-11 C
Toronto
Wednesday, January 21, 2026
spot_img
Homeਭਾਰਤਮਹਾਰਾਸ਼ਟਰ ’ਚ ਊਧਵ ਠਾਕਰੇ ਸਰਕਾਰ ’ਤੇ ਸੰਕਟ ਦੇ ਬੱਦਲ

ਮਹਾਰਾਸ਼ਟਰ ’ਚ ਊਧਵ ਠਾਕਰੇ ਸਰਕਾਰ ’ਤੇ ਸੰਕਟ ਦੇ ਬੱਦਲ

ਸੁਪਰੀਮ ਕੋਰਟ ’ਚ ਪਹੁੰਚਿਆ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਵਿਚ 22 ਜੂਨ ਤੋਂ ਸ਼ੁਰੂ ਹੋਇਆ ਸਿਆਸੀ ਘਮਾਸਾਣ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ ਅਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। ਇਸੇ ਦੌਰਾਨ ਸ਼ਿਵ ਸੈਨਾ ਦੀ ਊਧਵ ਠਾਕਰੇ ਸਰਕਾਰ ਦੇ ਸਾਹਮਣੇ ਆਖਰਕਾਰ ਫਲੋਰ ਟੈਸਟ ਦੀ ਚੁਣੌਤੀ ਆ ਹੀ ਗਈ ਹੈ। ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਰਾਤ ਅਵਿਸ਼ਵਾਸ ਮਤੇ ਦੀ ਚਿੱਠੀ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਦੇ ਦਿੱਤੀ ਸੀ। ਉਸ ਤੋਂ ਬਾਅਦ ਕੋਸ਼ਿਆਰੀ ਨੇ ਭਲਕੇ ਵੀਰਵਾਰ 30 ਜੂਨ ਨੂੰ ਮਹਾਰਾਸ਼ਟਰ ਸਰਕਾਰ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਹੈ। ਹੁਣ ਸ਼ਿਵ ਸੈਨਾ ਫਲੋਰ ਟੈਸਟ ਦੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਈ ਹੈ। ਸ਼ਿਵ ਸੈਨਾ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ 16 ਬਾਗੀ ਵਿਧਾਇਕਾਂ ਨੂੰ ਲੰਘੀ 21 ਜੂਨ ਨੂੰ ਹੀ ਆਯੋਗ ਕਰਾਰ ਦਿੱਤਾ ਜਾ ਚੁੱਕਾ ਹੈ। ਇਸਦੇ ਚੱਲਦਿਆਂ ਇਨ੍ਹਾਂ ਦੀ ਵੋਟ ਨਾਲ ਬਹੁਮਤ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਰੋਧੀ ਗੁੱਟ ਦੇ ਆਗੂ ਏਕਨਾਥ ਸ਼ਿੰਦੇ ਅਤੇ ਭਾਜਪਾ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਮੰਥਨ ਵੀ ਚੱਲ ਰਿਹਾ ਹੈ। ਭਾਜਪਾ ਨੇ ਸ਼ਿੰਦੇ ਗੁੱਟ ਨੂੰ 8 ਕੈਬਨਿਟ ਅਤੇ 5 ਰਾਜ ਮੰਤਰੀ ਬਣਾਉਣ ਦਾ ਆਫਰ ਦਿੱਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡਿਪਟੀ ਮੁੱਖ ਮੰਤਰੀ ਲਈ ਏਕਨਾਥ ਸ਼ਿੰਦੇ ਦਾ ਨਾਮ ਰੱਖਿਆ ਗਿਆ ਹੈ।

 

RELATED ARTICLES
POPULAR POSTS