Home / ਭਾਰਤ / ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਕਿਸਾਨ ਮੋਰਚਾ ਰਹੇਗਾ ਜਾਰੀ : ਟਿਕੈਤ

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਕਿਸਾਨ ਮੋਰਚਾ ਰਹੇਗਾ ਜਾਰੀ : ਟਿਕੈਤ

ਇਕ ਦਸੰਬਰ ਦੀ ਮੀਟਿੰਗ ਵਿਚ ਹੋਰ ਕਿਸਾਨੀ ਮੰਗਾਂ ’ਤੇ ਹੋਵੇਗੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਇਸ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਅੰਦੋਲਨ ਅਜੇ ਜਾਰੀ ਰਹੇਗਾ। ਜਾਣਕਾਰੀ ਮਿਲੀ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਇਕ ਦਸੰਬਰ ਨੂੰ ਹੋਵੇਗੀ, ਅਤੇ ਉਸ ਮੀਟਿੰਗ ਵਿਚ ਨਵੀਂ ਦਿਸ਼ਾ ਤੈਅ ਕੀਤੀ ਜਾਵੇਗੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਬਿੱਲ ਸਾਰੀਆਂ ਥਾਂਵਾਂ ’ਤੇ ਪਾਸ ਹੋਵੇਗਾ ਪਰ ਅਸੀਂ ਹੋਰ ਮੁੱਦਿਆਂ ’ਤੇ ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਵਾਪਸ ਘਰਾਂ ਨੂੰ ਨਹੀਂ ਜਾਵਾਂਗੇ। ਟਿਕੈਤ ਨੇ ਕਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਬਿਨਾਂ ਕਿਸੇ ਗੱਲਬਾਤ ਕੀਤੇ ਅੰਦੋਲਨ ਖਤਮ ਕਰਕੇ ਚਲੇ ਜਾਈਏ, ਪਰ ਸਾਡੇ ਬਹੁਤ ਸਾਰੇ ਮਸਲੇ ਹਨ। ਟਿਕੈਤ ਨੇ ਕਿਹਾ ਜਦੋਂ ਤੱਕ ਸਰਕਾਰ ਸਾਡੀ ਗੱਲ ਨਹੀਂ ਮੰਨਦੀ, ਉਦੋਂ ਤੱਕ ਅਸੀਂ ਪੂਰੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਾਂਗੇ।
ਜ਼ਿਕਰਯੋਗ ਹੈ ਕਿ ਅੱਜ ਲੋਕ ਸਭਾ ਅਤੇ ਰਾਜ ਸਭਾ ਵਿਚ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਵਾਲਾ ਬਿੱਲ ਪਾਸ ਹੋ ਗਿਆ। ਇਹ ਬਿੱਲ ਹੁਣ ਰਾਸ਼ਟਰਪਤੀ ਕੋਲ ਮਨਜੂਰੀ ਲਈ ਜਾਵੇਗਾ ਅਤੇ ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਇਹ ਵਿਵਾਦਤ ਤਿੰਨ ਖੇਤੀ ਕਾਨੂੰਨ ਖ਼ਤਮ ਹੋ ਜਾਣਗੇ। ਧਿਆਨ ਰਹੇ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੁਣ ਇਕ ਸਾਲ ਤੋਂ ਵੀ ਉਪਰ ਸਮਾਂ ਹੋ ਗਿਆ ਹੈ।

 

Check Also

ਦਿੱਲੀ ’ਚ ਇਨਸਾਨੀਅਤ ਸ਼ਰਮਸਾਰ – ਬਦਲਾ ਲੈਣ ਲਈ ਲੜਕੀ ਨਾਲ ਗੈਂਗਰੇਪ

ਮਹਿਲਾਵਾਂ ਨੇ ਹੀ ਲੜਕੀ ਦੇ ਸਿਰ ਦੇ ਕੱਟੇ ਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਲੰਘੇ ਕੱਲ੍ਹ …