਡ ਪਹਿਲੀ ਕੈਨੇਡੀਅਨ ਮਹਿਲਾ ਹੈ ਜਿਸ ਦੀ ਫੋਟੋ ਨਿਯਮਿਤ ਤੌਰ ‘ਤੇ ਛਪਣ ਵਾਲੇ ਬੈਂਕ ਨੋਟ ਉੱਤੇ ਹੋਵੇਗੀ। ਨੋਵਾ ਸਕੋਸ਼ੀਆ ਦੀ ਸਿਵਲ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਤੇ ਕਾਰੋਬਾਰੀ ਮਹਿਲਾ ਵਾਇਓਲਾ ਡੇਸਮੰਡ ਦੀ ਭੈਣ ਰੌਬਸਨ ਨੇ ਕਿਹਾ ਕਿ ਸਿਆਹ ਨਸਲ ਦੀ ਮਹਿਲਾ ਨੂੰ ਨੋਟ ਉੱਤੇ ਛਾਪਣ ਦੇ ਫੈਸਲੇ ਉੱਤੇ ਯਕੀਨ ਨਹੀਂ ਹੁੰਦਾ।
ਰੌਬਸਨ ਨੇ ਕਿਹਾ ਕਿ ਸਿਆਹ ਨਸਲ ਦੀ ਮਹਿਲਾ ਨੂੰ ਸ਼ਾਮਲ ਕਰਨਾ ਬਰਾਬਰੀ ਵੱਲ ਚੁੱਕਿਆ ਗਿਆ ਇੱਕ ਵੱਡਾ ਕਦਮ ਹੈ। 92 ਸਾਲਾਂ ਦੀ ਹੋਣ ਜਾ ਰਹੀ ਰੌਬਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਕਾਫੀ ਖੁਸ਼ ਹੈ ਤੇ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ। ਵਿੰਨੀਪੈੱਗ ਵਿੱਚ ਜਿੱਥੇ ਲੰਘੇ ਸੋਮਵਾਰ ਨੂੰ ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਤੇ ਮਿਊਜ਼ੀਅਮ ਦੇ ਪ੍ਰੈਜ਼ੀਡੈਂਟ ਜੌਹਨ ਯੰਗ ਵੱਲੋਂ ਰਸਮੀ ਤੌਰ ਉੱਤੇ ਬੈਂਕ ਨੋਟ ਨੂੰ ਲਾਂਚ ਕੀਤਾ ਜਾਵੇਗਾ ਉੱਥੇ ਰੌਬਸਨ ਨਵੇਂ ਨੋਟ ਨਾਲ ਪਹਿਲੀ ਖਰੀਦਦਾਰੀ ਕਰੇਗੀ।
ਜ਼ਿਕਰਯੋਗ ਹੈ ਕਿ 8 ਨਵੰਬਰ, 1946 ਨੂੰ ਡੇਸਮੰਡ ਨੂੰ ਨਿਊ ਗਲਾਸਗੋ ਵਿਚ ਰੋਸਲੈਂਡ ਥਰੇਟਰ ਦੇ ‘ਵਾਈਟਸ ਓਨਲੀ’ (ਸਿਰਫ ਗੋਰਿਆਂ ਲਈ) ਸੈਕਸ਼ਨ ਨੂੰ ਛੱਡਣ ਤੋਂ ਇਨਕਾਰ ਕਰਨ ‘ਤੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕੈਨੇਡੀਅਨ ਇਤਿਹਾਸ ਵਿੱਚ ਨਸਲੀ ਵਿਤਕਰੇ ਦਾ ਸਭ ਤੋਂ ਹਾਈ ਪ੍ਰੋਫ਼ਾਈਲ ਕੇਸ ਬਣ ਗਿਆ ਸੀ।

RELATED ARTICLES
POPULAR POSTS