ਓਟਾਵਾ/ਬਿਊਰੋ ਨਿਊਜ਼ : ਕੈਨੇਡਾ ‘ਚ ਵਿਕਣ ਵਾਲੇ ਬੱਚਿਆਂ ਦੇ ਬਿਬਸ, ਮੈਟਸ ਅਤੇ ਕੰਬਲਾਂ ‘ਚ ਵਿਗਿਆਨੀਆਂ ਨੇ ਅਜਿਹੇ ਜ਼ਹਿਰੀਲੇ ਕੈਮੀਕਲ ਹੋਣ ਦਾ ਪਤਾ ਲਗਾਇਆ ਹੈ ਜੋ ਕਿ ਕੈਨੇਡਾ ਦੇ ਨਿਯਮਾਂ ਤਹਿਤ ਪਾਬੰਦੀ ਵਿਚ ਆਉਂਦੇ ਹਨ। ਇਨ੍ਹਾਂ ਕੈਮੀਕਲਾਂ ਨਾਲ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵੀ ਕਮਜ਼ੋਰ ਹੁੰਦੀ ਹੈ।ਮੁਹਾਨਾਡ ਮਾਲਾਸ, ਟਾਸਿਕਸ ਪ੍ਰੋਗਰਾਮ ਮੈਨੇਜਰ, ਐਨਵਾਇਰਮੈਂਟਲ ਡਿਫੈਂਸ ਨੇ ਕਿਹਾ ਕਿ ਕਮਿਸ਼ਨ ਫਾਰ ਐਨਵਾਇਰਮੈਂਟਲ ਕੋ-ਆਪਰੇਸ਼ਨ ਸਟੱਡੀ ਤੋਂ ਇਹ ਸਾਫ਼ ਹੁੰਦਾ ਹੈ ਕਿ ਕੱਪੜਿਆਂ ਅਤੇ ਹੋਰ ਟੈਕਸਟਾਈਲਸ ‘ਚ ਇਸ ਤਰ੍ਹਾਂ ਦੇ ਕੈਮੀਕਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਛੂਟ ਨਹੀਂ ਦਿੱਤੀ ਜਾ ਸਕਦੀ।
ਇਨ੍ਹਾਂ ਕੈਮੀਕਲਾਂ ਨੂੰ ਆਮ ਤੌਰ ‘ਤੇ ਪੀ.ਐਫ਼ਏਐਸ. ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਅਤੇ ਇਹ 1950 ਤੋਂ ਪਛਾਣੇ ਹੋਏ ਸਿੰਥੈਟਿਕ ਤੱਤ ਹਨ ਅਤੇ ਇਨ੍ਹਾਂ ਨੂੰ ਕਈ ਉਪਭੋਗਤਾ ਅਤੇ ਉਦਯੋਗਿਕ ਉਤਪਾਦਾਂ ‘ਚ ਵਰਤਿਆਂ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਅਗਨੀ ਵਿਰੋਧੀ, ਨਾਨਸਟਿਕ ਸਰਫੇਸੇਜ਼ ਅਤੇ ਕਈ ਹੋਰ ਚੀਜ਼ਾਂ ਵਿਚ ਵੀ ਕੀਤੀ ਜਾਂਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …