ਢੀਂਡਸਿਆਂ ਖਿਲਾਫ ਬਾਦਲਾਂ ਨੇ ਵੀ ਕੀਤਾ ਸੀ ਸ਼ਕਤੀ ਪ੍ਰਦਰਸ਼ਨ
ਮੁਹਾਲੀ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜਵਾਬ ਦੇਣ ਲਈ ਟਕਸਾਲੀ ਅਕਾਲੀ ਦਲ ਪੰਜਾਬ ਵਿਚ ਰੈਲੀਆਂ ਕਰੇਗਾ। ਇਸ ਸਬੰਧੀ ਸੇਵਾ ਸਿੰਘ ਸੇਖਵਾਂ ਨੇ ਮੁਹਾਲੀ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਰੈਲੀਆਂ ਦਾ ਅਗਾਜ਼ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਤਰਨਤਾਰਨ ਤੋਂ ਕੀਤਾ ਜਾਵੇਗਾ ਅਤੇ ਸੰਗਰੂਰ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਰੈਲੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸੰਗਰੂਰ ਵਿਚ ਬਾਦਲਾਂ ਵਲੋਂ ਢੀਂਡਸਿਆਂ ਖਿਲਾਫ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਅਤੇ ਰੱਜ ਕੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਆਲੋਚਨਾ ਕੀਤੀ ਸੀ। ਜ਼ਿੰਦਗੀ ਦਾ ਬਹੁਤਾ ਹਿੱਸਾ ਬਾਦਲਾਂ ਨਾਲ ਚੱਲਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਬਾਦਲ ਨੇ ਗੱਦਾਰ ਅਤੇ ਤਾਨਾਸ਼ਾਹ ਦੱਸਿਆ। ਧਿਆਨ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿਆਦਾਤਰ ਕਾਂਗਰਸ ਦੇ ਖਿਲਾਫ ਬੋਲਿਆ ਅਤੇ ਬਾਕੀ ਬੁਲਾਰਿਆਂ ਨੇ ਢੀਂਡਸਿਆਂ ਨੂੰ ਨਿਸ਼ਾਨਾ ਬਣਾਇਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੇ ਹੁਣ ਟਕਸਾਲੀਆਂ ਨਾਲ ਸਾਂਝ ਪਾਈ ਹੋਈ ਹੈ।
Check Also
ਪੰਜਾਬ ਕਾਂਗਰਸ ’ਚ ਗੁੱਟਬਾਜ਼ੀ ਵਧੀ – ਰਾਜਾ ਵੜਿੰਗ ਨੇ ਦੋ ਆਗੂਆਂ ਦੀ ਪਾਰਟੀ ’ਚ ਵਾਪਸੀ ਤੋਂ ਕੀਤਾ ਇਨਕਾਰ
ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੋ ਆਗੂਆਂ ਨੂੰ ਮੁੜ ਕਾਂਗਰਸ ਪਾਰਟੀ …