ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਤੇ ਗੋ ਟਰਾਂਜਿਟ ਵੱਲੋਂ ਰਾਈਡਰਜ਼ ਨੂੰ ਆਪਣਾ ਕਿਰਾਇਆ ਅਦਾ ਕਰਨ ਲਈ ਹੋਰ ਢੰਗ ਦੱਸਿਆ ਜਾ ਰਿਹਾ ਹੈ। ਗੋ ਟਰਾਂਜਿਟ, ਯੂਪੀ ਐਕਸਪ੍ਰੈੱਸ, ਬਰੈਂਪਟਨ ਟਰਾਂਜਿਟ, ਬਰਲਿੰਗਟਨ ਟਰਾਂਜਿਟ, ਦਰਹਾਮ ਰੀਜਨ ਟਰਾਂਜਿਟ, ਹੈਮਿਲਟਨ ਸਟਰੀਟ ਰੇਲਵੇਅ, ਮਿਸੀਸਾਗਾ ਵਿੱਚ ਮਾਈਵੇਅ, ਓਕਵਿੱਲ ਟਰਾਂਜਿਟ ਤੇ ਯੌਰਕ ਰੀਜਨ ਟਰਾਂਜਿਟ ਦੀ ਵਰਤੋਂ ਕਰਨ ਵਾਲੇ ਹੁਣ ਪ੍ਰੈਸਟੋ ਡਿਵਾਈਸਿਜ ਉੱਤੇ ਆਪਣੇ ਡੈਬਿਟ ਕਾਰਡ ਟੈਪ ਕਰਕੇ ਆਪਣਾ ਕਿਰਾਇਆ ਦੇ ਸਕਿਆ ਕਰਨਗੇ।
ਇਨ੍ਹਾਂ ਵਿੱਚ ਸਮਾਰਟਫੋਨਜ ਤੇ ਸਮਾਰਟਵਾਚਿਜ ਉੱਤੇ ਡੈਬਿਟ ਕਾਰਡਜ ਵੀ ਸਾਮਲ ਹਨ। ਇਸ ਦੇ ਨਾਲ ਹੀ ਰਾਈਡਰਜ ਬਰਲਿੰਗਟਨ, ਦਰਹਾਮ ਰੀਜਨ, ਹੈਮਿਲਟਨ, ਯੌਰਕ ਰੀਜਨ, ਓਕਵਿੱਲ ਤੇ ਓਟਵਾ ਵਿੱਚ ਪੈਰਾਟਰਾਂਜਿਟ ਸੇਵਾਵਾਂ ਲਈ ਵੀ ਡੈਬਿਟ ਅਦਾਇਗੀਆਂ ਕਰ ਸਕਣਗੇ।
ਅਗਸਤ 2022 ਵਿੱਚ ਕ੍ਰੈਡਿਟ ਕਾਰਡ ਪੇਅਮੈਂਟਸ ਲਾਂਚ ਕਰਨ ਤੋਂ ਬਾਅਦ ਪ੍ਰੈਸਟੋ ਵੱਲੋਂ ਕਈ ਮਿਲੀਅਨ ਕਾਰਡ ਟੈਪ ਕਰਨ ਦੀ ਜਾਣਕਾਰੀ ਦਿੱਤੇ ਜਾਣ ਮਗਰੋਂ ਨਵੀਂ ਅਦਾਇਗੀ ਦੀ ਇਹ ਆਪਸਨ ਸਾਹਮਣੇ ਆਈ।
ਟਰਾਂਸਪੋਰਟੇਸ਼ਨ ਮੰਤਰੀ ਕੈਰੋਲਿਨ ਮਲਰੋਨੀ ਨੇ ਆਖਿਆ ਕਿ ਜੀਟੀਐਚਏ ਵਿੱਚ ਕਈ ਮਿਲੀਅਨ ਸਰਗਰਮ ਯੂਜਰਜ ਹੋਣ ਕਾਰਨ ਪ੍ਰੈਸਟੋ ਡਿਵਾਈਸਿਜ ਉੱਤੇ ਡੈਬਿਟ ਪੇਅਮੈਂਟ ਲਾਂਚ ਕਰਕੇ ਸਾਡੀ ਸਰਕਾਰ ਓਨਟਾਰੀਓ ਵਾਸੀਆਂ ਲਈ ਟਰਾਂਜਿਟ ਸਹੂਲਤਾਂ ਹੋਰ ਸੁਖਾਲੀਆਂ ਬਣਾਉਣਾ ਚਾਹੁੰਦੀ ਹੈ।
ਓਨਟਾਰੀਂਓ ਸਰਕਾਰ ਇਨ੍ਹਾਂ ਗਰਮੀਆਂ ਵਿੱਚ ਟੋਰਾਂਟੋ ਟਰਾਂਜਿਟ ਦੇ ਯੂਜਰਜ ਲਈ ਵੀ ਇਸੇ ਤਰ੍ਹਾਂ ਦੀ ਕ੍ਰੈਡਿਟ ਤੇ ਡੈਬਿਟ ਪੇਅਮੈਂਟ ਲਾਂਚ ਕਰਨ ਲਈ ਟੋਰਾਂਟੋ ਟਰਾਂਜਿਟ ਕਮਿਸ਼ਨ ਨਾਲ ਰਲ ਕੇ ਕੰਮ ਕਰ ਰਹੀ ਹੈ।