Breaking News
Home / ਪੰਜਾਬ / ‘ਆਪ’ ਸਰਕਾਰ ’ਚ ਅਫ਼ਸਰਾਂ ਦੀ ਮਨਮਾਨੀ

‘ਆਪ’ ਸਰਕਾਰ ’ਚ ਅਫ਼ਸਰਾਂ ਦੀ ਮਨਮਾਨੀ

ਬਦਲੀਆਂ ਤੋਂ ਬਾਅਦ ਵੀ ਨਹੀਂ ਛੱਡ ਰਹੇ ਅਹੁਦੇ
16 ਜੂਨ ਨੂੰ ਬਦਲੇ ਗਏ ਸਨ 206 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰੈਵੇਨਿਊ ਵਿਭਾਗ ’ਚ ਬਦਲੀਆਂ ਤੋਂ ਬਾਅਦ ਵੀ ਅਫ਼ਸਰ ਕੁਰਸੀ ਛੱਡਣ ਲਈ ਤਿਆਰ ਨਹੀਂ ਅਤੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਹਨ। ਲੰਘੀ 16 ਜੂਨ ਨੂੰ 206 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ ਪ੍ਰੰਤੂ ਉਨ੍ਹਾਂ ਵੱਲੋਂ ਹਾਲੇ ਤੱਕ ਚਾਰਜ ਨਹੀਂ ਛੱਡਿਆ ਗਿਆ। ਇਸ ਦਾ ਪਤਾ ਚਲਦੇ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰਕਤ ਵਿਚ ਆ ਗਈ। ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ ਅਫ਼ਸਰਾਂ ਦੀਆਂ ਬਦਲੀਆਂ ਹੋਈਆਂ ਹਨ ਉਹ ਤੁਰੰਤ ਪ੍ਰਭਾਵ ਨਾਲ ਆਪਣਾ ਚਾਰਜ ਛੱਡਣ ਅਤੇ ਨਵੇਂ ਸਟੇਸ਼ਨ ’ਤੇ ਜਾ ਕੇ ਆਪਣੀ ਡਿਊਟੀ ਜੁਆਇਨ ਕਰਨ। ਪੰਜਾਬ ਸਰਕਾਰ ਵੱਲੋਂ ਨਾਲ ਹੀ ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਾਰੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਤੋਂ ਇਲਾਵਾ ਹਰ ਕਰਮਚਾਰੀ ਸਮੇਂ ਸਿਰ ਦਫ਼ਤਰ ਪਹੰੁਚੇ। ਜੇਕਰ ਕਿਸੇ ਕਰਮਚਾਰੀ ਨੇ ਕੰਮ ਦੇ ਸਬੰਧ ਵਿਚ ਕਿਤੇ ਬਾਹਰ ਜਾਣਾ ਹੋਵੇ ਤਾਂ ਉਹ ਕਰਮਚਾਰੀ ਆਪਣੀ ਰਿਪੋਰਟ ਮੂਵਮੈਂਟ ਰਜਿਸਟਰ ਵਿਚ ਦਰਜ ਕਰੇ, ਤਾਂ ਕਿ ਉਸ ਬਾਰੇ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਨਾ ਆਗਿਆ ਲਏ ਸਟੇਸ਼ਨ ਯਾਨੀ ਤਾਇਨਾਤੀ ਦਾ ਜ਼ਿਲ੍ਹਾ ਨਾ ਛੱਡਣ ਲਈ ਵੀ ਕਿਹਾ ਗਿਆ ਹੈ।

 

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …