Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਫੰਡਾਂ ਦੀ ਘਾਟ ਕਾਰਨ ਦਵਾਈ ਦਾ ਪ੍ਰੀਖਣ ਕਰਨ ਵਿਚ ਅਸਮਰਥ

ਕੈਨੇਡਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਫੰਡਾਂ ਦੀ ਘਾਟ ਕਾਰਨ ਦਵਾਈ ਦਾ ਪ੍ਰੀਖਣ ਕਰਨ ਵਿਚ ਅਸਮਰਥ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੇ ਜਾਨਵਰਾਂ ਉਤੇ ਕੀਤੇ ਗਏ ਟੈਸਟਾਂ ਦੇ ਨਤੀਜੇ ਕਾਫੀ ਵਧੀਆ ਰਹੇ ਹਨ ਪਰ ਸਰਕਾਰ ਤੋਂ ਫੰਡ ਹਾਸਲ ਕਰਨ ਲਈ ਭੇਜੀ ਗਈ ਅਰਜ਼ੀ ਉੱਤੇ ਕੋਈ ਜਵਾਬ ਨਹੀਂ ਮਿਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਹੁਣ ਉਹ ਇਨਸਾਨਾਂ ਉੱਤੇ ਆਪਣੀ ਦਵਾਈ ਦਾ ਤਜਰਬਾ ਕਰਨਾ ਚਾਹੁੰਦੀ ਹੈ ਤੇ ਇਸ ਵਿੱਚ ਸਰਕਾਰ ਤੋਂ ਮਦਦ ਦੀ ਦਰਕਾਰ ਹੈ।ઠ
ਕੈਲਗਰੀ ਸਥਿਤ ਪ੍ਰੌਵੀਡੈਂਸ ਥੈਰੇਪਿਊਟਿਕਸ, ਜਿਸ ਵੱਲੋਂ ਕੈਂਸਰ ਦੀ ਦਵਾਈ ਐਮਆਰਐਨਏ ਤਕਨੀਕ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਚੂਹਿਆਂ ਉੱਤੇ ਐਮਆਰਐਨਏ ਤਕਨੀਕ ਰਾਹੀਂ ਤਿਆਰ ਕੋਵਿਡ-19 ਸਬੰਧੀ ਇਸ ਵੈਕਸੀਨ ਦੇ ਨਤੀਜੇ ਇਸ ਤਕਨੀਕ ਨਾਲ ਤਿਆਰ ਹੋਰਨਾਂ ਵੈਕਸੀਨਜਲ ਤੋਂ ਕਾਫੀ ਵਧੀਆ ਰਹੇ।
ਕੰਪਨੀ ਦੇ ਚੀਫ ਸਾਇੰਟਿਫਿਕ ਆਫੀਸਰ ਐਰਿਕ ਮਾਰਕਸਨ ਨੇ ਇਕ ਪ੍ਰੈਸ ਰਲੀਜ ਵਿਚ ਆਖਿਆ ਕਿ ਉਹ ਆਪਣੀ ਵੈਕਸੀਨ ਦਾ ਮੁਕਾਬਲਾ ਕਿਸੇ ਵੀ ਹੋਰ ਵੈਕਸੀਨ ਨਾਲ ਕਰਨ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਪ੍ਰੀਕਲੀਨਿਕਲ ਨਤੀਜਿਆਂ ਦੀ ਤੁਲਨਾ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਹੋਰਨਾਂ ਕੰਪਨੀਆਂ ਦੇ ਨਤੀਜਿਆਂ ਨਾਲੋਂ ਸਾਡੇ ਨਤੀਜੇ ਕਾਫੀ ਵਧੀਆ ਰਹੇ ਹਨ। ਪ੍ਰੌਵੀਡੈਂਸ ਥੈਰੇਪਿਊਟਿਕਸ ਦੇ ਪ੍ਰੈਜ਼ੀਡੈਂਟ ਤੇ ਸੀਈਓ ਬ੍ਰੈਡ ਸੋਰੇਨਸਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵੈਕਸੀਨ ਤੋਂ ਜਿੰਨੀ ਉਮੀਦ ਕੀਤੀ ਗਈ ਸੀ ਇਸ ਦੇ ਨਤੀਜੇ ਉਸ ਨਾਲੋਂ ਕਿਤੇ ਜ਼ਿਆਦਾ ਵਧੀਆ ਆਏ ਹਨ। ਉਨ੍ਹਾਂ ਆਖਿਆ ਕਿ ਅਸੀਂ ਇਸ ਵੈਕਸੀਨ ਨੂੰ ਕੋਵਿਡ-19 ਦੇ ਮਰੀਜ਼ਾਂ ਉੱਤੇ ਪਰਖਣ ਲਈ ਬੇਤਾਬ ਹਾਂ। ਐਮਆਰਐਨਏ ਦੀਆਂ ਹੋਰਨਾਂ ਵੈਕਸੀਨਜ਼ ਵਿੱਚੋਂ ਇੱਕ ਅਮਰੀਕਾ ਦੀ ਬਾਇਓਟੈਕਨਾਲੋਜੀ ਕੰਪਨੀ ਮੌਡਰਨਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਕੰਪਨੀ ਨੂੰ ਅਮਰੀਕੀ ਸਰਕਾਰ ਵੱਲੋਂ ਸੈਂਕੜੇ ਮਿਲੀਅਨ ਡਾਲਰ ਦੀ ਮਦਦ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਿਛਲੇ ਮਹੀਨੇ 30,000 ਅਮਰੀਕੀਆਂ ਨੂੰ ਵੀ ਇਸ ਦਵਾਈ ਦੇ ਸੌਥਟ ਲੱਗ ਚੁੱਕੇ ਹਨ। ਕੰਪਨੀ ਨੇ ਆਖਿਆ ਕਿ ਮਈ ਤੋਂ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਲਈ ਕੀਤੀ ਅਪੀਲ ਉਤੇ ਕੋਈ ਗੌਰ ਨਹੀਂ ਕੀਤਾ।
ਸੋਰੇਨਸਨ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਅਗਲੇ ਸਾਲ ਗਰਮੀਆਂ ਤੱਕ 5 ਮਿਲੀਅਨ ਵੈਕਸੀਨ ਤਿਆਰ ਕਰ ਸਕਦੀ ਹੈ ਪਰ ਫੈਡਰਲ ਸਰਕਾਰ ਦੀ ਮਦਦ ਤੋਂ ਬਿਨਾਂ ਉਹ ਅਜਿਹਾ ਕਰਨ ਵਿੱਚ ਅਸਮਰੱਥ ਹੋਵੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …