Breaking News
Home / ਜੀ.ਟੀ.ਏ. ਨਿਊਜ਼ / ਜਗਮੀਤ ਸਿੰਘ ਵੱਲੋਂ ਫੈਡਰਲ ਚੋਣਾਂ ਇਕਸਾਰ ਨਾ ਕਰਾਉਣ ਕਾਰਨ ਕੀਤੀ ਨੁਕਤਾਚੀਨੀ

ਜਗਮੀਤ ਸਿੰਘ ਵੱਲੋਂ ਫੈਡਰਲ ਚੋਣਾਂ ਇਕਸਾਰ ਨਾ ਕਰਾਉਣ ਕਾਰਨ ਕੀਤੀ ਨੁਕਤਾਚੀਨੀ

ਓਟਾਵਾ: ਐਨਡੀਪੀ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਫੈਡਰਲ ਜ਼ਿਮਨੀ ਚੋਣਾਂ ਨੂੰ ਲੈ ਕੇ ਹੋਛੀ ਸਿਆਸੀ ਕਰਨ ਦਾ ਦੋਸ਼ ਲਾਇਆ ਹੈ। ਟਰੂਡੋ ਵਲੋਂ ਕੁਝ ਥਾਵਾਂ ਤੇ ਜ਼ਿਮਨੀ ਚੋਣਾਂ ਦਾ ਐਲਾਨ ਨਾ ਕਰਨ ਦੇ ਫੈਸਲੇ ਤੋਂ ਗੁੱਸੇ ‘ਚ ਆਏ ਜਗਮੀਤ ਸਿੰਘ ਨੇ ਆਖਿਆ ਕਿ ਇੰਜ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਵੋਟਰਾਂ ਦੀਆਂ ਲੋੜਾਂ ਨਾਲੋਂ ਆਪਣੀ ਸਿਆਸੀ ਪਾਰਟੀ ਦੇ ਹਿਤਾਂ ਨੂੰ ਤਰਜੀਹ ਦੇ ਰਹੇ ਹਨ।ਆਪਣੇ ਪਾਰਲੀਮੈਂਟ ਹਿੱਲ ਸਥਿਤ ਆਫਿਸ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਹੋ ਸਕਦਾ ਹੈ ਕਿ ਕੁੱਝ ਹਲਕਿਆਂ ਵਿੱਚ ਵੋਟਰਾਂ ਦਾ ਸਾਹਮਣਾ ਨਾ ਕਰਨਾ ਸ਼ਾਇਦ ਟਰੂਡੋ ਦੇ ਹਿਤ ਵਿੱਚ ਹੋਵੇ। ਇਹ ਵੀ ਹੋ ਸਕਦਾ ਹੈ ਕਿ ਆਪਣੇ ਮਾੜੇ ਟਰੈਕ ਰਿਕਾਰਡ ਕਰਕੇ ਉਹ ਵੋਟਰਾਂ ਦਾ ਸਾਹਮਣਾ ਕਰਨ ਤੋਂ ਡਰ ਰਹੇ ਹੋਣ। ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਾਰੇ ਖਾਲੀ ਹਲਕਿਆਂ ਉੱਤੇ ਜ਼ਿਮਨੀ ਚੋਣਾਂ ਦਾ ਐਲਾਨ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਟਰੂਡੋ ਨੇ ਤਾਂ ਪੂਰਬੀ ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਜ਼ੈਂਡ ਆਈਲੈਂਡਜ਼ ਅਤੇ ਰਿਡਿਊ ਲੇਕਜ਼ ਹਲਕੇ ਵਿੱਚ ਹੀ 3 ਦਸੰਬਰ ਨੂੰ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਦੇ ਅਜਿਹੇ ਫੈਸਲੇ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵੋਟਰਾਂ ਲਈ ਉਨ੍ਹਾਂ ਦੇ ਦਿਲ ਵਿੱਚ ਕੋਈ ਥਾਂ ਨਹੀਂ ਤੇ ਨਾ ਹੀ ਇਨ੍ਹਾਂ ਲੋਕਾਂ ਦੀ ਪਾਰਲੀਮੈਂਟ ਵਿੱਚ ਨੁਮਾਇੰਦਗੀ ਨੂੰ ਲੈ ਕੇ ਹੀ ਕੋਈ ਫਿਕਰ ਹੈ। ਦੂਜੇ ਪਾਸੇ ਟਰੂਡੋ ਦਾ ਕਹਿਣਾ ਹੈ ਕਿ ਇਹ ਸੀਟਾ ਤਾਂ ਅਜੇ ਹੁਣੇ ਹੀ ਖਾਲੀ ਹੋਈਆਂ ਹਨ ਤੇ ਇਨ੍ਹਾਂ ਉੱਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਅਜੇ ਕਾਫੀ ਸਮਾਂ ਪਿਆ ਹੈ। ਇਸ ਲਈ ਸਹੀ ਸਮਾਂ ਆਉਣ ਉੱਤੇ ਇੱਥੇ ਜ਼ਿਮਨੀ ਚੋਣਾਂ ਕਰਵਾ ਲਈਆਂ ਜਾਣਗੀਆਂ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …