7.6 C
Toronto
Monday, November 3, 2025
spot_img
Homeਹਫ਼ਤਾਵਾਰੀ ਫੇਰੀ'ਪਰਵਾਸੀ ਪਲੱਸ ਰੇਡੀਓ' ਨੇ ਪੂਰਾ ਕੀਤਾ ਇੱਕ ਸਾਲ

‘ਪਰਵਾਸੀ ਪਲੱਸ ਰੇਡੀਓ’ ਨੇ ਪੂਰਾ ਕੀਤਾ ਇੱਕ ਸਾਲ

ਟੋਰਾਂਟੋ : ਅਸੀਂ ਆਪਣੇ ਪਾਠਕਾਂ, ਸਰੋਤਿਆਂ ਅਤੇ ਦਰਸ਼ਕਾਂ ਨਾਲ ਇਹ ਖ਼ਬਰ ਬੜੀ ਖੁਸ਼ੀ ਨਾਲ ਸਾਂਝੀ ਕਰ ਰਹੇ ਹਾਂ ਕਿ ਤੁਸੀਂ 1350 ਏ ਐਮ ਸਟੇਸ਼ਨ ‘ਤੇ ਹਰ ਰੋਜ਼ ਦੁਪਹਿਰ 1 ਤੋਂ 2 ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਪਰਵਾਸੀ ਪਲੱਸ ਨੇ ਆਪਣੇ ਇੱਕ ਸਾਲ ਦਾ ਸਫਰ ਪੂਰਾ ਕਰ ਲਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ‘ਪਰਵਾਸੀ’ ਮੀਡੀਆ ਗਰੁੱਪ ਵਲੋਂ ਇਹ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਸੀ। ਜਿਸ ਨੂੰ ਮੀਨਾਕਸ਼ੀ ਸੈਣੀ ਹੋਰੀਂ ਹਰ ਰੋਜ਼ ਹੋਸਟ ਕਰਦੇ ਹਨ। ਇਸ ਵਿੱਚ ”ਹੋਮ, ਹੈਲਥ ਅਤੇ ਹੈੱਪੀਨੈੱਸ” ਦੇ ਤਹਿਤ ਘਰ, ਸਿਹਤ, ਕਾਰੋਬਾਰ, ਰਾਜਨੀਤੀ ਅਤੇ ਸਮਾਜਿਕ ਗਤੀਵਿਧੀਆਂ ਤੋਂ ਇਲਾਵਾ ਕੋਵਿਡ-19 ਨਾਲ ਸਬੰਧਤ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਰੇਡੀਓ ਤੋਂ ਇਲਾਵਾ ‘ਪਰਵਾਸੀ ਟੀਵੀ’ ਅਤੇ ‘ਪਰਵਾਸੀ ਐਪ’ ‘ਤੇ ਵੀ ਲਾਈਵ ਦੇਖ ਸਕਦੇ ਹੋ। ਅਦਾਰਾ ‘ਪਰਵਾਸੀ’ ਵੱਲੋਂ ਆਪਣੇ ਬਿਜ਼ਨਸ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਕੋਵਿਡ-19 ਦੇ ਔਖੇ ਸਮੇਂ ਵਿੱਚ ਵੀ ਇਸ ਪ੍ਰੋਗਰਾਮ ਵਿਚ ਆਪਣੇ ਇਸ਼ਤਿਹਾਰ ਦੇ ਕੇ ਸਾਨੂੰ ਸਹਿਯੋਗ ਦਿੱਤਾ।
ਟਾਪ 8@8 ਹੁਣ ਹਫਤੇ ਦੇ ਸੱਤੇ ਦਿਨ
ਅਸੀਂ ਇਹ ਖ਼ਬਰ ਵੀ ਆਪਣੇ ਦਰਸ਼ਕਾਂ ਨਾਲ ਬੜੀ ਖੁਸ਼ੀ ਨਾਲ ਸਾਂਝੀ ਕਰ ਰਹੇ ਹਾਂ ਕਿ ਵੀਕੈਂਡ ‘ਤੇ ਪਰਵਾਸੀ ਟੀਵੀ ‘ਤੇ ਪੇਸ਼ ਕੀਤਾ ਜਾਣ ਵਾਲਾ ਟਾਪ 8@8 ਸ਼ੋਅ ਹੁਣ ਹਫ਼ਤੇ ਦੇ ਸੱਤੇ ਦਿਨ ਪੇਸ਼ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸ਼ੁੱਕਰਵਾਰ ਰਜਿੰਦਰ ਸੈਣੀ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਹਨ ਅਤੇ ਵੀਕੈਂਡ ‘ਤੇ ਗਗਨਦੀਪ ਇਹ ਸ਼ੋਅ ਪੇਸ਼ ਕਰਦੇ ਹਨ। ਇਸ ਵਿਚ ਦਿਨ ਭਰ ਦੀਆਂ 8 ਅਹਿਮ ਖ਼ਬਰਾਂ, ਕੁੱਝ ਖ਼ਾਸ ਹਸਤੀਆਂ ਨਾਲ ਮੁਲਾਕਾਤਾਂ ਅਤੇ ਦੋਹਾਂ ਰੇਡੀਓ ਪ੍ਰੋਗਰਾਮਾਂ ਵਿੱਚ ਦਿਨ ਵੇਲੇ ਪੇਸ਼ ਕੀਤੀਆਂ ਗਈਆਂ ਕੁਝ ਅਹਿਮ ਖ਼ਬਰਾਂ ਨੂੰ ਮੁੜ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਕਿਸੇ ਵੀ ਹੋਰ ਜਾਣਕਾਰੀ ਲਈ ਅਦਾਰਾ ‘ਪਰਵਾਸੀ’ ਦੇ ਮੁੱਖ ਦਫਤਰ ਨਾਲ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS