ਮਾਨਸਾ/ਬਿਊਰੋ ਨਿਊਜ਼ : ਮਾਨਸਾ ਦਾ ਇਕ ਨੌਜਵਾਨ ਕੌਣ ਬਣੇਗਾ ਕਰੋੜਪਤੀ ’ਚ ਪਹੁੰਚਿਆ ਹੈ। ਉਸ ਨੇ ਕੌਣ ਬਣੇਗਾ ਕਰੋੜਪਤੀ ਵਿਚ 12 ਸਵਾਲਾਂ ਦੇ ਜਵਾਬ ਦੇ ਕੇ ਅਨੇਕਾਂ ਇਨਾਮ ਜਿੱਤੇ ਅਤੇ ਫਿਲਮ ਅਦਾਕਾਰ ਅਮਿਤਾਭ ਬੱਚਨ ਨਾਲ ਆਪਣੇ ਕਈ ਅਨੁਭਵ ਸਾਂਝੇ ਕੀਤੇ। ਪੰਜਾਬ ਐਂਡ ਸਿੰਧ ਬੈਂਕ ਮਾਨਸਾ ਵਿਖੇ ਲੋਨ ਅਫ਼ਸਰ ਦੀ ਨੌਕਰੀ ਕਰ ਰਿਹਾ ਦੋਵੇਂ ਲੱਤਾਂ ਤੋਂ ਦਿਵਿਆਂਗ ਅਰੁਣ ਸਿੰਗਲਾ ਪੁੱਤਰ ਮਦਨ ਲਾਲ ਸਿੰਗਲਾ ਨੇ ਕੌਣ ਬਣੇਗਾ ਕਰੋੜਪਤੀ ਵਿਚ ਅਨੇਕ ਸਵਾਲਾਂ ਅਤੇ ਚੁਣੌਤੀਆਂ ਬਾਅਦ ਫਲਿਮ ਅਦਾਕਾਰ ਅਮਿਤਾਭ ਬਚਨ ਨਾਲ ਆਹਮਣੇ ਸਾਹਮਣੇ ਬੈਠ ਕੇ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਹਨ। ਉਸ ਨੇ ਕਿਹਾ ਕਿ ਜ਼ਿੰਦਗੀ ਨੂੰ ਉਸ ਨੇ ਹਮੇਸ਼ਾ ਚੁਣੌਤੀਆਂ ਵਾਂਗ ਲਿਆ ਅਤੇ ਕਦੇ ਵੀ ਖੁਦ ਨੂੰ ਅਪਾਹਜ ਨਹੀਂ ਸਮਝਿਆ। ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਉਸ ਨਾਲ ਇਕ ਬਿਮਾਰੀ ਗ੍ਰਸਤ ਵਿਅਕਤੀ ਦੀ ਜ਼ਿੰਦਗੀ ਤੇ ਬਣੀ ਫਿਲਮ ਵਜ਼ੀਰ ਦੀ ਕਹਾਣੀ ਸਾਂਝੀ ਕੀਤੀ ਅਤੇ ਉਸ ਨੂੰ ਹੌਂਸਲਾ ਦਿੱਤਾ। ਅਮਿਤਾਭ ਬੱਚਨ ਨੇ ਦੋਵੇਂ ਲੱਤਾਂ ਤੋਂ ਦਿਵਿਆਂਗ ਅਰੁਣ ਸਿੰਗਲਾ ਦੇ ਕੌਣ ਬਣੇਗਾ ਕਰੋੜਪਤੀ ਵਿਚ ਪਹੁੰਚਣ ਤੇ ਖੁਸ਼ੀ ਸਾਂਝੀ ਕਰਦਿਆਂ ਉਸ ਨੂੰ ਇਕ ਹਿੰਮਤੀ ਅਤੇ ਜੁਝਾਰੂ ਨੌਜਵਾਨ ਦੱਸਿਆ।
Check Also
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਜੇਲ੍ਹ ’ਚੋਂ ਰਿਹਾਅ ਹੋਏ
20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ …