ਓਟਵਾ/ਬਿਊਰੋ ਨਿਊਜ਼ : ਫੈਡਰਲ ਗੰਨ ਕੰਟਰੋਲ ਬਿੱਲ ਵਿੱਚ ਸੋਧ ਕਰਨ ਦੇ ਆਪਣੇ ਫੈਸਲੇ ਦਾ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਖੂਭ ਪੱਖ ਪੂਰਿਆ।
ਉਨ੍ਹਾਂ ਆਖਿਆ ਕਿ ਪ੍ਰਸਤਾਵਿਤ ਸੋਧ ਨਾਲ ਭਵਿੱਖ ਵਿੱਚ ਅਸਾਲਟ ਸਟਾਈਲ ਰਾਈਫਲਾਂ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦਾ ਇਸ ਸਮੇਂ ਮਾਰਕਿਟ ਵਿੱਚ ਉਪਲਬਧ ਗੰਨਜ਼ ਉੱਤੇ ਕੋਈ ਅਸਰ ਨਹੀਂ ਪਵੇਗਾ।
ਮੈਂਡੀਸਿਨੋ ਨੇ ਆਖਿਆ ਕਿ ਸਾਡਾ ਟੀਚਾ ਮੁਜ਼ਰਮਾਂ ਦੀ ਨਕੇਲ ਖਿੱਚਣਾ ਹੈ ਤਾਂ ਕਿ ਉਹ ਮਾਸ ਸੂਟਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਤੇ ਏਆਰ 15 ਸਟਾਈਲ ਦੀਆਂ ਗੰਨਜ਼ ਦੀ ਵਰਤੋਂ ਨਾ ਕਰ ਸਕਣ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੈਂਡੀਸਿਨੋ ਨੇ ਸਰਕਾਰ ਦੇ ਬਿੱਲ ਸੀ-21 ਵਿੱਚ ਸੋਧਾਂ ਦੇ ਇੱਕ ਰਿਵਾਈਜ਼ਡ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵਿੱਚ ਪਾਬੰਦੀਸ਼ੁਦਾ ਅਸਾਲਟ ਸਟਾਈਲ ਹਥਿਆਰਾਂ ਦੀ ਪਰੀਭਾਸਾ ਬਾਰੇ ਨਵੇਂ ਕ੍ਰਿਮੀਨਲ ਕੋਡ ਦਾ ਵੇਰਵਾ ਦਿੱਤਾ ਗਿਆ ਸੀ। ਇਸ ਤਹਿਤ ਨਵੇਂ ਅਸਾਲਟ ਸਟਾਈਲ ਹਥਿਆਰਾਂ ਉੱਤੇ ਸਥਾਈ ਪਾਬੰਦੀ ਦੀ ਪੈਰਵੀ ਕੀਤੀ ਗਈ ਹੈ।
ਫੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਸੋਧਾਂ ਵਿੱਚ ਉਨ੍ਹਾਂ ਹਥਿਆਰਾਂ ਦਾ ਜ਼ਿਕਰ ਹੈ ਜਿਹੜੇ ਹੈਂਡਗੰਨ ਨਹੀਂ ਹਨ, ਜਿਨ੍ਹਾਂ ਵਿੱਚੋਂ ਸੈਮੀ ਆਟੋਮੈਟਿਕ ਢੰਗ ਨਾਲ ਸੈਂਟਰ ਫਾਇਰ ਐਮਿਊਨਿਸ਼ਨ ਡਿਸਚਾਰਜ਼ ਹੁੰਦਾ ਹੈ ਤੇ ਜਿਹੜੇ ਛੇ ਕਾਰਟਰਿੱਜ ਜਾਂ ਵੱਧ ਦੀ ਸਮਰੱਥਾ ਨਾਲ ਡਿਟੈਚੇਬਲ ਮੈਗਜ਼ੀਨ ਨਾਲ ਤਿਆਰ ਕੀਤੇ ਗਏ ਹਨ।
ਮੰਗਲਵਾਰ ਨੂੰ ਪਾਰਲੀਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਡੀਸਿਨੋ ਨੇ ਆਖਿਆ ਕਿ ਸਰਕਾਰ ਨੇ ਇਹ ਪਰਿਭਾਸ਼ਾ ਆਪਣੇ ਆਪ ਮਨਘੜਤ ਤਰੀਕੇ ਨਾਲ ਤਿਆਰ ਨਹੀਂ ਕੀਤੀ ਸਗੋਂ ਲਾਅ ਐਨਫੋਰਸਮੈਂਟ ਏਜੰਸੀਆਂ, ਐਡਵੋਕੇਸੀ ਗਰੁੱਪਜ ਤੇ ਮਾਹਿਰਾਂ ਨਾਲ ਗੱਲਬਾਤ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹੈ।
Home / ਜੀ.ਟੀ.ਏ. ਨਿਊਜ਼ / ਅਸਾਲਟ ਸਟਾਈਲ ਹਥਿਆਰਾਂ ‘ਤੇ ਪਾਬੰਦੀ ਲਈ ਲਿਬਰਲਾਂ ਨੇ ਫੈਡਰਲ ਗੰਨ ਕੰਟਰੋਲ ਬਿੱਲ ‘ਚ ਕੀਤੀ ਸੋਧ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …