-5.1 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਸਿਰਫਿਰੇ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਪੁਲਿਸ ਅਧਿਕਾਰੀ ਦੀ ਹੋਈ ਮੌਤ

ਸਿਰਫਿਰੇ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਪੁਲਿਸ ਅਧਿਕਾਰੀ ਦੀ ਹੋਈ ਮੌਤ

ਟੋਰਾਂਟੋ/ਬਿਊਰ ਨਿਊਜ਼ : ਲੰਘੇ ਸੋਮਵਾਰ ਨੂੰ ਮਿਸੀਸਾਗਾ ਵਿੱਚ ਲੰਚ ਬ੍ਰੇਕ ਦੌਰਾਨ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ ਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਟੋਰਾਂਟੋ ਪੁਲਿਸ ਵੱਲੋਂ ਇਸ ਅਧਿਕਾਰੀ ਦੀ ਪਛਾਣ ਕਾਂਸਟੇਬਲ ਐਂਡਰਿਊ ਹੌਂਗ ਵਜੋਂ ਕੀਤੀ ਗਈ ਹੈ, ਉਹ 22 ਸਾਲਾਂ ਤੋਂ ਪੁਲਿਸ ਦੀ ਨੌਕਰੀ ਕਰ ਰਿਹਾ ਸੀ। ਪੀਲ ਪੁਲਿਸ ਨੇ ਦੱਸਿਆ ਕਿ ਦੁਪਹਿਰੇ 2:15 ਦੇ ਨੇੜੇ ਤੇੜੇ ਅਰਜਨਟੀਨਾ ਰੋਡ ਤੇ ਵਿੰਸਟਨ ਚਰਚਿਲ ਬੁਲੇਵਾਰਡ ਇਲਾਕੇ ਵਿੱਚ ਮਿਸੀਸਾਗਾ ਵਿੱਚ ਦੋਹਰੇ ਗੋਲੀਕਾਂਡ ਤੋਂ ਬਾਅਦ ਇੱਕ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ।
ਹੌਂਗ ਦੀ ਮੌਤ ਦੀ ਪੁਸਟੀ ਟੋਰਾਂਟੋ ਪੁਲਿਸ ਚੀਫ ਜੇਮਜ ਰੈਮਰ ਵੱਲੋਂ ਕੀਤੀ ਗਈ। ਪੀਲ ਪੁਲਿਸ ਦੇ ਚੀਫ ਨਿਸਾਨ ਦੁਰੱਈਅੱਪਾ ਨੇ ਵੀ ਇਸ ਦੀ ਪੁਸਟੀ ਕੀਤੀ। ਰੈਮਰ ਨੇ ਦੱਸਿਆ ਕਿ ਹੌਂਗ ਦੇ ਘਰ ਵਿੱਚ ਉਸ ਦੀ ਪਤਨੀ ਤੇ ਦੋ ਬੱਚੇ ਰਹਿ ਗਏ ਹਨ। ਪਹਿਲੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਮਸਕੂਕ ਚੋਰੀ ਦੀ ਜੀਪ ਲੈ ਕੇ ਫਰਾਰ ਹੋ ਗਿਆ ਤੇ ਉਸ ਸਬੰਧ ਵਿੱਚ ਪੁਲਿਸ ਨੂੰ ਟੀਵੀ, ਰੇਡੀਓ ਤੇ ਸੈੱਲਫੋਨਜ ਉੱਤੇ ਐਕਟਿਵ ਸੂਟਰ ਦਾ ਐਲਰਟ ਵੀ ਜਾਰੀ ਕਰਨਾ ਪਿਆ। ਮਸਕੂਕ ਦੀ ਪਛਾਣ 30 ਸਾਲਾ ਸਾਅਨ ਪੈਟਰੀ ਵਜੋਂ ਕੀਤੀ ਗਈ। ਇੱਕ ਘੰਟੇ ਤੋਂ ਵੀ ਘੱਟ ਸਮੇਂ ਤੋਂ ਬਾਅਦ ਮਸਕੂਕ ਹਾਲਟਨ ਰੀਜਨ ਜਾ ਪਹੁੰਚਿਆ ਤੇ ਉੱਥੇ ਮਿਲਟਨ ਵਿੱਚ ਉਸ ਨੇ ਇੱਕ ਆਟੋ ਬਾਡੀ ਸੌਪ ਵਿੱਚ ਤਿੰਨ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਦੂਜੇ ਦੋ ਵਿਅਕਤੀਆਂ ਨੂੰ ਨਾਜੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਸੂਟਰ ਇੱਕ ਵਾਰੀ ਫਿਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਤੇ ਬਾਅਦ ਵਿੱਚ ਉਸ ਨੂੰ ਹੈਮਿਲਟਨ ਵਿੱਚ ਲੋਕੇਟ ਕਰ ਲਿਆ ਗਿਆ ਤੇ ਹਾਲਟਨ ਪੁਲਿਸ ਅਧਿਕਾਰੀਆਂ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਆਖਿਆ ਕਿ ਇਸ ਘਟਨਾਕ੍ਰਮ ਦੇ ਸਬੰਧ ਵਿੱਚ ਕਿਸੇ ਹੋਰ ਮਸਕੂਕ ਦੀ ਭਾਲ ਨਹੀਂ ਕੀਤੀ ਜਾ ਰਹੀ ਤੇ ਪਬਲਿਕ ਸੇਫਟੀ ਨੂੰ ਹੋਰ ਖਤਰਾ ਨਹੀਂ ਹੈ।
ਇਸ ਸੂਟਿੰਗ ਦੀ ਜਾਂਚ ਪ੍ਰੋਵਿੰਸ ਦੀ ਸਪੈਸਲ ਇਨਵੈਸਟੀਗੇਸਨਜ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਇਸ ਘਟਨਾਕ੍ਰਮ ਦੇ ਮੰਤਵ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

RELATED ARTICLES
POPULAR POSTS