PM ਮੋਦੀ ਦੇ , WhatsApp Channel ‘ਤੇ ਇਕ ਹਫਤੇ ‘ਚ ਸਬਸਕ੍ਰਾਈਬਰ 50 ਲੱਖ ਦੇ ਪਾਰ
ਨਵੀ ਦਿੱਲੀ / ਬਿਊਰੋ ਨੀਊਜ਼ :
ਭਾਰਤ ਦੇ ਪ੍ਰਧਾਨ ਮੰਤਰੀ ਹੁਣ ਤਕ ਦੇ ਐਸੇ ਪਹਿਲੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਜਿਹਨਾਂ ਨੂੰ ਕੇਵਲ ਭਾਰਤੀ ਹੀ ਨਹੀਂ ਬਲਕਿ ਵਿਦੇਸ਼ਾ ਵਿੱਚੋ ਵੀ ਬੇਇੰਤਹਾ ਪਿਆਰ ਮਿਲ ਰਿਹਾ ਹੈ ਜਿਸਦਾ ਪ੍ਰਮਾਣ ਬੀਤੇ ਦਿਨੀ ਲੰਘੇ ਓਹਨਾ ਦੇ ਜਨਮ ਦਿਨ ਦੇ ਵਧਾਈ ਸੰਦੇਸ਼ਾਂ ਨੇ ਦਿੱਤਾ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ‘ਤੇ ਗਜ਼ਬ ਦੀ ਲੋਕਪ੍ਰਿਯਤਾ ਹੈ। ਐਕਸ, ਫੇਸਬੁੱਕ ਦੇ ਬਾਅਦ ਹੁਣ ਵ੍ਹਟਸਐਪ ‘ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵਧਣ ਲੱਗੀ ਹੈ। ਪੀਐੱਮ ਨਰਿੰਦਰ ਮੋਦੀ ਦੇ ਵ੍ਹਟਸਐਪ ਚੈਨਲ ‘ਤੇ ਨਵੇਂ ਫੀਚਰ ਨਾਲ ਜੁੜਨ ਦੇ ਬਾਅਦ ਸਿਰਫ ਇਕ ਹਫਤੇ ਵਿਚ 50 ਲੱਖ ਤੋਂ ਵੱਧ ਸਬਸਕ੍ਰਾਈਬਰ ਹੋ ਗਏ ਹਨ। 20 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵ੍ਹਟਸਐਪ ਚੈਨਲ ਨੇ ਇਕ ਰਿਕਾਰਡ ਬਣਾਇਆ ਜਦੋਂ ਉਸ ਨੇ ਸਿਰਫ ਇਕ ਦਿਨ ਵਿਚ 10 ਲੱਖ ਸਬਸਕ੍ਰਾਈਬਰਸ ਦਾ ਅੰਕੜਾ ਪਾਰ ਕਰ ਲਿਆ।
ਆਪਣੇ ਵ੍ਹਟਸਐਪ ਚੈਨਲ ‘ਤੇ ਸਾਂਝੇ ਕੀਤੇ ਗਏ ਇਕ ਮੈਸੇਜ ‘ਤੇ PM ਮੋਦੀ ਨੇ ਕਿਹਾ ਕਿ ਜਿਵੇਂ ਕਿ ਸਾਡਾ 50 ਲੱਖ ਤੋਂ ਵੱਧ ਦਾ ਭਾਈਚਾਰਾ ਬਣ ਗਿਆ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ ਜੋ ਮੇਰੇ ਵ੍ਹਟਸਐਪ ਚੈਨਲ ਰਾਹੀਂ ਮੇਰੇ ਨਾਲ ਜੁੜੇ ਹਨ