‘ਆਪ’ ਵਿਧਾਇਕਾਂ ਨੇ ਸਦਨ ‘ਚ ਮੈਨੂੰ ਲੱਤਾਂ ਮਾਰੀਆਂ ਤੇ ਕੇਜਰੀਵਾਲ ਹੱਸਦੇ ਰਹੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨਾਲ ਧੱਕਾਮੁੱਕੀ ਕੀਤੀ ਗਈ। ਜਦ ਹੰਗਾਮਾ ਵਧਣ ਲੱਗਾ ਤਾਂ ਸਪੀਕਰ ਰਾਮ ਨਿਵਾਸ ਗੋਇਲ ਨੇ ਮਿਸ਼ਰਾ ਨੂੰ ਫਿਟਕਾਰ ਲਗਾਈ ਅਤੇ ਮਾਰਸ਼ਲਾਂ ਨੂੰ ਕਿਹਾ ਮਿਸ਼ਰਾ ਨੂੰ ਬਾਹਰ ਲੈ ਜਾਓ। ਇਸ ਦੇ ਚੱਲਦਿਆਂ ‘ਆਪ’ ਵਿਧਾਇਕਾਂ ਨੇ ਕਪਿਲ ਮਿਸ਼ਰਾ ਨੂੰ ਘੇਰ ਲਿਆ। ਮਿਸ਼ਰਾ ਨੇ ਦੱਸਿਆ ਕਿ ਸਦਨ ਵਿਚ ਚਾਰ-ਪੰਜ ਵਿਧਾਇਕਾਂ ਨੇ ਮੇਰੇ ਲੱਤਾਂ ਅਤੇ ਮੁੱਕੇ ਮਾਰੇ ਅਤੇ ਇਹ ਸਭ ਦੇਖ ਕੇ ਕੇਜਰੀਵਾਲ ਹੱਸਦੇ ਰਹੇ। ਸਦਨ ਤੋਂ ਬਾਹਰ ਆ ਕੇ ਕਪਿਲ ਮਿਸ਼ਰਾ ਨੇ ਕਿਹਾ ਕਿ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …