20.6 C
Toronto
Monday, August 31, 2026
spot_img
Homeਹਫ਼ਤਾਵਾਰੀ ਫੇਰੀਰਾਹੁਲ ਗਾਂਧੀ ਨੇ ਖੇਤ ਵਿਚ ਕੱਦੂ ਕਰਕੇ ਝੋਨਾ ਲਾਇਆ

ਰਾਹੁਲ ਗਾਂਧੀ ਨੇ ਖੇਤ ਵਿਚ ਕੱਦੂ ਕਰਕੇ ਝੋਨਾ ਲਾਇਆ

ਰਾਹੁਲ ਗਾਂਧੀ ਨੇ ਖੇਤ ਵਿਚ ਕੱਦੂ ਕਰਕੇ ਝੋਨਾ ਲਾਇਆਕਾਂਗਰਸੀ ਆਗੂ ਵੱਲੋਂ ਸੋਨੀਪਤ ਦੇ ਪਿੰਡ ਮਦੀਨਾ ਦਾ ਦੌਰਾ; ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਚਿੰਤਾਵਾਂ ਬਾਰੇ ਕੀਤੀ ਗੱਲਬਾਤ
ਚਲਾਇਆ।” ਵਿਧਾਇਕ ਨੇ ਕਿਹਾ, ”ਸਾਨੂੰ ਉਨ੍ਹਾਂ ਦੇ ਦੌਰੇ ਬਾਰੇ ਅਗਾਊਂ ਜਾਣਕਾਰੀ ਨਹੀਂ ਸੀ ਪਰ ਅਸੀਂ ਅਤੀਤ ਵਿੱਚ ਵੀ ਉਨ੍ਹਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਭਾਵੇਂ ਉਹ ਟਰੱਕ ਡਰਾਈਵਰ ਹੋਣ, ਮਹਿਲਾਵਾਂ, ਵਿਦਿਆਰਥੀ ਅਤੇ ਹੋਰ ਵਰਗਾਂ ਦੇ ਲੋਕ ਹੋਣ, ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਜਾਣਨ ਲਈ ਇਸ ਤਰ੍ਹਾਂ ਅਣਅਧਿਕਾਰਿਤ ਪੜਾਅ ਕਰਦੇ ਦੇਖਿਆ ਹੈ।” ਰਾਹੁਲ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾਂਦੇ ਸਮੇਂ ਵੀ ਇਸ ਪਿੰਡ ਵਿੱਚ ਰੁਕੇ ਸਨ। ਕਾਂਗਰਸ ਦੇ ਟਵਿੱਟਰ ਹੈਂਡਲ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਰਾਹੁਲ ਗਾਂਧੀ ਆਪਣੀ ਚਰਚਿਤ ਸਫੈਦ ਟੀ-ਸ਼ਰਟ ਅਤੇ ਟਰਾਊਜ਼ਰ ਵਿੱਚ ਨਜ਼ਰ ਆਏ। ਬੜੌਦਾ ਤੋਂ ਵਿਧਾਇਕ ਨਰਵਾਲ ਨੇ ਦੱਸਿਆ ਕਿ ਰਾਹੁਲ ਨੇ ਪਿੰਡ ਵਾਸੀਆਂ ਤੇ ਕਿਸਾਨਾਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਗੱਲਬਾਤ ਕੀਤੀ।
ਰਾਹੁਲ ਦੇ ਦੌਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ: ਵਿੱਜ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸੋਨੀਪਤ ਜ਼ਿਲ੍ਹੇ ਦੇ ਮਦੀਨਾ ਪਿੰਡ ਦੇ ਖੇਤਾਂ ਵਿੱਚ ਕੱਦੂ ਕਰਕੇ ਝੋਨਾ ਲਾਉਣ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਇੱਕ ਦਿਨ ਦੀ ਦਿਹਾੜੀ ਬਚੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਰਾਹੁਲ ਗਾਂਧੀ ਦੇ ਝੋਨਾ ਲਾਉਣ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਦੌਰੇ ਬਾਰੇ ਸੂਬਾ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਸੁਰੱਖਿਆ ਦੇ ਲਿਹਾਜ਼ ਨਾਲ ਇਹ ਵੱਡਾ ਜ਼ੋਖ਼ਮ ਹੈ। ਵਿੱਜ ਅੰਬਾਲਾ ਕੈਂਟ ਦੇ ਰੈਸਟ ਹਾਊਸ ਵਿੱਚ ਜਨਤਾ ਦਰਬਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮਦੀਨਾ ਪਿੰਡ ਵਿਚ ਆਉਣ ਬਾਰੇ ਹਰਿਆਣਾ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਅਜਿਹੀ ਉਕਾਈ ਉਹ ਪਹਿਲਾਂ ਵੀ ਕਰ ਚੁੱਕੇ ਹਨ ਜਦੋਂ ਉਹ ਇਕ ਟਰੱਕ ਵਿਚ ਬੈਠ ਕੇ ਅੰਬਾਲਾ ਤੋਂ ਚੰਡੀਗੜ੍ਹ ਤੱਕ ਗਏ ਸਨ।

 

RELATED ARTICLES
POPULAR POSTS