ਕਰੋਨਾ ਵਾਇਰਸ ਦੇ ਚਲਦਿਆਂ ਮੇਅਰ ਜੌਹਨ ਟੋਰੀ ਨੇ 23 ਮਾਰਚ ਨੂੰ ਕੀਤਾ ਸੀ ਸਟੇਟ ਆਫ਼ ਐਮਰਜੈਂਸੀ ਦਾ ਐਲਾਨ
ਟੋਰਾਂਟੋ/ਬਿਊਰੋ ਨਿਊਜ਼ :
ਅਗਲੇ ਹਫਤੇ ਜਦੋਂ ਕਾਉਂਸਲਰਜ਼ ਆਨਲਾਈਨ ਮੁਲਾਕਾਤ ਕਰਨਗੇ ਤਾਂ ਮੇਅਰ ਜੌਹਨ ਟੋਰੀ ਵੱਲੋਂ ਕਾਉਂਸਲ ਨੂੰ ਟੋਰਾਂਟੋ ਵਿੱਚ ਸਟੇਟ ਆਫ ਐਮਰਜੈਂਸੀ ਵਿੱਚ ਇਜਾਫਾ ਕਰਨ ਲਈ ਆਖਿਆ ਜਾਵੇਗਾ।ઠ
ਅਗਲੇ ਵੀਰਵਾਰ ਭਾਵ 30 ਅਪਰੈਲ ਨੂੰ ਪਹਿਲੀ ਵਾਰੀ ਸਿਟੀ ਕਾਉਂਸਲ ਵੀਡੀਓ ਕਾਨਫਰੰਸ ਰਾਹੀਂ ਮੁਲਾਕਾਤ ਕਰੇਗੀ। ਫਿਜ਼ੀਕਲ ਡਿਸਟੈਂਸਿੰਗ ਸਬੰਧੀ ਨਿਯਮਾਂ ਦੇ ਚੱਲਦਿਆਂ ਕਾਉਂਸਲਰਜ਼ ਵੀ ਕਾਉਂਸਲ ਦੇ ਚੇਂਬਰਜ਼ ਵਿੱਚ ਇੱਕਠੇ ਨਹੀਂ ਹੋ ਸਕਦੇ। ਟੋਰੀ ਨੇ ਆਖਿਆ ਕਿ ਉਨ੍ਹਾਂ ਦੇ ਏਜੰਡੇ ਉੱਤੇ ਸਭ ਤੋਂ ਪਹਿਲੀ ਗੱਲ ਸਟੇਟ ਆਫ ਐਮਰਜੰਸੀ ਵਿੱਚ ਵਾਧਾ ਕੀਤੇ ਜਾਣ ਲਈ ਕਾਉਂਸਲ ਤੋਂ ਸਮਰਥਨ ਮੰਗਣਾ ਹੀ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਉਹ ਮਤਾ ਪੇਸ਼ ਕਰਨਗੇ।ઠ
ਜ਼ਿਕਰਯੋਗ ਹੈ ਕਿ ਟੋਰੀ ਨੇ 23 ਮਾਰਚ ਨੂੰ ਸਟੇਟ ਆਫ ਐਮਰਜੰਸੀ ਐਲਾਨੀ ਸੀ। ਅਜਿਹਾ ਸਿਟੀ ਵੱਲੋਂ ਪਹਿਲੀ ਵਾਰੀ ਕੀਤਾ ਗਿਆ। ਇਸ ਐਲਾਨ ਨਾਲ ਸਿਟੀ ਕਾਉਂਸਲ ਵੱਲੋਂ ਲਏ ਜਾਣ ਵਾਲੇ ਸਾਰੇ ਫੈਸਲੇ ਇੱਕਲੇ ਮੇਅਰ ਨੂੰ ਲੈਣ ਦੀ ਇਜਾਜ਼ਤ ਹੁੰਦੀ ਹੈ। ਇਸ ਤੋਂ ਇਲਾਵਾ ਟੋਰਾਂਟੋ ਪਬਲਿਕ ਹੈਲਥ ਵੱਲੋਂ ਵੀ ਕੋਵਿਡ-19 ਡਾਟਾ ਨਸਲ ਤੇ ਆਮਦਨ ਦੇ ਹਿਸਾਬ ਨਾਲ ਇੱਕਠਾ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।ઠ
ਟੋਰੀ ਨੇ ਆਖਿਆ ਕਿ ਅਜਿਹਾ ਕੀਤਾ ਜਾਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਟੋਰਾਂਟੋ ਦੀਆਂ ਕੁੱਝ ਖਾਸ ਕਮਿਊਨਿਟੀਜ਼ ਨੂੰ ਤਾਂ ਹੋਰਨਾਂ ਨਾਲੋਂ ਜ਼ਿਆਦਾ ਨੁਕਸਾਨ ਨਹੀਂ ਸਹਿਣਾ ਪੈ ਰਿਹਾ। ਟੋਰੀ ਨੇ ਇਹ ਸੰਕੇਤ ਵੀ ਦਿੱਤੇ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਘੱਟੋ ਘੱਟ ਜੂਨ ਤੱਕ ਪਾਬੰਦੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾ ਸਕਦੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …