Breaking News
Home / ਕੈਨੇਡਾ / ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋਏ

ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋਏ

80 ਸਕੂਲੀ ਵਿਦਿਆਰਥੀਆਂ ਤੇ ਬਾਲਗਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲਿਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 12 ਮਈ ਨੂੰ ਲਿੰਕਨ ਐੱਮ.ਅਲੈਗਜ਼ੈਂਡਰ ਸੈਕੰਡਰੀ ਸਕੂਲ ਵਿਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ-ਪੂਰਵਕ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਅਤੇ ਬਾਲਗ਼ਾਂ ਦੇ ਬੋਲਣ ਲਈ ਵਿਸ਼ੇ ਵੱਖ-ਵੱਖ ਨਿਰਧਾਰਤ ਕੀਤੇ ਗਏ ਸਨ। ਜਿੱਥੇ ਐੱਸ.ਕੇ. ਤੋਂ ਗਰੇਡ-6 ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇ ‘ਬੱਚਿਆਂ ਦੀਆਂ ਚੰਗੀਆਂ ਆਦਤਾਂ ਦਾ ਵਿਕਾਸ’ ਅਤੇ ‘ਚੰਗਾ ਮਿੱਤਰ’ ਸਨ, ਉੱਥੇ ਉਚੇਰੀਆਂ ਕਲਾਸਾਂ ਦੇ ਵਿਦਿਆਰਥੀਆਂ ਅਤੇ ਬਾਲਗ਼ਾਂ ਲਈ ‘ਬੱਚਿਆਂ ਦੇ ਚੰਗੇ ਆਚਰਣ ਦਾ ਵਿਕਾਸ’ ਅਤੇ ‘ਇਕ ਵਿਅੱਕਤੀ ਨੂੰ ਲੋਕਾਂ ਪ੍ਰਤੀ ਜ਼ਿੰਮੇਂਵਾਰ ਬਨਾਉਣ ਲਈ ਵਿੱਦਿਆ ਦਾ ਯੋਗਦਾਨ’ ਵਰਗੇ ਮੁਸ਼ਕਲ ਵਿਸ਼ੇ ਵੀ ਸਨ। ਇਸ ਮੌਕੇ ਵਾਰਡ ਨੰਬਰ 9-10 ਦੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਪੀਲ ਬੋਰਡ ਦੇ ਵਾਰਡ ਨੰਬਰ 9-10 ਦੇ ਸਕੂਲ-ਟਰੱਸਟੀ ਬਲਬੀਰ ਸੋਹੀ ਉਚੇਚੇ ਤੌਰ ‘ਤੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਲਈ ਪਹੁੰਚੇ ਅਤੇ ਆਪਣੇ ਵਿਚਾਰ ਪੇਸ਼ ਕੀਤੇ।
ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਉਮਰ-ਵਰਗਾਂ ਦੇ ਮੁਕਾਬਲਿਆਂ ਵਿਚ ਜੇਤੂਆਂ ਵਿਚ ਏਕਨੂਰ ਸਿੰਘ ਭੱਠਲ, ਹਰਗੁਨ ਕੌਰ, ਗੁਰਜਾਪ ਸਿੰਘ, ਗੋਵਿੰਦਪ੍ਰੀਤ ਸਿੰਘ, ਇਸ਼ਮੀਤ ਸਿੰਘ, ਅੰਸ਼ਦੀਪ ਕੌਰ, ਰਵੀਨ ਕੌਰ ਢਿੱਲੋਂ, ਅਸ਼ਨੀਰ ਕੌਰ ਮਾਂਗਟ, ਜਗਰੂਪ ਸਿੰਘ, ਪਰਮਵੀਰ ਸਿੰਘ, ਭਵਨੀਤ ਕੌਰ ਪੂਨੀ, ਗੁਰਅੰਜਨ ਸਿੰਘ ਢੀਂਗਰਾ, ਪ੍ਰਮੀਤਪਾਲ ਸਿੰਘ ਢਿੱਲੋਂ, ਗੁਰਨੂਰ ਕੌਰ ਧਾਲੀਵਾਲ, ਮਨਜੋਤ ਕੌਰ ਭੁੱਲਰ, ਹਰਨੂਰ ਕੌਰ, ਚੇਤਨਾਮ ਕੌਰ, ਇੰਦਰਜੀਤ ਕੌਰ, ਜਤਿੰਦਰ ਕੌਰ, ਗੁਰਦਿੱਤ ਸਿੰਘ, ਅਨੀਸ ਕੌਰ ਜੰਮੂ ਤੇ ਕੀਰਤ ਕੌਰ ਸ਼ਾਮਲ ਸਨ, ਜਦ ਕਿ ਇਨ੍ਹਾਂ ਬੁਲਾਰਿਆਂ ਦੀ ਵਿਸ਼ੇ ‘ਤੇ ਪਕੜ ਤੇ ਉਨ੍ਹਾਂ ਦੇ ਬੋਲਣ ਦੀ ਯੋਗਤਾ ਪਰਖਣ ਲਈ ਸੁਖਵਿੰਦਰ ਕੌਰ ਪੂੰਨੀ, ਜਰਨੈਲ ਸਿੰਘ ਬੋਪਾਰਾਏ, ਪ੍ਰਭਜੀਤ ਕੌਰ, ਸਰਬਜੀਤ ਸਿੰਘ, ਗੁਲਸ਼ੇਰ ਸਿੰਘ ਗਿੱਲ, ਗੁਰਦੀਪ ਸਿੰਘ, ਜਤਿੰਦਰ ਕੌਰ ਦਿਓਲ, ਅਜਾਇਬ ਸਿੰਘ ਸਿੱਧੂ, ਰਵਜੋਤ ਕੌਰ ਮਾਂਗਟ, ਜਸਪਾਲ ਸਿੰਘ ਧੌਲ, ਜਗਤਾਰ ਸਿੰਘ ਮਾਨ, ਜਸਵਿੰਦਰ ਕੌਰ, ਡਾ. ਜਤਿੰਦਰ ਰੰਧਾਵਾ, ਡਾ. ਅਰਵਿੰਦਰ ਕੌਰ ਨੇ ਜੱਜਾਂ ਵਜੋਂ ਅਹਿਮ ਭੂਮਿਕਾ ਨਿਭਾਈ। ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਤੇ ਹੋਰਨਾਂ ਭਾਗ ਲੈਣ ਵਾਲਿਆਂ ਨੂੰ ਟਰਾਫ਼ੀਆਂ ਇਨਾਮ ਵਜੋਂ ਦਿੱਤੀਆਂ ਗਈਆਂ। ‘ਪਲੈਨਿਟ ਵੱਨ ਅਰਥ’ ਦੇ ਪ੍ਰਭਜੋਤ ਕੌਰ ਕੈਂਥ ਵੱਲੋਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ੀਕੇਟ ਦਿੱਤੇ ਗਏ। ਪ੍ਰੋਗਰਾਮ ਵਿਚ ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਗੁਰਸ਼ਰਨ ਸਿੰਘ ਜੰਮੂ, ਸੁਰਜੀਤ ਸਿੰਘ ਸਹੋਤਾ, ਨਿਰਮਲ ਸਿੰਘ ਸੰਧੂ ਤੇ ਹੋਰ ਕਈਆਂ ਨੇ ਸ਼ਿਰਕਤ ਕੀਤੀ ਅਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਆਸ਼ੀਰਵਾਦ ਦਿੱਤੀ। ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਡਾ. ਸੁਖਦੇਵ ਸਿੰਘ ਝੰਡ ਨੇ ਵੀ ਪ੍ਰੋਗਰਾਮ ਦੇ ਆਰੰਭ ਵਿਚ ਕੁਝ ਸਮੇਂ ਲਈ ਆਪਣੀ ਹਾਜ਼ਰੀ ਲੁਆਈ ।
ਇਸ ਪ੍ਰੋਗਰਾਮ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜ੍ਹਨ ਲਈ ਪੰਜਾਬ ਚੈਰਿਟੀ ਫ਼ਾਊਡੇਸ਼ਨ ਦੇ ਨਿਸ਼ਕਾਮ ਮੈਂਬਰਾਂ ਬਲਿਹਾਰ ਸਿੰਘ ਨਵਾਂ ਸ਼ਹਿਰ, ਗਗਨਦੀਪ ਸਿੰਘ ਮਹਾਲੋਂ, ਮਨਜਿੰਦਰ ਸਿੰਘ ਥਿੰਦ, ਜਸਬੀਰ ਸਿੰਘ ਪਾਬਲਾ, ਅਜਾਇਬ ਸਿੰਘ ਸਿੱਧੂ, ਡਾ. ਗੁਰਨਾਮ ਸਿੰਘ ਢਿੱਲੋਂ ਅਤੇ ਗੁਰਜੀਤ ਸਿੰਘ ਨੇ ਆਪਣਾ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਵੱਲੋਂ ਸਮੂਹ ਪੰਜਾਬੀ ਕਮਿਊਨਿਟੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਵੱਡੀ ਗਿਣਤੀ ਵਿਚ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਨਾਲ਼ ਲਿਆਂਦਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …