Breaking News
Home / ਹਫ਼ਤਾਵਾਰੀ ਫੇਰੀ / ਪਰਵਾਸੀ ਮੀਡੀਆ ਨੇ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਦਾ ਦਿੱਤਾ ਵੇਰਵਾ

ਪਰਵਾਸੀ ਮੀਡੀਆ ਨੇ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਦਾ ਦਿੱਤਾ ਵੇਰਵਾ

ਟਰੱਕ ਡਰਾਈਵਰ ਪਾ ਰਹੇ ਹਨ ਵੱਡਾ ਯੋਗਦਾਨ ਉਨ੍ਹਾਂ ਦੀ ਮਿਹਨਤ ਨੂੰ ਮੈਂ ਸਲਾਮ ਕਰਦੀ ਹਾਂ : ਟਰਾਂਸਪੋਰਟ ਮੰਤਰੀ ਮਲਰੋਨੀ
ਮਸੀਸਾਗਾ/ਪਰਵਾਸੀ ਬਿਊਰੋ : ਓਨਟਾਰੀਓ ਦੀ ਟਰਾਂਸਪੋਰਟ ਮੰਤਰੀ ਕੈਰੋਲੀਨ ਮਲਰੋਨੀ ਦਾ ਕਹਿਣਾ ਹੈ ਕਿ ਇਸ ਕੋਵਿਡ 19 ਦੇ ਸੰਕਟ ਸਮੇਂ ਉਹ ਟਰੱਕ ਡਰਾਈਵਰਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਨ।
ਲੰਘੇ ਬੁੱਧਵਾਰ ਨੂੰ ਪਰਵਾਸੀ ਰੇਡਿਓ ‘ਤੇ ਹੋਸਟ ਰਜਿੰਦਰ ਸੈਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰਾ ਸੰਸਾਰ ਹੀ ਸੰਕਟ ਵਿੱਚ ਹੈ, ਜਿਸ ਨਾਲ ਨਿਪਟਣ ਲਈ ਜਿੱਥੈ ਫਰੰਟ ਲਾਈਨ ਵਰਕਰ ਚੰਗਾ ਕੰਮ ਕਰ ਰਹੇ ਹਨ। ਉਥੇ ਸਾਡੇ ਘਰਾਂ ਤੱਕ ਖਾਣਾ ਪਹੁੰਚਾਉਣ ਵਿੱਚ ਟਰੱਕਿੰਗ ਇੰਡਸਟਰੀ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਉਨ੍ਹਾਂ ਕੋਲ ਟਰੱਕ ਡਰਾਈਵਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਰਜਿੰਦਰ ਸੈਣੀ ਹੋਰਾਂ ਕਿਹਾ ਕਿ ਜਿੱਥੇ 5 ਤੋਂ 6 ਹਜ਼ਾਰ ਮਹੀਨਾ ਕਮਾਉਣ ਵਾਲੇ ਟਰੱਕ ਡਰਾਈਵਰਾਂ ਦੀਆਂ ਤਨਖਾਹ 3000 ਡਾਲਰ ਤੱਕ ਰਹਿ ਗਈ ਹੈ ਅਤੇ ਉਪਰੋਂ ਉਨ੍ਹਾਂ ਵੱਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜ਼ੋਖ਼ਮ ਵਿੱਚ ਪਾ ਕੇ ਕੰਮ ਤਾਂ ਕੀਤਾ ਜਾ ਰਿਹਾ ਹੈ। ਪਰੰਤੂ ਸਰਕਾਰ ਵੱਲੋਂ ਇਸ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਰਜਿੰਦਰ ਸੈਣੀ ਹੋਰਾਂ ਡਰਾਈਵਰਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਇੰਸ਼ੋਰੈਂਸ ਦੇਣ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਯਕੀਨ ਦੁਆਇਆ ਕਿ ਇਨ੍ਹਾਂ ਮੰਗਾਂ ਬਾਰੇ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਕਈ ਰੈਸਟੋਰੈਂਟ ਅਤੇ ਦਫਤਰ ਡਰਾਈਵਰਾਂ ਨੂੰ ਅਜੇ ਵੀ ਵਾਸ਼ਰੂਮ ਵਰਤਣ ਦੀ ਇਜਾਜ਼ਤ ਨਹੀਂ ਦੇ ਰਹੇ, ਜੋ ਕਿ ਉਨ੍ਹਾਂ ਦੀ ਵੱਡੀ ਮੰਗ ਹੈ। ਮੰਤਰੀ ਨੇ ਕਿਹਾ ਕਿ ਇਹ ਬਿਲਕੁਲ ਸਹਿਣਯੋਗ ਗੱਲ ਨਹੀਂ ਹੈ ਕਿ ਡਰਾਈਵਰਾਂ ਨੂੰ ਇਸ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਡਰਾਈਵਰ ਐਸੇ ਰੈਸਟੋਰੈਂਟ ਜਾਂ ਦਫਤਰ ਦੀ ਉਨ੍ਹਾਂ ਨੂੰ ਜਾਂ ਕਿਸੇ ਵੀ ਐਮਪੀਪੀ ਨੂੰ ਤਸਵੀਰ ਖਿੱਚ ਕੇ ਭੇਜ ਸਕਦਾ ਹੈ। ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਅੰਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਓਨਟੈਰਿਓ ਸਰਕਾਰ ਨੇ ਟਰੱਕ ਡਰਾਈਵਰਾਂ ਦੀ ਸਹੂਲਤ ਲਈ 511 ਐਪ ਸ਼ੁਰੂ ਕੀਤਾ ਹੈ, ਜਿਸ ਨੂੰ ਵਰਤ ਕੇ ਉਨ੍ਹਾਂ ਨੂੰ ਮੌਸਮ, ਟਰੈਫਿਕ ਅਤੇ ਕਈ ਹੋਰ ਤਰਾ੍ਹਂ ਦੀ ਜਾਣਕਾਰੀ ਮਿਲ ਸਕਦੀ ਹੈ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …