2.8 C
Toronto
Thursday, January 8, 2026
spot_img
Homeਹਫ਼ਤਾਵਾਰੀ ਫੇਰੀਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 30 ਲਾਸ਼ਾਂ...

ਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 30 ਲਾਸ਼ਾਂ ਬਰਾਮਦ

ਵਾਸ਼ਿੰਗਟਨ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਇਕ ਯਾਤਰੀ ਜਹਾਜ਼ ਅਤੇ ਫੌਜ ਦੇ ਇਕ ਹੈਲੀਕਾਪਟਰ ਦੀ ਆਪਸ ਵਿਚ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਜਹਾਜ਼ ਅਤੇ ਹੈਲੀਕਾਪਟਰ ਦੋਵੇਂ ਹੀ ਨਦੀ ਵਿਚ ਡਿੱਗ ਗਏ।
ਇਸ ਜਹਾਜ਼ ਵਿਚ 4 ਕਰੂ ਮੈਂਬਰਾਂ ਸਣੇ 64 ਵਿਅਕਤੀ ਸਵਾਰ ਸਨ। ਵਾਸ਼ਿੰਗਟਨ ਦੇ ਫਾਇਰ ਵਿਭਾਗ ਦੇ ਮੁਤਾਬਕ ਇਹ ਹਾਦਸਾ ਰੋਨਾਲਡ ਰੀਗਨ ਏਅਰਪੋਰਟ ਦੇ ਨੇੜੇ ਵਾਪਰਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਹੈਲੀਕਾਪਟਰ ਵਿਚ 3 ਵਿਅਕਤੀ ਸਵਾਰ ਸਨ। ਅਮਰੀਕੀ ਏਅਰਲਾਈਨਜ਼ ਦਾ ਜੈਟ ਕਨਸਾਸ ਤੋਂ ਵਾਸ਼ਿੰਗਟਨ ਜਾ ਰਿਹਾ ਸੀ ਅਤੇ ਕੰਪਨੀ ਨੇ ਇਸ ਹਾਦਸੇ ਸਬੰਧੀ ਪੁਸ਼ਟੀ ਵੀ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 30 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਹੈ।

 

RELATED ARTICLES
POPULAR POSTS