Breaking News
Home / ਭਾਰਤ / ਭਾਰਤ ਵਿਚ ਅੱਜ ਫਿਰ ਕਰੋਨਾ ਦੇ 10 ਹਜ਼ਾਰ ਦੇ ਕਰੀਬ ਮਾਮਲੇ ਆਏ ਸਾਹਮਣੇ

ਭਾਰਤ ਵਿਚ ਅੱਜ ਫਿਰ ਕਰੋਨਾ ਦੇ 10 ਹਜ਼ਾਰ ਦੇ ਕਰੀਬ ਮਾਮਲੇ ਆਏ ਸਾਹਮਣੇ

ਭਾਰਤ ਕਿਸੇ ਵੀ ਪਲ ਸਪੇਨ ਤੇ ਯੂ.ਕੇ. ਨੂੰ ਪਛਾੜ ਕੇ ਬਣ ਜਾਵੇਗਾ ਦੁਨੀਆ ਦਾ ਕਰੋਨਾ ਪ੍ਰਭਾਵਿਤ ਚੌਥਾ ਮੁਲਕ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਲੰਘੇ 24 ਘੰਟਿਆਂ ਵਿਚ 10 ਹਜ਼ਾਰ ਦੇ ਕਰੀਬ ਹੋਰ ਕਰੋਨਾ ਦੇ ਮਾਮਲੇ ਆ ਗਏ ਅਤੇ ਕਰੋਨਾ ਪੀੜਤਾਂ ਦੀ ਗਿਣਤੀ ਵਿਚ ਵੱਡਾ ਉਛਾਲ ਆ ਰਿਹਾ ਹੈ। ਇਸ ਦੇ ਚੱਲਦਿਆਂ ਲੰਘੇ 24 ਘੰਟਿਆਂ ਦੌਰਾਨ 357 ਵਿਅਕਤੀਆਂ ਦੀ ਜਾਨ ਵੀ ਚਲੇ ਗਈ। ਇਸ ਦੇ ਨਾਲ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2 ਲੱਖ 88 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਅਤੇ 8115 ਮੌਤਾਂ ਵੀ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਕਿਸੇ ਵੀ ਪਲ ਸਪੇਨ ਅਤੇ ਯੂ.ਕੇ. ਨੂੰ ਪਛਾੜ ਕੇ ਯੂ.ਐਸ.ਏ., ਬ੍ਰਾਜ਼ੀਲ ਤੇ ਰੂਸ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਚੌਥਾ ਮੁਲਕ ਬਣ ਜਾਵੇਗਾ।
ਉਧਰ ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ 15 ਜੂਨ ਤੋਂ ਬਾਅਦ ਇਕ ਵਾਰ ਫਿਰ ਲਾਕ ਡਾਊਨ ਲੱਗ ਸਕਦਾ ਹੈ। ਭਾਰਤ ਵਿਚ ਵਧ ਰਹੇ ਕਰੋਨਾ ਮਰੀਜ਼ਾਂ ਦੇ ਮਾਮਲਿਆਂ ਤੋਂ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …