ਟੋਰਾਂਟੋ : ਵੈਸਟਜੈਟ ਏਅਰਲਾਈਨਜ਼ ਦਾ ਕਹਿਣਾ ਹੈ ਕਿ ਉਹ ਆਪਣੇ 3000 ਹੋਰ ਵਰਕਰਜ਼ ਦੀ ਮਈ ਦੇ ਸ਼ੁਰੂ ਵਿੱਚ ਛਾਂਟੀ ਕਰਨ ਜਾ ਰਹੀ ਹੈ। ਏਅਰਲਾਈਨ ਵੱਲੋਂ ਕੋਵਿਡ-19 ਮਹਾਮਾਰੀ ਕਾਰਨ ਉਡਾਣਾਂ ਦੀ ਘਟੀ ਮੰਗ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ।ઠਕੰਪਨੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਐਡ ਸਿਮਜ਼ ਨੇ ਆਖਿਆ ਕਿ ਇਸ ਸਮੇਂ ਪੰਜ ਫੀ ਸਦੀ ਤੋਂ ਵੀ ਘੱਟ ਯਾਤਰੀ ਹੋਣ ਕਾਰਨ ਏਅਰਲਾਈਨ ਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਭਾਵੇਂ ਇਹ ਫੈਸਲਾ ਔਖਾ ਹੀ ਹੈ ਪਰ ਇਸ ਨੂੰ ਪੂਰਾ ਸੋਚ ਸਮਝ ਕੇ ਲਿਆ ਜਾ ਰਿਹਾ ਹੈ ਤਾਂ ਕਿ ਅਸੀਂ ਇਸ ਸੰਕਟ ਦੀ ਘੜੀ ਵਿੱਚੋਂ ਸੌਖੇ ਢੰਗ ਨਾਲ ਨਿਕਲ ਸਕੀਏ ਤੇ ਭਵਿੱਖ ਲਈ ਤਿਆਰੀ ਕਰ ਸਕੀਏ।ઠਸਿਮਜ਼ ਨੇ ਅੱਗੇ ਆਖਿਆ ਕਿ ਵੈਸਟਜੈਟ ਫੈਡਰਲ ਸਰਕਾਰ ਦੇ ਵੇਜ ਸਬਸਿਡੀ ਪ੍ਰੋਗਰਾਮ ਦੀ ਵਰਤੋਂ ਕਰਕੇ ਆਪਣੇ ਵਰਕਰਜ਼ ਨੂੰ ਤਨਖਾਹਾਂ ਦੇ ਕੇ ਨਾਲ ਜੋੜੀ ਰੱਖੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ ਏਅਰਲਾਈਨ ਨੇ ਫੈਡਰਲ ਸਰਕਾਰ ਦੇ ਵੇਜ ਸਬਸਿਡੀ ਪ੍ਰੋਗਰਾਮ ਦੀ ਮਦਦ ਨਾਲ 6400 ਕਾਮਿਆਂ ਨੂੰ ਮੁੜ ਹਾਇਰ ਕੀਤਾ ਸੀ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਕਰਮਚਾਰੀਆਂ ਤੇ ਲੇਬਰ ਗਰੁੱਪਜ਼ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਕਿ ਇਸ ਸੰਕਟ ਦੀ ਘੜੀ ਵਿੱਚ ਰੋਜ਼ਗਾਰ ਨੂੰ ਬਚਾਉਣ ਦਾ ਉਪਰਾਲਾ ਕਰ ਸਕੀਏ।ઠਇਸ ਦੌਰਾਨ ਕਿਊਪ 4070, ਜੋ ਕਿ ਵੈਸਟ ਜੈਟ ਤੇ ਸਵੂਪ ਦੇ ਕੈਬਿਨ ਕ੍ਰਿਊਜ਼ ਦੀ ਨੁਮਾਇੰਦਗੀ ਕਰਦਾ ਹੈ, ਦੇ ਪ੍ਰੈਜ਼ੀਡੈਂਟ ਕ੍ਰਿਸ ਰਾਏਨਬੁਸ਼ ਨੇ ਆਖਿਆ ਕਿ ਕੰਪਨੀ ਵੱਲੋਂ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਦਾ ਉਨ੍ਹਾਂ ਨੂੰ ਪੂਰਾ ਇਲਮ ਹੈ ਤੇ ਉਹ ਅਗਲੇ ਕਦਮ ਲਈ ਕੰਪਨੀ ਨਾਲ ਰਲ ਕੇ ਕੰਮ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …