15 C
Toronto
Saturday, October 18, 2025
spot_img
Homeਕੈਨੇਡਾਯੂਬਾਸਿਟੀ ਦੇ 45ਵੇਂ ਸਾਲਾਨਾ ਮਹਾਨ ਨਗਰ ਕੀਰਤਨ 'ਚ ਸੰਗਤਾਂ ਦੇ ਭਾਰੀ ਇਕੱਠ...

ਯੂਬਾਸਿਟੀ ਦੇ 45ਵੇਂ ਸਾਲਾਨਾ ਮਹਾਨ ਨਗਰ ਕੀਰਤਨ ‘ਚ ਸੰਗਤਾਂ ਦੇ ਭਾਰੀ ਇਕੱਠ ‘ਚ ਅਮਰੀਕਨ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਵੱਲੋਂ ਸੰਗਤਾਂ ਨੂੰ ਸੰਬੋਧਨ

ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਵਿਸ਼ਵ ਪੱਧਰ ‘ਤੇ ਜਾਣੇ ਜਾਂਦੇ ਯੂਬਾ ਸਿਟੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਲਾਨਾ ਮਹਾਨ ਨਗਰ ਕੀਰਤਨ ਵਿੱਚ ਐਤਕਾਂ ਵੀ ਸੰਗਤਾਂ ਦਾ ਅਥਾਹ ਇਕੱਠ ਦੇਖਣ ਨੂੰ ਮਿਲਿਆ। ਭਾਵੇਂ ਕਿ ਅਮਰੀਕਾ ਦੀ ਖੁਫੀਆ ਏਜੰਸੀ ਐਫ ਵੀ ਆਈ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਯੂਬਾ ਸਿਟੀ ਨਗਰ ਕੀਰਤਨ ਵਿੱਚ ਕੋਈ ਬਾਹਰੋਂ ਜਾਂ ਅੰਦਰੋਂ ਸ਼ਰਾਰਤ ਕਰਕੇ ਸੰਗਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਫਿਰ ਵੀ ਇਸ ਦੇ ਬਾਵਜੂਦ ਸੰਗਤਾਂ ਦਾ ਪਿਛਲੇ ਵਰ੍ਹੇ ਨਾਲੋਂ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ। ਇਸ ਦੌਰਾਨ ਪਿਛਲੇ ਵਰ੍ਹੇ ਨਾਲੋਂ ਜਿਆਦਾ ਸਿਕਿਉਰਟੀ ਤੇ ਰਸਤਿਆਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਇਸ ਮੌਕੇ ਘੋੜ ਸਵਾਰ ਸਿਕਿਉਰਟੀ, ਹਵਾਈ ਸਿਕਿਉਰਟੀ ਤੇ ਸਥਾਨਕ ਪੁਲਿਸ ਸ਼ੈਰਫ ਤੇ ਹੋਰ ਖੁਫੀਆ ਏਜੰਸੀਆਂ ਵੀ ਇਸ ਨਗਰ ਕੀਰਤਨ ਵਿੱਚ ਪੈਰਵਾਈ ਕਰਦੀਆਂ ਨਜ਼ਰ ਆਈਆਂ।
ਇਸ ਨਗਰ ਕੀਰਤਨ ਦਾ ਇੰਤਜਾਮ ਕਰੀਬ ਇੱਕ ਮਹੀਨੇ ਤੋਂ ਸ਼ੁਰੂ ਸੀ ਤੇ ਵੱਖ ਵੱਖ ਪੜਾਵਾਂ ਵਿੱਚੋਂ ਗੁਜਰਦਾ ਹੋਇਆ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਸੰਪੰਨ ਹੋ ਗਿਆ। ਸਿੱਖ ਟੈਂਪਲ ਗੁਰਦੁਆਰਾ ਸਾਹਿਬ ਯੂਬਾ ਸਿਟੀ ਦਾ 45ਵੇਂ ਇਸ ਸਲਾਨਾ ਮਹਾਨ ਨਗਰ ਕੀਰਤਨ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ 6 ਸਤੰਬਰ ਤੋਂ ਸ਼ੁਰੂ ਹੋਈ ਤੇ ਤਿੰਨ ਨਵੰਬਰ ਨੂੰ ਨਗਰ ਕੀਰਤਨ ਦੇ ਨਾਲ ਸੰਪੰਨ ਹੋਈ। ਕਰੀਬ ਇੱਕ ਮਹੀਨੇ ਤੋਂ ਰਾਗੀ ਢਾਡੀ ਜਥਿਆਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਅਲਾਹੀ ਬਾਣੀ ਨਾਲ ਜੋੜੀ ਰੱਖਿਆ। ਇਸ ਦੌਰਾਨ ਕੀਰਤਨੀ ਜਥਿਆਂ ਦੇ ਵਿੱਚ ਭਾਈ ਸਿਮਰਨਪ੍ਰੀਤ ਸਿੰਘ ਸ੍ਰੀ ਦਰਬਾਰ ਸਾਹਿਬ, ਭਾਈ ਬਲਵਿੰਦਰ ਸਿੰਘ ਲੋਪੋਕੇ ਸ੍ਰੀ ਦਰਬਾਰ ਸਾਹਿਬ, ਭਾਈ ਜਸਪ੍ਰੀਤ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ, ਕਥਾਵਾਚਕ ਤੌਰ ਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ, ਢਾਡੀ ਤੌਰ ‘ਤੇ ਸਰੂਪ ਸਿੰਘ ਕਡਿਆਣਾ ਆਦਿ ਨੇ ਇਸ ਮਹਾਨ ਧਾਰਮਿਕ ਸਮਾਗਮ ਵਿੱਚ ਹਿੱਸਾ ਪਾਇਆ। ਇਸੇ ਦੌਰਾਨ ਵਿਸ਼ੇਸ਼ ਕੀਰਤਨ ਸਮਾਗਮ 20 ਅਕਤੂਬਰ ਨੂੰ ਕਰੀਬ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹਰ ਰੋਜ਼ ਹੁੰਦਾ ਰਿਹਾ। ਬੱਚਿਆਂ ਦਾ ਵਿਸ਼ੇਸ਼ ਕੀਰਤਨ ਦਰਬਾਰ ਅਕਤੂਬਰ 12 ਅਤੇ 13 ਨੂੰ ਹੋਇਆ ਤੇ ਵਿਸ਼ੇਸ਼ ਢਾਡੀ ਦਰਬਾਰ ਅਤੇ ਸ਼ਹੀਦੀ ਦਿਵਸ 25 ਅਕਤੂਬਰ ਨੂੰ ਮਨਾਇਆ ਗਿਆ, ਰੈਣ ਸਬਾਈ ਕੀਰਤਨ 2 ਨਵੰਬਰ ਨੂੰ ਦਿਨ ਸ਼ਨੀਵਾਰ ਨੂੰ ਕਰਵਾਇਆ ਗਿਆ ਜਿਸ ਵਿੱਚ ਸਮੂਹ ਰਾਗੀ ਢਾਡੀਆਂ ਨੇ ਹਿੱਸਾ ਲਿਆ ਇੱਕ ਨਵੰਬਰ ਦਿਨ ਸ਼ੁਕਰਵਾਰ ਨੂੰ ਵੱਡੀ ਪੱਧਰ ‘ਤੇ ਆਤਿਸ਼ਬਾਜ਼ੀ ਕੀਤੀ ਗਈ।
ਦੋ ਨਵੰਬਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਅਤੇ 2 ਨਵੰਬਰ ਨੂੰ ਹੀ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ। ਤਿੰਨ ਨਵੰਬਰ ਨੂੰ ਭੋਗ ਤੇ ਕੀਰਤਨ ਦਰਬਾਰ ਹੋਇਆ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਜੇ ਦੀਵਾਨਾਂ ਵਿੱਚ ਵੱਖ-ਵੱਖ ਸਿੱਖ ਆਗੂਆਂ ਤੇ ਅਮਰੀਕਨ ਇਲੈਕਟਡ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ।

RELATED ARTICLES

ਗ਼ਜ਼ਲ

POPULAR POSTS