ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡਾ ਟੀਚਾ ਭਾਰਤ ਨੂੰ ਆਤਮ ਨਿਰਭਰ ਬਣਾਉਣਾ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਰੋਨਾ ਵਾਇਰਸ ਲਈ ਦਿੱਤੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਬ੍ਰੇਕਅਪ ਬਾਰੇ ਜਾਣਕਾਰੀ ਦਿੱਤੀ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੇ ਕਈ ਹਿੱਸਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਸ ਪੈਕੇਜ ਦਾ ਵਿਜ਼ਨ ਰੱਖਿਆ ਸੀ ਅਤੇ ਸਾਡਾ ਟੀਚਾ ਭਾਰਤ ਨੂੰ ਆਤਮ ਨਿਰਭਰ ਬਣਾਉਣ ਦਾ ਹੈ। ਇਹ ਪੈਕੇਜ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਪੈਸ਼ਲ ਪੈਕੇਜ ਨਾਲ ਛੋਟੇ ਅਤੇ ਦਰਮਿਆਨੇ ਉਦਯੋਗ ਯਾਨੀ ਐਮ ਐਸ ਐਮ ਈ ਦੇ ਲਈ 3 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਗਰੰਟੀ ਫਰੀ ਲੋਨ 4 ਸਾਲ ਦੇ ਲਈ ਹੋਵੇਗਾ ਅਤੇ ਪਹਿਲੇ ਸਾਲ ਸਿਰਫ਼ ਮੂਲ ਧਨ ਹੀ ਚੁਕਾਉਣਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਪੈਕੇਜ ਦਾ ਐਲਾਨ ਆਤਮ ਨਿਰਭਰ ਭਾਰਤ ਦੇ ਵਿਜਨ ਨੂੰ ਧਿਆਨ ‘ਚ ਰੱਖਦੇ ਹੋਏ ਕੀਤਾ ਗਿਆ ਹੈ। ਸਾਡਾ ਧਿਆਨ ਭਾਰਤ ਦੇ ਲੋਕਲ ਬ੍ਰਾਂਡਾਂ ਨੂੰ ਗਲੋਬਲ ਬਣਾਉਣ ਹੈ ਅਤੇ ਅਸੀਂ ਛੋਟੇ ਉਦਯੋਗਾਂ ਦੇ ਲਈ 6 ਵੱਡੇ ਕਦਮ ਚੁੱਕੇ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਤਹਿਤ ਪ੍ਰਧਾਨ ਮੰਤਰੀ ਨੇ ਪਹਿਲਾ ਕਦਮ ਗਰੀਬ ਕਲਿਆਣ ਯੋਜਨਾ ਦੇ ਤਹਿਤ ਉਠਾਇਆ ਹੈ ਜੋ 1.70 ਲੱਖ ਕਰੋੜ ਰੁਪਏ ਦਾ ਹੈ। ਭਾਰਤ ਦੁਨੀਆ ਭਰ ਦੇ ਦੇਸ਼ਾਂ ਦੇ ਮੁਕਾਬਲੇ ਕਰੋਨਾ ਵਾਇਰਸ ਨਾਲ ਵਧੀਆ ਤਰੀਕੇ ਨਾਲ ਲੜ ਰਿਹਾ ਹੈ।