24.7 C
Toronto
Wednesday, August 12, 2026
spot_img
Homeਹਫ਼ਤਾਵਾਰੀ ਫੇਰੀਐਡਮਿੰਟਨ 'ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ; ਪੰਜਾਬੀ ਬਜ਼ੁਰਗ ਜੋੜੇ ਦੀ ਮੌਤ

ਐਡਮਿੰਟਨ ‘ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ; ਪੰਜਾਬੀ ਬਜ਼ੁਰਗ ਜੋੜੇ ਦੀ ਮੌਤ

ਐਡਮਿੰਟਨ ‘ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ; ਪੰਜਾਬੀ ਬਜ਼ੁਰਗ ਜੋੜੇ ਦੀ ਮੌਤਐਡਮਿੰਟਨ/ਪਰਵਾਸੀ ਨਿਊਜ਼ : ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਅਤੇ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਨਾਲ ਸਬੰਧਤ ਇੱਕ ਬਜ਼ੁਰਗ ਜੋੜੇ ਦੀ ਜਾਨ ਲੈ ਲਈ ਹੈ। ਇਸ ਭਿਆਨਕ ਹਾਦਸੇ ਕਾਰਨ ਜਿੱਥੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਹੈ, ਉੱਥੇ ਹੀ ਪਿੰਡ ਆਲੀਵਾਲ ਸਮੇਤ ਪੂਰੇ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਦਰਦਨਾਕ ਘਟਨਾ ਐਡਮਿੰਟਨ ਸ਼ਹਿਰ ਦੇ 132 ਐਵੇਨਿਊ ਅਤੇ 82 ਸਟਰੀਟ ਦੇ ਨਜ਼ਦੀਕ ਵਾਪਰੀ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬਜ਼ੁਰਗਾਂ ਦੀ ਪਛਾਣ 82 ਸਾਲਾ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ 80 ਸਾਲਾ ਪਤਨੀ ਸੁਰਿੰਦਰ ਕੌਰ ਵਜੋਂ ਹੋਈ ਹੈ। ਮ੍ਰਿਤਕ ਜੋੜੇ ਦੇ ਭਤੀਜੇ ਜਗਪਲ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੇਜਰ ਸਿੰਘ ਭੰਡਾਲ ਦੀ ਦੇਹ ਦੀ ਪਛਾਣ ਐਡਮਿੰਟਨ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕਰ ਲਈ ਗਈ ਹੈ, ਜਦਕਿ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਅੱਗ ਦੀਆਂ ਲਪਟਾਂ ਵਿੱਚ ਘਿਰੀ ਇਮਾਰਤ ਦੇ ਅੰਦਰ ਹੀ ਫਸ ਗਏ ਸਨ। ਪਰਿਵਾਰ ਅਨੁਸਾਰ ਮੇਜਰ ਸਿੰਘ ਭੰਡਾਲ ਅਤੇ ਸੁਰਿੰਦਰ ਕੌਰ ਪਿਛਲੇ ਕਾਫੀ ਸਮੇਂ ਤੋਂ ਐਡਮਿੰਟਨ ਵਿੱਚ ਆਪਣੀ ਧੀ ਸੰਦੀਪ ਕੌਰ ਕੋਲ ਰਹਿ ਰਹੇ ਸਨ। ਕਿਸੇ ਨੇ ਚਿੱਤ-ਚੇਤੇ ਵੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਇੱਕ ਭਿਆਨਕ ਅਗਨੀਕਾਂਡ ਉਨ੍ਹਾਂ ਦੀ ਜ਼ਿੰਦਗੀ ਦਾ ਦੁਖਦ ਅੰਤ ਕਰ ਦੇਵੇਗਾ। ਜਿਵੇਂ ਹੀ ਇਸ ਘਟਨਾ ਦੀ ਖਬਰ ਪੰਜਾਬ ਵਿਚ ਲੁਧਿਆਣਾ ਜ਼ਿਲ੍ਹੇ ਪਿੰਡ ਆਲੀਵਾਲ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਥਾਨਕ ਲੋਕਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।

RELATED ARTICLES
POPULAR POSTS