ਇੰਦਰਜੀਤ ਸਿੰਘ ਵੀ ਡੋਪ ਟੈਸਟ ਵਿਚ ਹੋਇਆ ਫ਼ੇਲ੍ਹ
ਨਵੀਂ ਦਿੱਲੀ/ਬਿਊਰੋ ਨਿਊਜ਼
ਰੀਓ ਉਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪਹਿਲਵਾਨ ਨਰਸਿੰਘ ਯਾਦਵ ਤੋਂ ਬਾਅਦ ਹੁਣ ਸ਼ਾਟਪੁਟ ਖਿਡਾਰੀ ਇੰਦਰਜੀਤ ਸਿੰਘ ਵੀ ਡੋਪ ਟੈੱਸਟ ਵਿਚ ਫ਼ੇਲ੍ਹ ਹੋ ਗਿਆ ਹੈ। ਇੰਦਰਜੀਤ ਦਾ ਡੋਪ ਟੈਸਟ 23 ਜੂਨ ਨੂੰ ਹੋਇਆ ਸੀ ਜਿਸ ਦੀ ਰਿਪੋਰਟ ਹੁਣ ਆਈ ਹੈ। ਰਿਪੋਰਟ ਅਨੁਸਾਰ ਇੰਦਰਜੀਤ ਪਾਬੰਦੀਸ਼ੁਦਾ ਦਵਾਈ ਸਟੇਰਾਈਡ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇੰਦਰਜੀਤ ਸਿੰਘ ਦੇ ਡੋਪ ਟੈਸਟ ਬਾਰੇ ਨਾਡਾ ਨੇ ਪੁਸ਼ਟੀ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਨਾਡਾ ਨੇ ਇੰਦਰਜੀਤ ਸਿੰਘ ਨੂੰ ਆਖਿਆ ਹੈ ਕਿ ਜੇਕਰ ਉਹ ਫਿਰ ਤੋਂ ਨਮੂਨੇ ਦੇਣਾ ਚਾਹੁੰਦਾ ਹੈ ਤਾਂ ਉਹ ਸੱਤ ਦਿਨ ਵਿੱਚ ਟੈਸਟ ਕਰਵਾ ਸਕਦਾ ਹੈ। ਜੇਕਰ ਦੂਜਾ ਨਮੂਨਾ ਵੀ ਫ਼ੇਲ੍ਹ ਹੋ ਜਾਂਦਾ ਹੈ ਤਾਂ ਉਹ ਰੀਓ ਓਲਪਿੰਕ ਵਿੱਚ ਹਿੱਸਾ ਨਹੀਂ ਲੈ ਸਕਦਾ। ਦੂਜੇ ਪਾਸੇ ਇੰਦਰਜੀਤ ਸਿੰਘ ਨੇ ਆਖਿਆ ਕਿ ਉਸ ਖ਼ਿਲਾਫ਼ ਸਾਜ਼ਿਸ਼ ਹੋਈ ਹੈ। ਉਨ੍ਹਾਂ ਆਖਿਆ ਕਿ ਉਹ ਇਸ ਮੁੱਦੇ ਉੱਤੇ ਕੁਝ ਜ਼ਿਆਦਾ ਬੋਲਣਾ ਨਹੀਂ ਚਾਹੁੰਦੇ ਪਰ ਜੇਕਰ ਫਿਰ ਵੀ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਦਬਾਅ ਦਿੱਤੀ ਜਾਂਦੀ ਹੈ। ਇੰਦਰਜੀਤ ਨੇ ਆਖਿਆ ਕਿ ਉਸ ਦੇ ਨਮੂਨੇ ਨਾਲ ਛੇੜਛਾੜ ਕੀਤੀ ਗਈ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …