Breaking News
Home / ਜੀ.ਟੀ.ਏ. ਨਿਊਜ਼ / ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨੇਡਾ ਨੇ ਮੰਗਵਾਇਆ ਵਾਪਸ

ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨੇਡਾ ਨੇ ਮੰਗਵਾਇਆ ਵਾਪਸ

ਓਟਵਾ/ਬਿਊਰੋ ਨਿਊਜ਼
ਕੈਨੇਡਾ ਹੈਲਥ ਵੱਲੋਂ ਫਿਸ਼ਰ ਪ੍ਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੂੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ਵਿਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ ਸਲੀਪਰ ਦੇ ਚਾਰ ਮਾਡਲਜ਼ ਵਾਪਸ ਮੰਗਵਾਏ ਗਏ ਹਨ ਕਿਉਂਕਿ ਇਹ ਕੈਨੇਡੀਅਨ ਸੇਫਟੀ ਸਟੈਂਡਰਡਜ਼ ਨਾਲ ਮੇਲ ਨਹੀਂ ਸਨ ਖਾਂਦੇ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਨਵਰੀ 2018 ਤੇ ਅਪਰੈਲ 2019 ਦਰਮਿਆਨ 600 ਸਲੀਪਰਜ਼ ਐਮਾਜ਼ੋਨ ਦੀ ਕੈਨੇਡੀਅਨ ਵੈੱਬਸਾਈਟ ਰਾਹੀਂ ਵੇਚੇ ਗਏ। ਹੈਲਥ ਕੈਨੇਡਾ ਨੂੰ ਇਸ ਤਰ੍ਹਾਂ ਦੀ ਹੋਰ ਕਿਸੇ ਖਰੀਦ ਵਾਲੀ ਥਾਂ ਦਾ ਪਤਾ ਨਹੀਂ ਹੈ ਜਿੱਥੋਂ ਕੈਨੇਡੀਅਨਾਂ ਨੇ ਵਾਪਿਸ ਮੰਗਵਾਏ ਗਏ ਸਲੀਪਰ ਮਾਡਲ ਖਰੀਦੇ ਹੋ ਸਕਦੇ ਹਨ। ਜਾਣਕਾਰੀ ਮੁਤਾਬਕ ਦਸੰਬਰ ਸਾਲ 2009 ਤੇ ਫਰਵਰੀ 2011 ਵਿਚ ਲਗਭਗ 2,000 ਪ੍ਰਭਾਵਿਤ ਪ੍ਰੋਡਕਟਾਂ ਨੂੰ ਕੈਨੇਡਾ ਵਿਖੇ ਵੇਚਿਆ ਗਿਆ। ਲਗਭਗ ਪੰਜ ਮਿਲੀਅਨ ਡਾਲਰ ਦੇ ਰੌਕ ਐਨ ਪਲੇਅ ਸਲੀਪਰਜ਼ ਪਿਛਲੇ ਮਹੀਨੇ ਅਮਰੀਕਾ ਵਿੱਚ ਵਾਪਸ ਮੰਗਵਾਏ ਗਏ। ਯੂਐਸ ਕੰਜ਼ਿਊਮਰ ਪ੍ਰੋਡਕਟ ਸੇਫਟੀ ਕਮਿਸ਼ਨ ਵੱਲੋਂ ਇਸ ਪ੍ਰੋਡਕਟ ਨੂੰ ਹੀ 32 ਬੱਚਿਆਂ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪਰ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਇਨ੍ਹਾਂ ਸਲੀਪਰਜ਼ ਕਾਰਨ ਹਾਲੇ ਤੱਕ ਨਹੀਂ ਵਾਪਰੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …